ਸ਼ਹੀਦ ਭਗਤ ਸਿੰਘ ਦੇ ਪਿੰਡ ਪੁੱਜੇ ਨਵਜੋਤ ਸਿੱਧੂ ਨੇ ਨਿਜੀ ਖਾਤੇ ''ਚੋਂ ਭਰਿਆ ਅਜਾਇਬਘਰ ਦਾ ਬਿੱਲ

Monday, Oct 02, 2017 - 05:09 PM (IST)

ਸ਼ਹੀਦ ਭਗਤ ਸਿੰਘ ਦੇ ਪਿੰਡ ਪੁੱਜੇ ਨਵਜੋਤ ਸਿੱਧੂ ਨੇ ਨਿਜੀ ਖਾਤੇ ''ਚੋਂ ਭਰਿਆ ਅਜਾਇਬਘਰ ਦਾ ਬਿੱਲ

ਨਵਾਂਸ਼ਹਿਰ ( ਜੋਵਨਪ੍ਰੀਤ) — ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ 'ਚ ਭਗਤ ਸਿੰਘ ਦੇ ਸਮਾਰਕ ਦੇ ਪਿੱਛੇ ਕਰੋੜਾਂ ਰੁਪਏ ਦੀ ਲਾਗਤ ਨਾਲ ਅਜਾਇਬਘਰ 'ਚ ਚਲ ਰਹੇ ਕੰਮ ਦਾ ਜਾਇਜ਼ਾ ਲੈਣ ਪਹੁੰਚੇ। 
ਮਿਊਜ਼ੀਅਮ ਦੇ ਕੰਮ ਦਾ ਜਾਇਜ਼ਾ ਲੈਣ ਪਹੁੰਚੇ ਨਵਜੋਤ ਸਿੱਧੂ ਨੇ ਸ਼ਹੀਦ-ਏ-ਆਜ਼ਮ ਦੀ ਮੂਰਤੀ 'ਤੇ ਸ਼ਰਧਾ ਦੇ ਫੁੱਲ ਭੇਂਟ ਕਰਕੇ ਭਗਤ ਸਿੰਘ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਉਨ੍ਹਾਂ ਨੇ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਤੇ ਪਿਤਾ ਕਿਸ਼ਨ ਸਿੰਘ ਦੀ ਪ੍ਰਤੀਮਾ ਨੂੰ ਵੀ ਫੁੱਲ ਭੇਂਟ ਕੀਤੇ।
ਜ਼ਿਕਰਯੋਗ ਹੈ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ 'ਚ ਭਗਤ ਸਿੰਘ ਦੀ ਸਮਾਰਕ ਦੇ ਪਿੱਛੇ ਕਰੋੜਾਂ ਦੀ ਲਾਗਤ ਨਾਲ ਅਜਾਇਬਘਰ ਬਣਾਇਆ ਜਾ ਰਿਹਾ ਹੈ। ਅਜਾਇਬਘਰ ਦਾ ਨੀਂਹ ਪੱਥਰ 2009 'ਚ ਕੇਂਦਰੀ ਮੰਤਰੀ ਪੀ ਚਿੰਦਬਰਮ ਨੇ ਰੱਖਿਆ ਸੀ ਤੇ ਇਹ 22 ਮਹੀਨਿਆਂ 'ਚ ਤਿਆਰ ਹੋਣਾ ਸੀ ਪਰ 8 ਸਾਲ ਲੰਘ ਜਾਣ ਬਾਅਦ ਵੀ ਅਜੇ ਤਕ ਇਸ ਦੀ ਬਿਲਡਿੰਗ ਤਿਆਰ ਨਹੀਂ ਹੋਈ। ਮੀਡੀਆ ਦੇ ਜ਼ਰੀਏ ਇਹ ਮਾਮਲਾ ਨਵਜੋਤ ਸਿੰਘ ਸਿੱਧੂ ਤਕ ਪਹੁੰਚਿਆ, ਜਿਸ ਤੋਂ ਬਾਅਦ ਮਾਮਲਾ ਨਵਜੋਤ ਸਿੰਘ ਸਿੱਧੂ ਦੇ ਧਿਆਨ 'ਚ ਆਇਆ ਤੇ ਉਹ ਅੱਜ ਖਟਕੜ ਕਲੰ ਪਹੁੰਚੇ। ਉਨ੍ਹਾਂ ਨੇ ਮਿਊਜ਼ੀਅਮ ਦੇ ਹਲਾਤਾਂ ਬਾਰੇ ਜ਼ਿਲਾ ਪ੍ਰਸ਼ਾਸਨ ਤੇ ਸੱਭਿਆਚਾਰਕ ਵਿਭਾਗ ਦੇ ਅਧਿਕਾਰੀਆਂ ਤੋਂ ਜਾਣਕਾਰੀ ਲਈ। ਇਸ ਮੌਕੇ ਉਨ੍ਹਾਂ ਦੇ ਨਾਲ ਸੱਭਿਆਚਾਰਕ ਵਿਭਾਗ, ਅਜਾਇਬਘਰ, ਸੈਰ, ਸਪਾਟਾ ਵਿਭਾਗ ਦੇ ਅਧਿਕਾਰੀ ਵੀ ਮੌਜੂਦ ਸਨ। ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਸਿੱਧੂ ਨੇ ਕਿਹਾ ਕਿ ਭਗਤ ਸਿੰਘ ਉਨ੍ਹਾਂ ਦੇ ਰੋਲ ਮਾਡਲ ਹਨ ਖਟਕੜ ਕਲਾਂ ਦੇ ਮਿਊਜ਼ੀਅਮ ਦੇ ਇਸ ਹਾਲ ਦਾ ਪਤਾ ਉਨ੍ਹਾਂ ਨੂੰ ਮੀਡੀਆ ਦੇ ਜ਼ਰੀਏ ਲੱਗਾ, ਜਿਸ ਤੋਂ ਬਾਅਦ ਉਨ੍ਹਾਂ ਦੇ ਮਨ 'ਚ ਇਹ ਗੱਲ ਆਈ ਕੀ ਮੈਂ ਖੁਦ ਇਸ ਜਗ੍ਹਾ ਨੂੰ ਦੇਖਾਂ ਇਸ ਲਈ ਉਹ ਅੱਜ ਇਥੇ ਆਏ। ਉਨ੍ਹਾਂ ਕਿਹਾ ਕਿ ਪੰਜਾਬ 'ਚ ਹੋਰ ਇਨ੍ਹਾਂ ਕੁਝ ਬਣਾਇਆ ਗਿਆ ਪਰ ਇਸ ਮਿਊਜ਼ੀਅਮ ਵੱਲ ਕਿਸੇ ਦਾ ਧਿਆਨ ਨਹੀਂ ਗਿਆ। ਪਿੱਛਲੀਆਂ ਸਰਕਾਰਾਂ ਦੀ ਲਾਪਰਵਾਹੀ ਕਾਰਨ ਇਹ ਕੰਮ ਅਧੂਰਾ ਰਹਿ ਗਿਆ ਹੈ। ਇਸ ਲਈ ਉਹ ਖੁਦ ਇਸ ਮੁੱਦੇ ਨੂੰ ਕੈਬਨਿਟ 'ਚ ਚੁੱਕਣਗੇ ਤੇ ਪਹਿਲ ਦੇ ਆਧਾਰ 'ਤੇ ਇਸ ਦਾ ਕੰਮ ਸੰਪੂਰਨ ਕਰਵਾ ਕੇ 23 ਮਾਰਚ 2018 ਤਕ ਇਸ ਮਿਊਜ਼ੀਅਮ ਨੂੰ ਜਨਤਾ ਦੇ ਸਪੂਰਦ ਕੀਤਾ ਜਾਵੇਗਾ। ਇਸ ਮੌਕੇ 'ਤੇ ਭਗਤ ਸਿੰਘ ਦੇ ਘਰ ਸਾਹਮਣੇ ਬਣੀ ਪਾਰਕ ਦਾ ਪਿਛਲੇ ਸਾਲਾਂ ਤੋਂ ਬਕਾਇਆ ਪਿਆ ਬਿਜਲੀ ਦਾ ਬਿੱਲ 2 ਲੱਖ 50 ਹਜ਼ਾਰ ਰੁਪਏ ਦੀ ਗੱਲ ਸਿੱਧੂ ਨੂੰ ਦੱਸੀ ਗਈ ਤਾਂ ਸਿੱਧੂ ਨੇ ਤੁਰੰਤ ਆਪਣੀ ਚੈਕਬੁੱਕ ਮੰਗਵਾ ਕੇ 2 ਲੱਖ 50 ਹਜ਼ਾਰ ਰੁਪਏ ਦਾ ਬਿੱਲ ਆਪਣੇ ਨਿਜੀ ਖਾਤੇ 'ਚੋਂ ਭਰਿਆ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੂੰ ਇਸ ਬਿੱਲ ਦੀ ਅਦਾਇਗੀ ਲਈ ਕਿਹਾ ਗਿਆ ਤਾਂ ਫਾਈਲਾਂ ਦੀ ਕਾਰਵਾਈ 'ਚ ਹੀ ਸਮਾਂ ਬੀਤ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਬਿੱਲ ਨੂੰ ਅਦਾ ਨਾ ਕਰਨਾ ਇਕ ਬਹੁਤ ਵੱਡੀ ਲਾਪਰਵਾਹੀ ਹੈ ਤੇ ਉਨ੍ਹਾਂ ਨੇ ਆਪਣੇ ਨਿਜੀ ਖਾਤੇ 'ਚੋਂ ਇਸ ਬਿੱਲ ਦੀ ਅਦਾਇਗੀ ਕੀਤੀ। ਨਗਰ ਨਿਗਮ ਤੇ ਨਗਰ ਕੌਂਸਲ ਦੇ ਬੰਦ ਪਏ ਕੰਮ 'ਤੇ ਉਨ੍ਹਾਂ ਨੇ ਕਿਹਾ ਕਿ ਇਸ 'ਚ ਬਾਦਲ ਸਰਕਾਰ ਨੇ ਪਿੱਛਲੇ 10 ਸਾਲਾਂ 'ਚ ਇਕ ਵਾਰ ਵੀ ਆਡਿਟ ਨਹੀਂ ਕਰਵਾਇਆ ਗਿਆ ਸਗੋਂ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਂ 'ਤੇ ਪੈਸਿਆਂ ਦੇ ਚੈਕ ਜਾਰੀ ਕੀਤੇ ਗਏ। ਇਸ ਬਾਰੇ ਪੂਰਣ ਜਾਂਚ ਹੋ ਰਹੀ ਹੈ ਜਲਦ ਹੀ ਕੰਮ ਸ਼ੁਰੂ ਹੋ ਜਾਵੇਗਾ ਤੇ ਅੰਮ੍ਰਿਤਸਰ 'ਚ ਕੰਮ ਸ਼ੁਰੂ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਕਪੂਰਥਲਾ 'ਚ ਡੇਂਗੂ ਮਾਮਲੇ 'ਚ ਸਿੱਧੂ ਨੂੰ ਕੋਰਟ ਵਲੋਂ ਸੰਮਨ ਜਾਰੀ ਕੀਤੇ ਗਏ ਹਨ ਇਸ 'ਚ ਸਿੱਧੂ ਨੇ ਕਿਹਾ ਕਿ ਉਨ੍ਹਾਂ ਦੇ ਸੈਕਰੇਟਰੀ ਕੋਰਟ 'ਚ ਪੇਸ਼ ਹੋਣਗੇ।


Related News