ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ 8 ਅਕਤੂਬਰ ਤਕ ਬੰਦ, ਦੁਬਈ ਉਡਾਣ ਦਾ ਸਮਾਂ ਵੀ ਬਦਲਿਆ
Friday, Sep 30, 2022 - 10:06 AM (IST)
ਚੰਡੀਗੜ੍ਹ (ਲਲਨ) : ਏਅਰਫੋਰਸ ਦਿਵਸ ਦੀਆਂ ਹੋ ਰਹੀਆਂ ਤਿਆਰੀਆਂ ਦੇ ਕਾਰਨ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ 8 ਅਕਤੂਬਰ ਤਕ ਬੰਦ ਰਹੇਗਾ। ਏਅਰਪੋਰਟ ਅਥਾਰਟੀ ਵਲੋਂ ਜਾਰੀ ਨੋਟਸ ਅਨੁਸਾਰ 30 ਸਤੰਬਰ ਤੋਂ 8 ਅਕਤੂਬਰ ਤਕ ਹਵਾਈ ਅੱਡਾ ਸਵੇਰੇ 9 ਤੋਂ ਸਵੇਰੇ 10.30 ਵਜੇ ਤਕ ਅਤੇ ਦੁਪਹਿਰ 3 ਵਜੇ ਤੋਂ ਸ਼ਾਮ 5.30 ਵਜੇ ਤਕ ਬੰਦ ਰਹੇਗਾ।
ਪੜ੍ਹੋ ਇਹ ਵੀ ਖ਼ਬਰ : ਜਨਾਨੀ ਨੇ ‘ਜੱਚਾ-ਬੱਚਾ ਵਾਰਡ ਦੇ ਬਾਹਰ ਫਰਸ਼ ’ਤੇ ਦਿੱਤਾ ਬੱਚੇ ਨੂੰ ਜਨਮ, ਪਰਿਵਾਰ ਨੇ ਲਾਏ ਲਾਪਰਵਾਹੀ ਦੇ ਦੋਸ਼
ਹਵਾਈ ਅੱਡੇ ਦੇ ਸੀ. ਈ. ਓ. ਰਾਕੇਸ਼ ਆਰ. ਸਹਾਏ ਨੇ ਦੱਸਿਆ ਕਿ ਹਵਾਈ ਫੌਜ ਵਲੋਂ ਏਅਰ ਫੋਰਸ ਦਿਵਸ ਦੀਆਂ ਤਿਆਰੀਆਂ ਕਾਰਨ ਦੁਪਹਿਰ ਤਕ ਉਡਾਣਾਂ ਦੀ ਆਵਾਜਾਈ ਰੋਕ ਦਿੱਤੀ ਗਈ ਹੈ। ਇਹ ਜਾਣਕਾਰੀ ਏਅਰਲਾਈਨ ਕੰਪਨੀਆਂ ਨੂੰ ਦਿੱਤੀ ਗਈ ਹੈ। ਕੁਝ ਏਅਰਲਾਈਨਾਂ ਨੇ ਰੀ-ਸ਼ਡਿਊਲ ਰੱਦ ਕਰ ਦਿੱਤਾ ਹੈ। ਉਨ੍ਹਾਂ ਨੇ ਯਾਤਰੀਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਨਿਸ਼ਚਤ ਤੌਰ ’ਤੇ ਉਡਾਣਾਂ ਦੀ ਆਨਲਾਈਨ ਸਥਿਤੀ ਦੀ ਜਾਂਚ ਕਰਨ, ਤਾਂ ਹੀ ਪਹੁੰਚਣ। ਇਸ ਦੇ ਨਾਲ ਹੀ ਦੱਸਿਆ ਗਿਆ ਕਿ ਕੁਝ ਏਅਰਲਾਈਨਜ਼ ਨੇ ਨਵਾਂ ਸ਼ਡਿਊਲ ਜਾਰੀ ਕੀਤਾ ਹੈ।
ਪੜ੍ਹੋ ਇਹ ਵੀ ਖ਼ਬਰ : ਤਰਨਤਾਰਨ ਦੇ ਝਬਾਲ ’ਚ ਚੜ੍ਹਦੀ ਸਵੇਰ ਵਾਪਰੀ ਵਾਰਦਾਤ: ਪੁੱਤ ਨੇ ਪਿਓ ਦਾ ਗੋਲੀ ਮਾਰ ਕੀਤਾ ਕਤਲ
ਨੋਟਿਸ ਜਾਰੀ ਹੋਣ ਤੋਂ ਬਾਅਦ ਇੰਡੀਗੋ ਏਅਰਲਾਈਨਜ਼ ਨੇ ਵੀ ਆਪਣੀਆਂ ਉਡਾਣਾਂ ਦਾ ਸਮਾਂ ਬਦਲ ਦਿੱਤਾ ਹੈ। ਇਸ ਤਹਿਤ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਦੁਬਈ ਲਈ ਉਡਾਣ ਨੰਬਰ 6ਈ-55 ਨਿਰਧਾਰਿਤ ਸਮੇਂ ਤੋਂ 55 ਮਿੰਟ ਲੇਟ ਰਵਾਨਾ ਹੋਵੇਗੀ। ਹੁਣ ਸ਼ੁੱਕਰਵਾਰ ਤੋਂ ਫਲਾਈਟ 18.35 ’ਤੇ ਟੇਕ ਆਫ਼ ਕਰੇਗੀ। ਇਸ ਦੇ ਨਾਲ ਹੀ ਇੰਡੀਗੋ ਏਅਰਲਾਈਨਜ਼ ਨੇ ਘਰੇਲੂ ਰਵਾਨਗੀ ਅਤੇ ਆਉਣ ਵਾਲੀਆਂ ਉਡਾਣਾਂ ਦੇ ਸਮੇਂ ਵਿਚ ਬਦਲਾਅ ਕੀਤਾ ਹੈ।
ਵਿਸਤਾਰਾ ਨੇ ਸਮਾਂ ਬਦਲਿਆ
ਵਿਸਤਾਰਾ ਏਅਰਲਾਈਨਜ਼ ਵਲੋਂ ਜਿਹੜੀਆਂ ਉਡਾਣਾਂ ਵਿਚ ਬਦਲਾਅ ਕੀਤੇ ਗਏ ਹਨ, ਉਨ੍ਹਾਂ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ, ਜੋ ਇਸ ਤਰ੍ਹਾਂ ਹੈ:-
-ਯੂ. ਕੇ. 706 ਦਿੱਲੀ ਤੋਂ ਚੰਡੀਗੜ੍ਹ 14.05 ਵਜੇ
-ਯੂ.ਕੇ. 707 ਚੰਡੀਗੜ੍ਹ ਤੋਂ ਦਿੱਲੀ 14.40 ਵਜੇ
-ਯੂ. ਕੇ. 659 ਹੈਦਰਾਬਾਦ ਤੋਂ ਚੰਡੀਗੜ੍ਹ 14.00 ਵਜੇ
-ਯੂ. ਕੇ. 660 ਚੰਡੀਗੜ੍ਹ ਤੋਂ ਹੈਦਰਾਬਾਦ 14.45 ਵਜੇ
-ਯੂ. ਕੇ. 657 ਬੰਗਲੌਰ ਤੋਂ ਚੰਡੀਗੜ੍ਹ 14.25 ਵਜੇ
- ਯੂ.ਕੇ. 658 ਚੰਡੀਗੜ੍ਹ ਤੋਂ ਬੰਗਲੌਰ 15.00 ਵਜੇ
ਪੜ੍ਹੋ ਇਹ ਵੀ ਖ਼ਬਰ : ਪੱਟੀ ’ਚ ਰੂਹ ਕੰਬਾਊ ਵਾਰਦਾਤ: ਰਿਸ਼ਤੇਦਾਰੀ 'ਚ ਗਏ 2 ਨੌਜਵਾਨਾਂ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ