ਪੁੱਤ ਨੂੰ ਜੰਜ਼ੀਰਾਂ ਨਾਲ ਬੰਨ੍ਹ ਕੇ ਰੱਖਣ ਨੂੰ ਮਜਬੂਰ ਹੋਏ ਬੁੱਢੇ ਮਾਂ-ਬਾਪ, ਸੁਣਾਈ ਦਰਦਭਰੀ ਦਾਸਤਾਨ

Tuesday, Dec 13, 2016 - 04:36 PM (IST)

ਪੁੱਤ ਨੂੰ ਜੰਜ਼ੀਰਾਂ ਨਾਲ ਬੰਨ੍ਹ ਕੇ ਰੱਖਣ ਨੂੰ ਮਜਬੂਰ ਹੋਏ ਬੁੱਢੇ ਮਾਂ-ਬਾਪ, ਸੁਣਾਈ ਦਰਦਭਰੀ ਦਾਸਤਾਨ

ਬਰਨਾਲਾ— ਕਸਬਾ ਸ਼ੈਹਣਾ ਦੇ ਬਾਬਾ ਜੀਵਨ ਸਿੰਘ ਗੁਰਦੁਆਰੇ ਦੇ ਕੋਲ ਦਲਿਤ ਪਰਿਵਾਰ ਦਾ ਲਗਭਗ 32 ਸਾਲ ਦਾ ਪੁੱਤਰ ਮਾਨਸਿਕ ਸਥਿਤੀ ਠੀਕ ਨਾ ਹੋਣ ਕਾਰਨ ਬਜ਼ੁਰਗ ਮਾਂ-ਬਾਪ ਨੂੰ ਸੰਭਾਲਣਾ ਪੈ ਰਿਹਾ ਹੈ। ਬੱਬੂ ਸਿੰਘ 20 ਸਾਲ ਤੋਂ ਮਾਨਸਿਕ ਰੋਗ ਨਾਲ ਪੀੜਤ ਹੈ। ਪਿਤਾ ਹਰੀ ਸਿੰਘ ਰਿਕਸ਼ਾ ਚਲਾ ਕੇ ਆਪਣੇ ਪੁੱਤਰ ਦਾ ਇਲਾਜ ਕਰਵਾ ਰਿਹਾ ਹੈ। ਦਰਦਭਰੀ ਦਾਸਤਾਨ ਸੁਣਾਉਂਦੇ ਹੋਏ ਪਿਤਾ ਨੇ ਦੱਸਿਆ ਕਿ ਬੱਬੂ ਇਕ ਕਿਸਾਨ ਦੇ ਨਾਲ ਕੰਮ ਕਰਦਾ ਸੀ। ਇਸ ਦੌਰਾਨ ਅਚਾਨਕ ਉਸ ਦੀ ਮਾਨਸਿਕ ਸਥਿਤੀ ਵਿਗੜ ਗਈ। ਕਈ ਵਾਰ ਤਾਂ ਉਸ ਦੀ ਹਾਲਤ ਇੰਨੀ ਖਰਾਬ ਹੋ ਜਾਂਦੀ ਹੈ ਕਿ ਉਸ ਨੂੰ ਜੰਜ਼ੀਰਾਂ ਦੇ ਨਾਲ ਬੰਨ੍ਹ ਕੇ ਰੱਖਣਾ ਪੈਂਦਾ ਹੈ। ਬਜ਼ੁਰਗ ਮਾਤਾ-ਪਿਤਾ ਨੂੰ ਆਪਣੇ ਪੁੱਤਰ ਦਾ ਸਾਰਾ ਕੰਮ ਕਰਨਾ ਪੈਂਦਾ ਹੈ। ਪ੍ਰਸ਼ਾਸਨ ਨੂੰ ਕਈ ਵਾਰ ਅਪੀਲ ਕੀਤੀ ਪਰ ਕਿਸੇ ਨੇ ਸਾਰ ਨਹੀਂ ਲਈ ਅਤੇ ਨਾ ਹੀ ਕੋਈ ਸਮਾਜ ਸੇਵੀ ਸੰਸਥਾ ਅੱਗੇ ਆਈ। ਬੁੱਢੇ ਮਾਂ-ਬਾਪ ਉਸ ਨੂੰ ਜੰਜ਼ੀਰਾਂ ਨਾਲ ਬੰਨ੍ਹ ਕੇ ਰੱਖਣ ਨੂੰ ਮਜਬੂਰ ਹਨ।


Related News