SGRD ਏਅਰਪੋਰਟ: ਗੋਲਡ ਸਮੱਗਲਿੰਗ ਦੇ ਵੱਡੇ ਖੁਲਾਸੇ ਕਰ ਸਕਦੈ ਏਅਰਪੋਰਟ ’ਤੇ ਤਾਇਨਾਤ ਐਰੋਬ੍ਰਿਜ ਆਪ੍ਰੇਟਰ

05/16/2022 10:56:08 AM

ਅੰਮ੍ਰਿਤਸਰ (ਨੀਰਜ)- ਹਾਲ ਹੀ ’ਚ ਡੀ. ਆਰ. ਆਈ. ਦੀ ਟੀਮ ਵੱਲੋਂ ਐੱਸ. ਜੀ. ਆਰ. ਡੀ. ਇੰਟਰਨੈਸ਼ਨਲ ਏਅਰਪੋਰਟ ’ਤੇ ਕਰੋੜਾਂ ਰੁਪਏ ਦਾ ਸੋਨਾ ਜ਼ਬਤ ਕੀਤੇ ਜਾਣ ਦੇ 2 ਕੇਸ ਬਣਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਇਹ ਸਾਬਿਤ ਹੋ ਗਿਆ ਸੀ ਕਿ ਏਅਰਪੋਰਟ ’ਤੇ ਕੋਈ ਨਾ ਕੋਈ ਕਾਲੀ ਭੇਡ ਅਜਿਹੀ ਹੈ ਜੋ ਸਰਕਾਰੀ ਅਹੁਦੇ ਦੀ ਦੁਰਵਰਤੋਂ ਕਰਦੇ ਹੋਏ ਗੋਲਡ ਸਮੱਗਲਿੰਗ ਕਰ ਰਹੀ ਹੈ। ਐਤਵਾਰ ਨੂੰ ਦੁਬਈ ਤੋਂ ਆਈ ਫਲਾਈਟ ਦੇ ਯਾਤਰੀ ਕੋਲੋਂ 31 ਲੱਖ ਦਾ ਸੋਨਾ ਜ਼ਬਤ ਕੀਤਾ ਜਾਣਾ ਅਤੇ ਉਸ ਦੀ ਸ਼ਨਾਖਤ ’ਤੇ ਐੱਸ. ਜੀ. ਆਰ. ਡੀ. ਏਅਰਪੋਰਟ ’ਤੇ ਤਾਇਨਾਤ ਇਕ ਐਰੋਬ੍ਰਿਜ ਆਪ੍ਰੇਟਰ ਦੀ ਗ੍ਰਿਫ਼ਤਾਰੀ ਨੇ ਇਹ ਸਾਬਿਤ ਕਰ ਦਿੱਤਾ ਕਿ ਘਰ ਦੇ ਭੇਦੀ  ਸਮੱਗਲਿੰਗ ਕਰਵਾ ਰਹੇ ਹਨ। ਇਕ ਐਰੋਬ੍ਰਿਜ ਆਪ੍ਰੇਟਰ ਨੂੰ ਤਾਂ ਵਿਭਾਗ ਨੇ ਗ੍ਰਿਫ਼ਤਾਰ ਕਰ ਜੇਲ੍ਹ ’ਚ ਭੇਜ ਦਿੱਤਾ ਪਰ ਉਸ ਦਾ ਇਕ ਹੋਰ ਸਾਥੀ ਐਰੋਬ੍ਰਿਜ ਆਪ੍ਰੇਟਰ ਅਜੇ 38 ਲੱਖ ਦਾ ਸੋਨਾ ਲੈ ਕੇ ਅੰਡਰਗ੍ਰਾਊਂਡ ਹੋ ਗਿਆ ਹੈ ਪਰ ਵਿਭਾਗ ਦੀ ਟੀਮ ਜਲਦੀ ਉਸ ਨੂੰ ਸ਼ਿਕੰਜੇ ’ਚ ਲੈ ਸਕਦੀ ਹੈ ਅਤੇ ਉਸ ਦੇ ਕਾਫੀ ਨੇੜੇ ਪਹੁੰਚ ਗਈ ਹੈ।

ਪੜ੍ਹੋ ਇਹ ਵੀ ਖ਼ਬਰ: ਦੁਖ਼ਦ ਖ਼ਬਰ: ਅੰਮ੍ਰਿਤਸਰ ਜ਼ਿਲ੍ਹੇ ’ਚ ਨਸ਼ੇ ਦੀ ਓਵਰਡੋਜ਼ ਨੇ 2 ਮਾਵਾਂ ਦੀਆਂ ਕੁੱਖਾਂ ਕੀਤੀਆਂ ਸੁੰਨੀਆਂ

ਕੀ ਹੈ ਐਰੋਬ੍ਰਿਜ ਆਪ੍ਰੇਟਰ ਦਾ ਕੰਮ
ਐੱਸ. ਜੀ. ਆਰ. ਡੀ. ਏਅਰਪੋਰਟ ’ਤੇ ਆਉਣ ਵਾਲੇ ਜਹਾਜ਼ਾਂ ਦੀ ਜਦੋਂ ਲੈਂਡਿੰਗ ਕਰਵਾ ਦਿੱਤੀ ਜਾਂਦੀ ਹੈ ਤਾਂ ਮੁਸਾਫਿਰਾਂ ਨੂੰ ਜਹਾਜ਼ ਤੋਂ ਨਿਕਲਣ ਲਈ ਇਕ ਕ੍ਰੇਨ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਕ੍ਰੇਨ ਨੂੰ ਜਹਾਜ਼ ਨਾਲ ਲਾਉਣ ਵਾਲੇ ਕਰਮਚਾਰੀ ਨੂੰ ਹੀ ਐਰੋਬ੍ਰਿਜ ਆਪ੍ਰੇਟਰ ਕਿਹਾ ਜਾਂਦਾ ਹੈ। ਐਰੋਬ੍ਰਿਜ ਆਪ੍ਰੇਟਰ ਦਾ ਕੰਮ ਕਾਫੀ ਸੰਵੇਦਨਸ਼ੀਲ ਹੁੰਦਾ ਹੈ ਪਰ ਫਿਰ ਵੀ ਏਅਰਪੋਰਟ ਪ੍ਰਬੰਧਕਾਂ ਵੱਲੋਂ ਪ੍ਰਾਈਵੇਟ ਠੇਕੇ ’ਤੇ ਅਜਿਹੇ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਜਾ ਰਿਹਾ ਹੈ।

ਪੜ੍ਹੋ ਇਹ ਵੀ ਖ਼ਬਰ: ਦੋਸਤ ਦੇ ਘਰ ਗਏ ਨੌਜਵਾਨ ਨੇ ਖੁਦ ਨੂੰ ਗੋਲੀ ਮਾਰ ਕੀਤੀ ਖ਼ੁਦਕੁਸ਼ੀ, ਘਰ ’ਚ ਪਿਆ ਚੀਕ-ਚਿਹਾੜਾ

ਯਾਤਰੀ ਤੋਂ ਸੋਨਾ ਲੈਣ ਲਈ ਕਰਦਾ ਸੀ ਕੋਡਵਰਡ ਦੀ ਵਰਤੋਂ
ਸੋਨੇ ਦੇ ਨਾਲ ਰੰਗੇ ਹੱਥੀਂ ਗ੍ਰਿਫ਼ਤਾਰ ਕੀਤੇ ਗਏ ਯਾਤਰੀ ਨੇ ਜਾਂਚ ’ਚ ਖੁਲਾਸਾ ਕੀਤਾ ਹੈ ਕਿ ਜਹਾਜ਼ ’ਚੋਂ ਉਤਰਨ ਦੇ ਨਾਲ ਹੀ ਐਰੋਬ੍ਰਿਜ ਆਪ੍ਰੇਟਰ ਉਸ ਦੇ ਸੰਪਰਕ ’ਚ ਆ ਜਾਂਦਾ ਸੀ। ਯਾਤਰੀ ਤੋਂ ਸੋਨੇ ਦੀ ਖੇਪ ਲੈਣ ਲਈ ਕੋਡਵਰਡ ਦੀ ਵਰਤੋਂ ਕਰਦਾ ਸੀ ਇਹ ਕੋਡਵਰਡ ਕੀ ਸੀ ਇਸ ਦਾ ਅਜੇ ਤੱਕ ਸੁਰੱਖਿਆ ਕਾਰਨਾਂ ਕਾਰਨ ਖੁਲਾਸਾ ਨਹੀਂ ਕੀਤਾ ਗਿਆ। ਇਹ ਸਾਬਿਤ ਹੋ ਗਿਆ ਹੈ ਕਿ ਇਕ ਆਰਗੇਨਾਈਜ਼ਡ ਢੰਗ ਨਾਲ ਗੋਲਡ ਦੀ ਸਮੱਗਲਿੰਗ ਕੀਤੀ ਜਾ ਰਹੀ ਹੈ।

ਸੀ. ਸੀ. ਟੀ. ਵੀ. ਫੁਟੇਜ ’ਚ ਹੋਈ ਐਰੋਬ੍ਰਿਜ ਆਪ੍ਰੇਟਰ ਦੀ ਪਛਾਣ
ਗ੍ਰਿਫ਼ਤਾਰ ਕੀਤੇ ਗਏ ਯਾਤਰੀ ਨੇ ਜਿਸ ਐਰੋਬ੍ਰਿਜ ਆਪ੍ਰੇਟਰ ਨੂੰ ਸੋਨਾ ਫੜਾਇਆ ਸੀ, ਉਸ ਦੀ ਪਛਾਣ ਏਅਰਪੋਰਟ ’ਤੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਤੋਂ ਹੋਈ ਹੈ। ਜਾਣਕਾਰੀ ਅਨੁਸਾਰ ਦੁਬਈ ਤੋਂ ਆਉਣ ਵਾਲੇ ਯਾਤਰੀ ਨੂੰ ਵਿਭਾਗ ਨੇ ਉਸ ਸਮੇਂ ਗ੍ਰਿਫ਼ਤਾਰ ਕੀਤਾ ਸੀ, ਜਦੋਂ ਉਹ ਗ੍ਰੀਨ ਚੈਨਲ ਨੂੰ ਪਾਰ ਕਰ ਗਿਆ ਸੀ ਪਰ ਇਸ ਤੋਂ ਪਹਿਲਾਂ ਉਹ ਅੱਧਾ ਕਿਲੋ ਸੋਨੇ ਦਾ ਇਕ ਬਿਸਕੁਟ ਐਰੋਬ੍ਰਿਜ ਆਪ੍ਰੇਟਰ ਨੂੰ ਦੇ ਚੁੱਕਾ ਸੀ ਅਤੇ ਐਰੋਬ੍ਰਿਜ ਆਪ੍ਰੇਟਰ ਨੇ ਆਪਣੇ ਇਕ ਹੋਰ ਆਪ੍ਰੇਟਰ ਸਾਥੀ ਨੂੰ ਸੋਨਾ ਫੜਾ ਦਿੱਤਾ ਅਤੇ ਉਸ ਦਾ ਸਾਥੀ ਸੋਨਾ ਲੈ ਕੇ ਏਅਰਪੋਰਟ ਤੋਂ ਫ਼ਰਾਰ ਹੋ ਗਿਆ।

ਪੜ੍ਹੋ ਇਹ ਵੀ ਖ਼ਬਰ: ਪੱਟੀ ’ਚ ਰੂਹ ਕੰਬਾਊ ਵਾਰਦਾਤ, ਪੇਕੇ ਰਹਿ ਰਹੀ ਪਤਨੀ ਦਾ ਕਤਲ ਕਰਨ ਮਗਰੋਂ ਪਤੀ ਨੇ ਕੀਤੀ ਖ਼ੁਦਕੁਸ਼ੀ

ਗੋਲਡ ਸਮੱਗਲਿੰਗ ਕਰਨ ਵਾਲੇ ਚਿਹਰੇ ਨਵੇਂ ਪਰ ਅੰਦਾਜ਼ ਪੁਰਾਣਾ
ਐੱਸ. ਡੀ. ਆਰ. ਡੀ. ਏਅਰਪੋਰਟ ’ਤੇ ਗੋਲਡ ਸਮੱਗਲਿੰਗ ਕਰਨ ਵਾਲਾ ਯਾਤਰੀ ਤੇ ਉਸ ਦੇ ਸਾਥੀ ਐਰੋਬ੍ਰਿਜ ਸਮੱਗਲਿੰਗ ਦੇ ਕਾਲੇ ਕਾਰੋਬਾਰ ’ਚ ਨਵੇਂ ਚਿਹਰੇ ਜ਼ਰੂਰ ਹਨ ਪਰ ਇਨ੍ਹਾਂ ਦਾ ਸਮੱਗਲਿੰਗ ਕਰਨ ਦਾ ਅੰਦਾਜ਼ ਪੁਰਾਣਾ ਹੈ। ਇਹ ਉਹੀ ਅੰਦਾਜ਼ ਹੈ ਜਦੋਂ ਕਸਟਨ ਦੀ ਟੀਮ ਨੇ ਏਅਰਪੋਰਟ ਅਥਾਰਟੀ ਦੇ ਇਕ ਵੱਡੇ ਅਧਿਕਾਰੀ ਨੂੰ ਸੋਨੇ ਦੇ ਨਾਲ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਸੀ ਅਤੇ ਇਕ ਡਰਾਈਵਰ ਡੋ ਰਨਵੇ ’ਤੇ ਖੜ੍ਹੇ ਜਹਾਜ਼ ਦੇ ਯਾਤਰੀਆਂ ਨੂੰ ਏਅਰਪੋਰਟ ਦੇ ਅੰਦਰ ਲਿਜਾਣ ਲਈ ਬੱਸ ਚਲਾਉਂਦਾ ਸੀ। ਯਾਤਰੀ ਜਦੋਂ ਬੱਸ ਦੇ ਅੰਦਰ ਬੈਠਣ ਲਈ ਆਉਂਦੇ ਤਾਂ ਸੋਨੇ ਦੀ ਖੇਪ ਨੂੰ ਫੜ ਕੇ ਆਪਣੇ ਆਕਾ ਦੇ ਹਵਾਲੇ ਕਰ ਦਿੰਦਾ ਸੀ।

ਪੜ੍ਹੋ ਇਹ ਵੀ ਖ਼ਬਰ:  ਦੁਖ਼ਦ ਖ਼ਬਰ: ਬਿਆਸ ਦਰਿਆ ’ਚ ਨਹਾਉਣ ਗਏ ਦੋ ਨੌਜਵਾਨ ਪਾਣੀ ’ਚ ਡੁੱਬੇ, ਹੋਈ ਮੌਤ


rajwinder kaur

Content Editor

Related News