SGRD ਏਅਰਪੋਰਟ ਤੋਂ ਨਹੀਂ ਹਟਿਆ ਡਾਗ ਹੈਂਡਲਰ ਪਾਲ ਦਾ ਪਰਛਾਵਾਂ, ਅਰਬ ਦੇਸ਼ਾਂ ਤੋਂ ਸੋਨੇ ਦੀ ਸਮੱਗਲਿੰਗ ਜਾਰੀ
Sunday, Jan 17, 2021 - 01:12 PM (IST)
ਅੰਮ੍ਰਿਤਸਰ (ਨੀਰਜ) : ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ (ਐੱਸ. ਜੀ. ਆਰ. ਡੀ.) ’ਤੇ ਦੁਬਈ ਅਤੇ ਹੋਰ ਦੇਸ਼ਾਂ ਤੋਂ ਆਉਣ ਵਾਲੀਆਂ ਫਲਾਈਟਾਂ ’ਚੋਂ ਲਗਾਤਾਰ ਸੋਨਾ ਜ਼ਬਤ ਕੀਤਾ ਜਾ ਰਿਹਾ ਹੈ। ਇਸਦੇ ਬਾਵਜੂਦ ਕਸਟਮ ਵਿਭਾਗ ਦੇ ਸਾਬਕਾ ਡਾਗ ਹੈਂਡਲਰ ਪਾਲ ਦਾ ਪਰਛਾਵਾ ਏਅਰਪੋਰਟ ’ਤੇ ਮੰਡਰਾ ਰਿਹਾ ਹੈ। ਕਸਟਮ ਵਿਭਾਗ ਦਾ ਇਹ ਡਾਗ ਹੈਂਡਲਰ ਪਾਲ ਉਹੀ ਹੈ, ਜਿਸਨੂੰ ਡੀ. ਆਰ. ਆਈ. ਦੀ ਟੀਮ ਨੇ ਸੋਨੇ ਦੀ ਖੇਪ ਸਮੇਤ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਸੀ। ਇਹੋ ਹੀ ਨਹੀਂ ਐੱਸ. ਜੀ. ਆਰ. ਡੀ. ਏਅਰਪੋਰਟ ’ਤੇ ਵਾਰ-ਵਾਰ ਸੋਨੇ ਦੀ ਖੇਪ ਫੜੇ ਜਾਣ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਇਹ ਵੀ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਅੱਜ ਵੀ ਐੱਸ. ਜੀ. ਆਰ. ਡੀ. ਏਅਰਪੋਰਟ ਗੋਲਡ ਸਮੱਗਲਰਾਂ ਦੇ ਨਿਸ਼ਾਨੇ ’ਤੇ ਹੈ।
ਪੜ੍ਹੋ ਇਹ ਵੀ ਖ਼ਬਰ - ਅੱਜ ਹੀ ਛੱਡ ਦਿਓ ਇਹ ਕੰਮ ਨਹੀਂ ਤਾਂ ਕਰਜ਼ੇ ’ਚ ਡੁੱਬ ਸਕਦੀ ਹੈ ਤੁਹਾਡੀ ਸਾਰੀ ਜ਼ਿੰਦਗੀ
ਕੁਝ ਦਿਨ ਪਹਿਲਾਂ ਹੀ ਕਸਟਮ ਵਿਭਾਗ ਦੇ ਪ੍ਰੀਵੈਂਟਿਵ ਯੂਨਿਟ ਵੱਲੋਂ ਇਕ ਕਿਲੋ ਤੋਂ ਵੱਧ ਸੋਨਾ ਫੜ੍ਹਿਆ ਜਾ ਚੁੱਕਾ ਹੈ, ਜਿਸਨੂੰ ਬੜੀ ਤਕਨੀਕ ਨਾਲ ਯਾਤਰੀ ਬੈਗ ’ਚ ਲੁਕਾਇਆ ਗਿਆ ਸੀ। ਸੋਨੇ ਦੀ ਪੇਸਟ ਬਣਾ ਕੇ ਉਸਨੂੰ ਵੱਖ-ਵੱਖ ਤਰੀਕਿਆਂ ਨਾਲ ਸਮੱਗਲਿੰਗ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਤਾਜ਼ਾ ਹਾਲਾਤ ’ਚ ਏਅਰਪੋਰਟ ’ਤੇ ਤਾਇਨਾਤ ਸੁਰੱਖਿਆ ਏਜੰਸੀਆਂ ਗੰਭੀਰਤਾ ਨਾਲ ਜਾਂਚ ਕਰ ਰਹੀਆਂ ਹਨ ਅਤੇ ਪਰਦੇ ਦੇ ਪਿੱਛੇ ਬੈਠੇ ਵੱਡੇ ਖਿਡਾਰੀਆਂ ਦੀ ਵੀ ਭਾਲ ਕੀਤੀ ਜਾ ਰਹੀ ਹੈ, ਜਿਨ੍ਹਾਂ ਦੀ ਪਹੁੰਚ ਕਾਰਣ ਆਏ ਦਿਨ ਸੋਨੇ ਦੀ ਵੱਡੀ ਖੇਪ ਦੁਬਈ ਅਤੇ ਹੋਰ ਦੇਸ਼ਾਂ ਤੋਂ ਭੇਜੀ ਜਾ ਰਹੀ ਹੈ ।
ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤਰ : ਪਰਸ ’ਚ ਨਾ ਰੱਖੋ ਇਹ ਚੀਜ਼ਾਂ, ਹੋ ਸਕਦੀ ਹੈ ਪੈਸੇ ਦੀ ਕਿੱਲਤ
ਪਲੇਨ ਦੀ ਸੀਟ ਦੇ ਹੇਠੋਂ ਵੀ ਕਈ ਵਾਰ ਸੋਨੇ ਦੀ ਵੱਡੀ ਖੇਪ ਫੜੀ ਜਾ ਚੁੱਕੀ ਹੈ। ਇਸ ਘਟਨਾ ਦੇ ਸਾਹਮਣੇ ਆਉਣ ਨਾਲ ਪਲੇਨ ਦੀ ਸੁਰੱਖਿਆ ’ਤੇ ਵੀ ਸਵਾਲ ਖੜ੍ਹੇ ਹੋ ਗਏ ਹਨ, ਕਿਉਂਕਿ ਸੋਨੇ ਦੀ ਬਜਾਏ ਆਰ. ਡੀ. ਐਕਸ ਜਾਂ ਕੋਈ ਹੋਰ ਖ਼ਤਰਨਾਕ ਪਦਾਰਥ ਵੀ ਸੀਟ ਦੇ ਹੇਠਾਂ ਰੱਖਿਆ ਜਾ ਸਕਦਾ ਹੈ। ਇਨ੍ਹਾਂ ਮਾਮਲਿਆਂ ’ਚ ਦੁਬਈ ਏਅਰਪੋਰਟ ’ਤੇ ਪਲੇਨ ਦੀ ਸਾਫ਼-ਸਫਾਈ ਕਰਨ ਵਾਲਾ ਸਟਾਫ ਤਾਂ ਜਾਂਚ ਦੇ ਦਾਇਰੇ ’ਚ ਹੈ ਹੀ, ਉੱਥੇ ਹੀ ਇਸ ਮਾਮਲੇ ’ਚ ਐੱਸ. ਜੀ. ਆਰ. ਡੀ. ਏਅਰਪੋਰਟ ’ਤੇ ਪਲੇਨ ਦੀ ਸਾਫ਼-ਸਫਾਈ ਅਤੇ ਕੂੜਾ ਚੁੱਕਣ ਵਾਲਾ ਸਟਾਫ ਵੀ ਜਾਂਚ ਦੇ ਘੇਰੇ ’ਚ ਕਈ ਮਹੀਨਿਆਂ ਤੋਂ ਹੈ। ਸੋਨਾ ਲਿਆਉਣ ਵਾਲਾ ਵਿਅਕਤੀ ਆਪ ਸੀਟ ਦੇ ਹੇਠੋਂ ਸੋਨਾ ਨਹੀਂ ਕੱਢ ਸਕਦਾ ਅਤੇ ਇਸਨੂੰ ਮੁਸਾਫਰਾਂ ਦੇ ਉੱਤਰ ਜਾਣ ਤੋਂ ਬਾਅਦ ਹੀ ਕੱਢਿਆ ਜਾ ਸਕਦਾ ਹੈ ਅਤੇ ਇਹ ਕੰਮ ਏਅਰਪੋਰਟ ’ਤੇ ਤਾਇਨਾਤ ਕੋਈ ਕਰਮਚਾਰੀ ਹੀ ਕਰ ਸਕਦਾ ਹੈ।
ਪੜ੍ਹੋ ਇਹ ਵੀ ਖ਼ਬਰ - Health Tips: ਸਵੇਰੇ ਉੱਠਦੇ ਸਾਰ ਕੀ ਤੁਹਾਡੇ ਮੂੰਹ ‘ਚੋਂ ਵੀ ਆਉਂਦੀ ਹੈ ‘ਬਦਬੂ’? ਜਾਣੋ ਕਾਰਨ ਅਤੇ ਘਰੇਲੂ ਨੁਸਖ਼ੇ
ਪਲੇਨ ਤੱਕ ਪਹੁੰਚ ਜਾਂਦਾ ਸੀ ਕਸਟਮ ਵਿਭਾਗ ਦਾ ਡਾਗ ਹੈਂਡਲਰ ਪਾਲ
ਅੰਮ੍ਰਿਤਸਰ ਏਅਰਪੋਰਟ ’ਤੇ ਸੋਨੇ ਦੀ ਖੇਪ ਸਮੇਤ ਫੜੇ ਗਏ ਕਸਟਮ ਵਿਭਾਗ ਦੇ ਮੁਅੱਤਲ ਹੋ ਚੁੱਕੇ ਕਰਮਚਾਰੀ ਡਾਗ ਹੈਂਡਲਰ ਪਾਲ ਦੀ ਗੱਲ ਕਰੀਏ ਤਾਂ ਉਂਝ ਤਾਂ ਪਾਲ ਦਾ ਕੰਮ ਸਨਿੱਫਰ ਡਾਗ ਦੇ ਨਾਲ ਸਾਮਾਨ ਦੀ ਚੈਕਿੰਗ ਆਦਿ ਕਰਨਾ ਸੀ। ਕੁਝ ਵਿਭਾਗੀ ਅਧਿਕਾਰੀਆਂ ਦਾ ਸਿਰ ’ਤੇ ਹੱਥ ਹੋਣ ਕਾਰਣ ਪਾਲ ਦੀ ਇੰਨੀ ਪਹੁੰਚ ਸੀ ਕਿ ਉਹ ਪਲੇਨ ਤੱਕ ਵੀ ਪਹੁੰਚ ਜਾਂਦਾ ਸੀ। ਪਾਲ ਨੂੰ ਫੜ੍ਹੇ ਜਾਣ ਤੋਂ ਬਾਅਦ ਇਸ ਮਾਮਲੇ ’ਚ ਵਿਭਾਗ ਦੇ ਕੁਝ ਅਧਿਕਾਰੀਆਂ ਦਾ ਨਾਂ ਵੀ ਸਾਹਮਣੇ ਆਇਆ ਸੀ ਪਰ ਵਿਭਾਗੀ ਮਿਲੀਭੁਗਤ ਕਾਰਣ ਹੋਰ ਅਧਿਕਾਰੀਆਂ ਦੇ ਨਾਂ ਦਬਾ ਦਿੱਤੇ ਗਏ। ਇਕੱਲੇ ਪਾਲ ’ਤੇ ਹੀ ਸਾਰੀ ਗਾਜ਼ ਡਿਗ ਗਈ ਅਤੇ ਪਾਲ ਨੂੰ ਨੌਕਰੀ ਤੋਂ ਡਿਸਮਿਸ ਕਰ ਦਿੱਤਾ।
ਪੜ੍ਹੋ ਇਹ ਵੀ ਖ਼ਬਰ - Health Tips : ਇਸ ਚੀਜ਼ ਦੀ ਘਾਟ ਨਾਲ ਹੁੰਦਾ ਹੈ ‘ਦਿਲ ਦਾ ਰੋਗ’ ਤੇ ‘ਸ਼ੂਗਰ ਹੋਣ ਦਾ ਖ਼ਤਰਾ, ਇੰਝ ਕਰੋ ਬਚਾਅ
ਪਾਲ ਦੇ ਫੜੇ ਜਾਣ ਸਮੇਂ ਵਿਭਾਗ ਦੇ ਇਕ ਇੰਸਪੈਕਟਰ ਦਾ ਨਾਂ ਕਾਫ਼ੀ ਚਰਚਾ ’ਚ ਰਿਹਾ ਸੀ, ਜਿਸਨੂੰ ਬਾਅਦ ’ਚ ਖੁੱਡੇਲਾਈਨ ’ਚ ਲਗਾ ਦਿੱਤਾ ਅਤੇ ਤਬਾਦਲਾ ਕਰ ਦਿੱਤਾ। ਇਸ ਤਰ੍ਹਾਂ ਵਿਭਾਗ ਦੇ ਨਾਮੀ ਪਹਿਲਵਾਨ ਤੋਂ ਤਾਂ ਵਿਭਾਗ ਦੇ ਹੀ ਡੀ. ਸੀ. ਨੇ ਰੇਡ ਕਰ ਕੇ ਸੋਨਾ ਫੜ੍ਹ ਲਿਆ ਸੀ, ਜਦੋਂ ਉਹ ਸੋਨੇ ਦੀ ਖੇਪ ਨੂੰ ਆਪਣੀ ਕਾਰ ’ਚ ਰੱਖ ਕੇ ਸਵਾਰ ਹੋਣ ਲੱਗਾ ਸੀ। ਇਸ ਮਾਮਲੇ ’ਚ ਕੁਝ ਸੁਨਿਆਰਿਆਂ ਨੂੰ ਵੀ ਵਿਭਾਗ ਨੇ ਤਲਬ ਕੀਤਾ ਸੀ ਪਰ ਮਾਮਲੇ ਦੀ ਡੂੰਘਾਈ ਨਾਲ ਜਾਂਚ ਨਹੀਂ ਕੀਤੀ ਗਈ ।
ਅੱਜ ਤੱਕ ਭੇਤ ਬਣਿਆ ਹੋਇਆ ਹੈ ਏਅਰਪੋਰਟ ਦੇ ਟਾਇਲਟ ’ਚ ਪਿਆ ਕਰੋੜਾਂ ਦਾ ਸੋਨਾ
ਹਵਾਈ ਜਹਾਜ਼ ’ਚ ਸਵਾਰ ਹੋ ਕੇ ਦੁਬਈ ਅਤੇ ਹੋਰ ਦੇਸ਼ਾਂ ਤੋਂ ਅੰਮ੍ਰਿਤਸਰ ਆਉਣ ਵਾਲੇ ਮੁਸਾਫਰਾਂ ਤੋਂ ਤਾਂ ਸੋਨਾ ਫੜਿਆ ਜਾ ਰਿਹਾ, ਉੱਥੇ ਹੀ ਐੱਸ. ਜੀ. ਆਰ. ਡੀ. ਏਅਰਪੋਰਟ ਦੇ ਟਾਇਲਟ ਵਿਚੋਂ ਜ਼ਬਤ ਕੀਤੇ ਗਏ ਕਰੋੜਾਂ ਰੁਪਏ ਦੇ ਲਾਵਾਰਸ ਸੋਨੇ ਦੇ ਮਾਲਕ ਦਾ ਅੱਜ ਤੱਕ ਪਤਾ ਨਹੀਂ ਚੱਲ ਸਕਿਆ। ਹਾਲਾਂਕਿ ਇਸ ਮਾਮਲੇ ’ਚ ਏਅਰਪੋਰਟ ’ਤੇ ਹੀ ਤਾਇਨਾਤ ਕਿਸੇ ਨਾ ਕਿਸੇ ਕਰਮਚਾਰੀ ਦੀ ਮਿਲੀਭੁਗਤ ਹੋਣ ਦੀ ਚਰਚਾ ਹੈ। ਕਿਸੇ ਅਰਬ ਦੇਸ਼ ਤੋਂ ਆਇਆ ਸੋਨਾ ਸੁਰੱਖਿਆ ਏਜੰਸੀਆਂ ਦੀਆਂ ਅੱਖਾਂ ’ਚ ਮਿੱਟੀ ਪਾ ਕੇ ਟਾਇਲਟ ਤਕ ਕਿਵੇਂ ਪਹੁੰਚ ਗਿਆ ਅਤੇ ਟਾਇਲਟ ਦੇ ਵਾਟਰ ਟੈਂਕ ’ਚ ਉਸਨੂੰ ਕਿਸ ਨੇ ਲੁਕਾਇਆ ਅਤੇ ਕਿਵੇਂ ਉਸਨੂੰ ਕੱਢਿਆ ਜਾਣਾ ਸੀ, ਇਹ ਸਭ ਸਵਾਲ ਅੱਜ ਤਕ ਬੁਝਾਰਤ ਬਣੇ ਹੋਏ ਹਨ ਪਰ ਇਸ ਮਾਮਲੇ ’ਚ ਵੀ ਇਹ ਸਾਬਤ ਹੋ ਰਿਹਾ ਹੈ ਕਿ ਕੋਈ ਨਾ ਕੋਈ ਕਰਮਚਾਰੀ ਇਸ ਗੋਰਖਧੰਦੇ ’ਚ ਸ਼ਾਮਲ ਹੈ।
ਪੜ੍ਹੋ ਇਹ ਵੀ ਖ਼ਬਰ - Health Tips : ਸਰਵਾਈਕਲ ਤੇ ਗਰਦਨ ’ਚ ਹੋਣ ਵਾਲੇ ਦਰਦ ਤੋਂ ਜੇਕਰ ਤੁਸੀਂ ਵੀ ਹੋ ਪਰੇਸ਼ਾਨ ਤਾਂ ਪੜ੍ਹੋ ਇਹ ਖ਼ਬਰ
ਗੁਦਾਂ ’ਚ ਸੋਨਾ ਲੁਕਾ ਕੇ ਸਮੱਗਲਿੰਗ ਦੇ ਕੇਸ ਹੋਏ ਘੱਟ
ਏਅਰਪੋਰਟ ’ਤੇ ਗੋਲਡ ਸਮੱਗਲਿੰਗ ਦੇ ਕੇਸਾਂ ਦੀ ਗੱਲ ਕਰੀਏ ਤਾਂ ਪਤਾ ਚੱਲਦਾ ਹੈ ਕਿ ਕੁਝ ਸਾਲ ਪਹਿਲਾਂ ਗੋਲਡ ਸਮੱਗਲਰ ਸੋਨੇ ਦੀ ਸਮੱਗਲਿੰਗ ਲਈ ਆਪਣੀ ਗੁਦਾਂ ’ਚ ਸੋਨਾ ਲੁਕਾ ਕੇ ਲਿਆਉਣ ’ਚ ਜ਼ਿਆਦਾ ਸੁਰੱਖਿਅਤ ਮਹਿਸੂਸ ਕਰਦੇ ਸਨ ਪਰ ਐੱਸ. ਜੀ. ਆਰ. ਡੀ. ਏਅਰਪੋਰਟ ’ਤੇ ਤਾਇਨਾਤ ਕਸਟਮ ਅਧਿਕਾਰੀਆਂ ਨੇ ਗੁਦਾਂ ’ਚ ਸੋਨਾ ਲੁਕਾ ਕੇ ਲਿਆਉਣ ਵਾਲੇ ਕੋਰੀਅਰਾਂ ਨੂੰ ਫੜਨ ਦੇ ਇੰਨੇ ਕੇਸ ਬਣਾ ਦਿੱਤੇ ਕਿ ਕੋਰੀਅਰਾਂ ਨੇ ਗੁਦਾਂ ’ਚ ਸੋਨਾ ਲੁਕਾ ਕੇ ਸਮੱਗਲਿੰਗ ਕਰਨ ਦਾ ਕੰਮ ਕਾਫ਼ੀ ਘੱਟ ਕਰ ਦਿੱਤਾ। ਹੁਣ ਅਤਿਆਧੁਨਿਕ ਤਕਨੀਕ ਨਾਲ ਸੋਨੇ ਦੀ ਸਮੱਗਲਿੰਗ ਕੀਤੀ ਜਾ ਰਹੀ ਹੈ, ਜਿਸ ’ਚ ਸੋਨੇ ਨੂੰ ਪਤਲੀ ਤਾਰ ਦੇ ਰੂਪ ’ਚ ਯਾਤਰੀ ਬੈਗ ਜਾਂ ਪਰਸ ’ਚ ਲੁਕਾਇਆ ਜਾਂਦਾ ਹੈ ਅਤੇ ਮਾਹਰ ਲੋਕ ਇਹ ਕੰਮ ਕਰਦੇ ਹਨ। ਹਰ ਵਾਰ ਨਵੀਂ ਤਕਨੀਕ ਦੀ ਵਰਤੋਂ ਕੀਤੀ ਜਾਂਦੀ ਹੈ। ਕਦੇ ਸੋਨੇ ਨੂੰ ਫੋਮ ਦੇ ਰੂਪ ’ਚ ਤਾਂ ਕਦੇ ਪੇਸਟ ਦੇ ਰੂਪ ’ਚ ਤਾਂ ਕਦੇ ਪ੍ਰੈੱਸ ਜਾਂ ਮਿਕਸਰ ਜੂਸਰ ’ਚ ਸੋਨਾ ਲੁਕਾ ਕੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ।
1 ਕਿਲੋ ਪਿੱਛੇ ਦੋ ਲੱਖ ਦੀ ਬੱਚਤ ਅਤੇ ਜ਼ਬਤ ਹੋਣ ’ਤੇ ਕਰੋੜਾਂ ਦਾ ਨੁਕਸਾਨ
ਸੋਨੇ ਦੀ ਸਮੱਗਲਿੰਗ ਰੋਕਣ ’ਚ ਮਾਹਰ ਕੁਝ ਅਧਿਕਾਰੀਆਂ ਤੋਂ ਪਤਾ ਲੱਗਾ ਹੈ ਕਿ ਸੋਨੇ ਦੀ ਸਮੱਗਲਿੰਗ ਕਰਨ ਵਾਲਿਆਂ ਨੂੰ 1 ਕਿਲੋ ਸੋਨੇ ਪਿੱਛੇ ਡੇਢ ਤੋਂ 2 ਲੱਖ ਰੁਪਏ ਤੱਕ ਦੀ ਬੱਚਤ ਹੁੰਦੀ ਹੈ ਪਰ ਫੜੇ ਜਾਣ ’ਤੇ ਕਰੋੜਾਂ ਰੁਪਏ ਦਾ ਨੁਕਸਾਨ ਵੀ ਤੈਅ ਹੈ। ਗੋਲਡ ਮਾਫੀਆ ਇੰਨਾ ਸ਼ਾਤਿਰ ਹੈ ਕਿ ਵਾਰ-ਵਾਰ ਫੜੇ ਜਾਣ ’ਤੇ ਵੀ ਗੋਲਡ ਸਮੱਗਲਿੰਗ ਬੰਦ ਨਹੀਂ ਕਰਦਾ। ਇਸ ’ਚ ਦੁਬਈ ਅਤੇ ਹੋਰ ਦੇਸ਼ਾਂ ਤੋਂ ਸੋਨਾ ਲਿਆਉਣ ਵਾਲੇ ਕੋਰੀਅਰਾਂ ਨੂੰ 50 ਹਜ਼ਾਰ ਰੁਪਏ ਦੇਣੇ ਹੁੰਦੇ ਹਨ। ਮੌਜੂਦਾ ਹਾਲਾਤ ’ਚ ਕੋਰੋਨਾ ਕਾਲ ਕਾਰਣ 1 ਕਿਲੋ ਸੋਨੇ ਪਿੱਛੇ ਹੋਣ ਵਾਲੀ ਬੱਚਤ 3 ਤੋਂ 4 ਲੱਖ ਰੁਪਏ ਤੱਕ ਹੋ ਗਈ ਹੈ।
ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤਰ : ਇਨ੍ਹਾਂ ਗੱਲਾਂ ਨੂੰ ਕਦੇ ਨਾ ਕਰੋ ਨਜ਼ਰਅੰਦਾਜ਼, ਤਰੱਕੀ 'ਚ ਆ ਸਕਦੀਆਂ ਨੇ ਰੁਕਾਵਟਾਂ
ਏ. ਪੀ. ਆਈ. ਐੱਸ. ਸਿਸਟਮ ਵੀ ਬੁਰੀ ਤਰ੍ਹਾਂ ਫੇਲ
ਗੋਲਡ ਸਮੱਗਲਰਾਂ ਨੂੰ ਫਡ਼ਨ ਲਈ ਕਸਟਮ ਵਿਭਾਗ ਨੂੰ ਐਡਵਾਂਸ ਪੈਸੰਜਰਸ ਇਨਫਰਮੇਸ਼ਨ ਸਿਸਟਮ (ਏ. ਪੀ. ਆਈ. ਐੱਸ.) ਦਿੱਤਾ ਗਿਆ ਹੈ, ਜਿਸ ’ਚ ਵਿਭਾਗ ਨੂੰ ਉਨ੍ਹਾਂ ਮੁਸਾਫਰਾਂ ਦੀ ਅਡਵਾਂਸ ’ਚ ਸੂਚਨਾ ਮਿਲ ਜਾਂਦੀ ਹੈ, ਜੋ ਯਾਤਰੀ ਵਾਰ-ਵਾਰ ਦੁਬਈ ਵਰਗੇ ਦੇਸ਼ਾਂ ਦੀ ਯਾਤਰਾ ਕਰਦੇ ਹਨ। 1 ਵਿਅਕਤੀ ਜੇਕਰ ਮਹੀਨੇ ’ਚ 3 ਵਾਰ ਜਾਂ ਇਸ ਤੋਂ ਵੀ ਜ਼ਿਆਦਾ ਵਾਰ ਦੁਬਈ ਜਾਂਦਾ ਹੈ ਤਾਂ ਮੰਨਿਆ ਜਾ ਸਕਦਾ ਹੈ ਕਿ ਦਾਲ ’ਚ ਕੁਝ ਕਾਲਾ ਹੈ। ਅਜਿਹੇ ਲੋਕ ਏ. ਪੀ. ਆਈ. ਐੱਸ. ’ਚ ਟਰੇਸ ਹੋ ਜਾਂਦੇ ਹਨ ਪਰ ਸਮੱਗਲਰਾਂ ਨੇ ਵੀ ਇਸ ਸਿਸਟਮ ਨੂੰ ਤੋੜਦੇ ਹੋਏ ਹਰ ਵਾਰ ਨਵੇਂ ਕੋਰੀਅਰ ਭੇਜਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ, ਜਿਸ ਨਾਲ ਏ. ਪੀ. ਆਈ. ਐੱਸ. ਸਿਸਟਮ ਪੂਰੀ ਤਰ੍ਹਾਂ ਸਫਲ ਨਹੀਂ ਹੋ ਰਿਹਾ। ਕੁਝ ਵਿਭਾਗੀ ਅਧਿਕਾਰੀਆਂ ਦੀ ਮਿਲੀਭੁਗਤ ਵੀ ਸਮੱਗਲਰਾਂ ਦੀ ਮਦਦ ਕਰਦੀ ਹੈ ।
ਪੜ੍ਹੋ ਇਹ ਵੀ ਖ਼ਬਰ - Health Alert : ਹਾਰਟ ਅਟੈਕ ਹੋਣ ਤੋਂ ਪਹਿਲਾਂ ਦਿਖਾਈ ਦਿੰਦੇ ਨੇ ਇਹ ਲੱਛਣ, ਤਾਂ ਹੋ ਜਾਵੋ ਸਾਵਧਾਨ
ਅੱਜ ਤਕ ਨਹੀਂ ਫੜਿਆ ਗਿਆ ਕਿੰਗਪਿਨ
ਆਮ ਤੌਰ ’ਤੇ ਕਿਲੋ ਜਾਂ ਅੱਧਾ ਕਿਲੋ ਸੋਨਾ ਫੜੇ ਜਾਣ ’ਤੇ ਕਸਟਮ ਵਿਭਾਗ ਸੋਨਾ ਜ਼ਬਤ ਕਰ ਕੇ ਸੋਨਾ ਸਮੱਗਲਰ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੰਦਾ ਹੈ। ਅੱਜ ਤਕ ਇਸ ਮਾਮਲੇ ’ਚ ਕਿਸੇ ਵੱਡੇ ਕਿੰਗਪਿਨ ਨੂੰ ਫੜਨ ’ਚ ਸੁਰੱਖਿਆ ਏਜੰਸੀਆਂ ਨਾਕਾਮ ਰਹੀਆਂ ਹਨ, ਜਿਸ ਕਾਰਣ ਸੋਨੇ ਦੀ ਸਮੱਗਲਿੰਗ ਬਾਦਸਤੂਰ ਜਾਰੀ ਹੈ। ਏਅਰਪੋਰਟ ’ਤੇ ਹੀ ਤਾਇਨਾਤ ਰਹਿਣ ਵਾਲੇ ਵੱਖ-ਵੱਖ ਵਿਭਾਗਾਂ ਦੇ ਕੁਝ ਵੱਡੇ ਅਧਿਕਾਰੀਆਂ ਨੂੰ ਰੰਗੇ ਹੱਥੀਂ ਫੜ੍ਹਿਆ ਵੀ ਜਾ ਚੁੱਕਾ ਹੈ ਪਰ ਕਿੰਗਪਿਨ ਅੰਡਰਗਰਾਊਂਡ ਹੈ। ਆਈ.ਸੀ.ਪੀ. ਅਟਾਰੀ ਬਾਰਡਰ ’ਤੇ ਅਫਗਾਨੀ ਸੇਬ ਦੀਆਂ ਪੇਟੀਆਂ ’ਚੋਂ ਫੜੇ ਗਏ 33 ਕਿਲੋ ਸੋਨੇ ਦਾ ਮਾਸਟਰਮਾਈਂਡ ਰਾਮਨਿਵਾਸ ਮੁਹਰ ਅਤੇ ਐੱਸ. ਜੀ. ਆਰ. ਡੀ. ਏਅਰਪੋਰਟ ’ਤੇ ਸੋਨਾ ਸਮੱਗਲਿੰਗ ਦੇ ਹਾਈਪ੍ਰੋਫਾਈਲ ਕੇਸ ਦਾ ਮਾਸਟਰਮਾਈਂਡ ਰਾਕੇਸ਼ ਰਾਏ ਕੋਫੇਪੂਸਾ ਲੱਗਣ ਤੋਂ ਬਾਅਦ ਵੀ ਸੁਰੱਖਿਆ ਏਜੰਸੀਆਂ ਦੇ ਸ਼ਿਕੰਜੇ ਤੋਂ ਬਾਹਰ ਚੱਲ ਰਿਹਾ ਹੈ।