ਲਤੀਫਪੁਰਾ ਦੇ ਬੇਘਰ ਹੋਏ ਲੋਕਾਂ ਦੀ ਸਾਰ ਲੈਣ ਪੁੱਜੇ SGPC ਪ੍ਰਧਾਨ ਧਾਮੀ, ਹਰ ਪੱਖੋਂ ਮਦਦ ਦੇਣ ਦੀ ਆਖੀ ਗੱਲ

Thursday, Dec 15, 2022 - 12:44 AM (IST)

ਲਤੀਫਪੁਰਾ ਦੇ ਬੇਘਰ ਹੋਏ ਲੋਕਾਂ ਦੀ ਸਾਰ ਲੈਣ ਪੁੱਜੇ SGPC ਪ੍ਰਧਾਨ ਧਾਮੀ, ਹਰ ਪੱਖੋਂ ਮਦਦ ਦੇਣ ਦੀ ਆਖੀ ਗੱਲ

ਜਲੰਧਰ (ਸੋਨੂੰ) : ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਬੁੱਧਵਾਰ ਜਲੰਧਰ ਦੇ ਲਤੀਫਪੁਰਾ ਵਿਖੇ ਬੇਘਰ ਹੋਏ ਲੋਕਾਂ ਦੀ ਸਾਰ ਲੈਣ ਪੁੱਜੇ ਤੇ ਪੀੜਤਾਂ ਦਾ ਹਾਲ-ਚਾਲ ਜਾਣਿਆ। ਇਸ ਦੌਰਾਨ ਪੁੱਛਣ 'ਤੇ ਉਨ੍ਹਾਂ ਕਿਹਾ ਕਿ ਉਹ ਪਹਿਲਾਂ ਵੀ ਆਉਣਾ ਚਾਹੁੰਦੇ ਸਨ ਪਰ ਆਉਣ ਵਿੱਚ ਉਨ੍ਹਾਂ ਨੂੰ ਦੇਰੀ ਜ਼ਰੂਰ ਹੋਈ ਹੈ ਪਰ ਸ਼੍ਰੋਮਣੀ ਕਮੇਟੀ ਮੈਂਬਰ ਨੂੰ ਇੱਥੇ ਭੇਜਿਆ ਗਿਆ ਸੀ। ਹਾਲਾਂਕਿ ਜਦੋਂ ਉਨ੍ਹਾਂ ਨੂੰ ਮਦਦ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਜਦੋਂ ਲੋਕ ਕਹਿਣਗੇ ਤਾਂ ਹੀ ਮੈਂ ਕੁਝ ਮਦਦ ਕਰ ਸਕਾਂਗਾ। ਐੱਸਜੀਪੀਸੀ ਪ੍ਰਧਾਨ ਨੇ ਕਿਹਾ ਕਿ ਉਹ 2 ਦਿਨ ਪਹਿਲਾਂ ਆਉਣਾ ਚਾਹੁੰਦੇ ਸਨ ਪਰ ਅੱਜ ਉਹ ਸਮਾਂ ਕੱਢ ਕੇ ਆਏ ਹਨ। ਦੁਖੀ ਲੋਕਾਂ ਨੂੰ ਉਨ੍ਹਾਂ ਵੱਲੋਂ ਜਿਸ ਤਰ੍ਹਾਂ ਦੀ ਵੀ ਮਦਦ ਦੀ ਲੋੜ ਹੈ, ਉਹ ਉਨ੍ਹਾਂ ਦੀ ਪੂਰੀ ਮਦਦ ਕਰਨਗੇ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News