ਪੰਥ ਦੀ ਮਹਾਨ ਸੰਸਥਾ ਨੂੰ ਬਚਾਉਣ ਲਈ ਸ਼੍ਰੋਮਣੀ ਕਮੇਟੀ ਮੈਂਬਰ ਆਜ਼ਾਦ ਢੰਗ ਨਾਲ ਪਾਉਣ ਵੋਟ : ਬੀਬੀ ਜਗੀਰ ਕੌਰ

Wednesday, Nov 09, 2022 - 12:52 AM (IST)

ਬੇਗੋਵਾਲ (ਰਜਿੰਦਰ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਹੁਦੇ ਦੀ ਉਮੀਦਵਾਰ ਬੀਬੀ ਜਗੀਰ ਕੌਰ ਨੇ ਕਿਹਾ ਕਿ ਉਹ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਅਪੀਲ ਕਰਦੇ ਹਨ ਕਿ ਧਰਮ ਦੀ ਪ੍ਰਮੁੱਖਤਾ ਰੱਖਣ ਅਤੇ ਸਿਆਸਤ ਦਾ ਗ਼ਲਬਾ ਹਟਾਉਣ ਲਈ ਆਜ਼ਾਦ ਢੰਗ ਨਾਲ ਵੋਟ ਪਾਈ ਜਾਵੇ। ਉਨ੍ਹਾਂ ਕਿਹਾ ਕਿ ਕਮੇਟੀ ਮੈਂਬਰ ਆਪਣੀ ਜ਼ਮੀਰ ਦੀ ਆਵਾਜ਼ ਨਾਲ ਪੰਥ ਦੀ ਇਸ ਮਹਾਨ ਸੰਸਥਾ ਨੂੰ ਬਚਾਉਣ ਲਈ ਮੋਹਰੀ ਰੋਲ ਨਿਭਾਉਣ ਅਤੇ ਆਪਣੀ ਵੋਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਿਲਕੁਲ ਪੰਥ ਦੀ ਉਮੀਦਵਾਰ ਕਰਕੇ ਮੈਨੂੰ ਪਾਉਣ।

ਇਹ ਖ਼ਬਰ ਵੀ ਪੜ੍ਹੋ : ਸੁਖਬੀਰ ਬਾਦਲ ਦਾ ਬੀਬੀ ਜਗੀਰ ਕੌਰ ਬਾਰੇ ਵੱਡਾ ਬਿਆਨ, ਮੂਸੇਵਾਲਾ ਦੇ ਨਵੇਂ ਗੀਤ ਨੇ ਪਾਈ ਧੱਕ, ਪੜ੍ਹੋ Top 10

ਬੀਬੀ ਜਗੀਰ ਕੌਰ ਨੇ ਕਿਹਾ ਕਿ ਉਹ ਕੱਲ੍ਹ ਨੂੰ ਸ੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ’ਚ ਅਰਦਾਸ ਕਰਕੇ ਵੋਟ ਪਾਉਣਗੇ। ਉਨ੍ਹਾਂ ਕਿਹਾ ਕਿ ਸਿੱਖ ਜਗਤ ਦੀ ਵਾਹਦ ਨੁਮਾਇੰਦਾ ਤੇ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਜ਼ਾਦ, ਖੁਦਮੁਖਤਿਆਰ ਅਤੇ ਪੰਥਕ ਰੁਤਬਾ ਬਹਾਲ ਕਰਨਾ ਉਨ੍ਹਾਂ ਦਾ ਮੁੱਖ ਮਕਸਦ ਹੈ ਕਿਉਂਕਿ ਪਿਛਲੇ ਕੁਝ ਦਹਾਕਿਆਂ ਤੋਂ ਅਜਿਹਾ ਉਲਟਫੇਰ ਹੋਇਆ ਹੈ ਕਿ ਸ਼੍ਰੋਮਣੀ ਕਮੇਟੀ ਦੀ ਆਜ਼ਾਦ, ਖੁਦਮੁਖਤਿਆਰ ਅਤੇ ਪੰਥਕ ਹਸਤੀ ਨੂੰ ਜ਼ਬਰਦਸਤ ਖੋਰਾ ਲੱਗਾ ਹੈ। ਉਨ੍ਹਾਂ ਦਾ ਸਿੱਖ ਪੰਥ ਨਾਲ ਇਹ ਵਾਅਦਾ ਹੈ ਕਿ ਸੇਵਾ ਮਿਲਣ ਦੀ ਸੂਰਤ ਵਿਚ ਇਸ ਮਹਾਨ ਸੰਸਥਾ ਦਾ ਆਜ਼ਾਦ, ਖੁਦਮੁਖਤਿਆਰ ਅਤੇ ਪੰਥਕ ਰੁਤਬਾ ਬਹਾਲ ਕੀਤਾ ਜਾਵੇਗਾ।

ਇਹ ਖ਼ਬਰ ਵੀ ਪੜ੍ਹੋ : ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਦਰਬਾਰ ਸਾਹਿਬ ਵਿਖੇ ਹੋਈ ਅਲੌਕਿਕ ਆਤਿਸ਼ਬਾਜ਼ੀ (ਵੀਡੀਓ)


Manoj

Content Editor

Related News