ਯੋਗਾ ਕੁੜੀ ਵੱਲੋਂ FIR ਵਾਪਸ ਲੈਣ ਦੀ ਨਵੀਂ ਵੀਡੀਓ ’ਤੇ SGPC ਮੈਂਬਰ ਦਾ ਵੱਡਾ ਬਿਆਨ
Friday, Jun 28, 2024 - 06:19 PM (IST)
ਅੰਮ੍ਰਿਤਸਰ (ਵੈੱਬ ਡੈਸਕ)- ਸ੍ਰੀ ਹਰਿਮੰਦਰ ਸਾਹਿਬ ਯੋਗਾ ਕਰਨ ਵਾਲੀ ਕੁੜੀ ਦੇ ਐੱਫ਼. ਆਈ. ਆਰ. ਲੈਣ ਦੀ ਧਮਕੀ ਮਗਰੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ. ਜੀ. ਪੀ. ਸੀ.) ਦਾ ਬਿਆਨ ਸਾਹਮਣੇ ਆਇਆ ਹੈ। ਇਸ ਦੌਰਾਨ ਐੱਸ. ਜੀ. ਪੀ. ਸੀ. ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਦਾ ਨੇ ਯੋਗਾ ਵਾਲੀ ਕੁੜੀ ਨੂੰ ਜਵਾਬ ਦਿੰਦਿਆ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਆਸਥਾ ਦਾ ਕੇਂਦਰ ਹੈ। ਇੱਥੇ ਵੱਖ-ਵੱਖ ਧਰਮਾ ਦੇ ਸ਼ਰਧਾਲੂ ਨਤਮਸਤਕ ਹੋਣ ਲਈ ਆਉਂਦੇ ਹਨ ਪਰ ਇਸ ਵਿਚਾਲੇ ਯੋਗਾ ਕਰਨ ਵਾਲੀ ਕੁੜੀ ਅਰਚਨਾ ਮਕਵਾਨਾ ਨੇ ਬਹੁਤ ਵੱਡਾ ਵਿਵਾਦ ਛੇੜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ ਵਿਸਥਾਰ ਕਰਨ ਦੀ ਜ਼ਰੂਰਤ ਨਹੀਂ ਹੈ ਕਿ ਕੁੜੀ ਸਿਰਫ਼ ਇੱਥੇ ਤਸਵੀਰਾਂ ਕਰਵਾਉਣ ਲਈ ਆਈ ਸੀ ਇਹ ਸਿਰਫ਼ ਮੈਂ ਹੀ ਨਹੀਂ ਸਗੋਂ ਸਾਰੇ ਲੋਕ ਕਹਿ ਰਹੇ ਹਨ।
ਉਨ੍ਹਾਂ ਕਿਹਾ ਕਿ ਰੋਜ਼ਾਨਾ ਇਕ ਲੱਖ ਦੇ ਕਰੀਬ ਯਾਤਰੀ ਆਉਂਦੇ ਹਨ ਜੋ ਸਤਿਕਾਰ ਸਾਡਾ ਉਨ੍ਹਾਂ ਲਈ ਹੈ ਉਹੀ ਅਰਚਨਾ ਦੇ ਪ੍ਰਤੀ ਵੀ ਹੈ ਪਰ ਉਸ ਨੇ ਜੋ ਮਰਿਆਦਾ ਦੀ ਉਲੰਘਣਾ ਕੀਤੀ ਹੈ ਉਸ ਦੀ ਸ਼ਿਕਾਇਤ ਪ੍ਰਸ਼ਾਸਨ ਨੂੰ ਦੇਣੀ ਸਾਡਾ ਫਰਜ਼ ਬਣਦਾ ਹੈ। ਉਨ੍ਹਾਂ ਕਿਹਾ ਅਰਚਨਾ ਨੇ ਜੋ ਕਾਰਜ ਕੀਤਾ ਹੈ ਉਸ ਤੋਂ ਲੋਕਾਂ ਨੂੰ ਸਾਫ਼ ਹੋ ਗਿਆ ਜਾਣੇ ਜਾਂ ਅਣਜਾਣੇ 'ਚ ਕੀ ਫਰਕ ਹੁੰਦਾ ਹੈ ਤੇ ਉਸ ਨੇ ਜੋ ਵੀ ਕੀਤਾ ਜਾਣੇ 'ਚ ਹੀ ਕੀਤਾ ਹੈ। ਉਨ੍ਹਾਂ ਕਿਹਾ ਕੋਈ ਵੀ ਧਰਮ ਨਾਲ ਸੰਬੰਧਿਤ ਵਿਅਕਤੀ ਇਸ ਗੱਲ ਦਾ ਸਹਿਯੋਗ ਨਹੀਂ ਕਰਦਾ। ਹਾਲਾਂਕਿ ਅਰਚਨਾ ਨੇ ਕਿਹਾ ਕਿ ਮੈਨੂੰ ਧਮਕੀਆਂ ਮਿਲ ਰਹੀਆਂ ਹਨ ਅਤੇ ਅਸੀਂ ਹੱਥ ਜੋੜ ਕੇ ਕਿਹਾ ਕਿ ਕੋਈ ਵੀ ਸਿੱਖ ਧਮਕੀ ਨਹੀਂ ਦਿੰਦਾ ਪਰ ਜੋ ਵੀ ਕਹਿ ਰਿਹਾ ਹੈ ਉਸ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰੋ। ਫਿਲਹਾਲ ਅਰਚਨਾ ਵਲੋਂ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ।
ਇਹ ਵੀ ਪੜ੍ਹੋ-SGPC ਵੱਲੋਂ ਯੋਗਾ ਵਾਲੀ ਕੁੜੀ ਦੇ ਝੂਠ ਦਾ ਪਰਦਾਫਾਸ਼, ਪਿਛਲੇ 6 ਦਿਨਾਂ ਦਾ ਬਲੂਪ੍ਰਿੰਟ ਪੇਸ਼ ਕਰ ਕੀਤਾ ਵੱਡਾ ਖੁਲਾਸਾ
ਉਨ੍ਹਾਂ ਅੱਗੇ ਕਿਹਾ ਕਿ ਇਹ ਸਿਰਫ਼ ਵਿਵਾਦ ਹੀ ਨਹੀਂ ਸਗੋਂ ਹਿੰਦੂ-ਸਿੱਖਾਂ 'ਚ ਪਾੜਾ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਨ੍ਹਾਂ ਵਲੋਂ ਜੋ ਕਾਰਜ ਕੀਤਾ ਗਿਆ ਹੈ ਉਸ ਦੀ ਹਰ ਕੋਈ ਨਿੰਦਾ ਕਰ ਰਿਹਾ ਹੈ। ਉਨ੍ਹਾਂ ਕਿਹਾ ਅਰਚਨਾ ਨੇ ਪੋਸਟ ਪਾਈ ਹੈ ਜੇਕਰ ਐੱਫ਼. ਆਈ. ਆਰ. ਵਾਪਸ ਨਹੀਂ ਲਈ ਤਾਂ ਮੇਰੀ ਕਾਨੂੰਨੀ ਟੀਮ ਸੰਘਰਸ਼ ਕਰਨ ਲਈ ਤਿਆਰ ਹੈ। ਉਨ੍ਹਾਂ ਕਿਹਾ ਸਾਡਾ ਤੁਹਾਡੇ ਨਾਲ ਕੋਈ ਨਿੱਜੀ ਵਿਵਾਦ ਨਹੀਂ ਹੈ ਤੁਸੀਂ ਜੋ ਕੁਝ ਕੀਤਾ ਉਸ ਦੀ ਪ੍ਰਸ਼ਾਸਨ ਨੂੰ ਸ਼ਿਕਾਇਤ ਦਿੱਤੀ ਹੈ। ਪ੍ਰਸ਼ਾਸਨ ਨੇ ਧਾਰਾ ਲਾਈ ਹੈ ਅਤੇ ਪ੍ਰਸ਼ਾਸਨ ਹੀ ਤੁਹਾਨੂੰ ਸੱਦ ਰਿਹਾ ਹੈ, ਤੁਸੀਂ ਕਾਨੂੰਨ ਦੇ ਜਾਣਕਾਰ ਹੋ ਇਸ ਲਈ ਬੇਲੋੜਾ ਵਿਵਾਦ ਪੈਂਦਾ ਕਰ ਕੇ ਆਪਣੀ ਫੇਮ ਲੈਣਾ ਚਾਹੁੰਦੇ ਹੋ।
ਇਹ ਵੀ ਪੜ੍ਹੋ- ਸ੍ਰੀ ਹਰਿਮੰਦਰ ਸਾਹਿਬ 'ਚ ਯੋਗਾ ਕਰਨ ਵਾਲੀ ਕੁੜੀ ਨੂੰ ਅੰਮ੍ਰਿਤਸਰ ਪੁਲਸ ਨੇ ਭੇਜਿਆ ਨੋਟਿਸ, ਪੇਸ਼ ਹੋਣ ਦੇ ਹੁਕਮ
ਉਨ੍ਹਾਂ ਕਿਹਾ ਤੁਹਾਡੇ ਨਾਲ ਕੁਝ ਸ਼ਕਤੀਆਂ ਵੀ ਜੁੜਦੀਆਂ ਹਨ ਜੋ ਸਿੱਖਾਂ ਨੂੰ ਟਰੋਲ ਕਰ ਰਹੀਆਂ ਹਨ ਤੇ ਇਹ ਗੱਲ ਅਸੀਂ ਮਹਿਸੂਸ ਕਰ ਰਹੇ ਹਨ। ਸਾਡਾ ਤੁਹਾਡੇ ਨਾਲ ਕੋਈ ਨਿੱਜੀ ਮਸਲਾ ਨਹੀਂ ਹੈ ਪ੍ਰਸ਼ਾਸਨ ਨੇ ਕਾਰਵਾਈ ਕਰਨੀ ਹੀ ਕਰਨੀ ਹੈ। ਉਨ੍ਹਾਂ ਕਿਹਾ ਮੈਂ ਤੁਹਾਡੇ ਮਾਤਾ-ਪਿਤਾ ਨੂੰ ਅਪੀਲ ਕਰਦਾ ਹਾਂ ਕਿ ਉਹ ਤੁਹਾਨੂੰ ਸੰਸਕਾਰ ਦੇਣ, ਕਿਉਂਕਿ ਇਹ ਦੇਸ਼ ਧਾਰਮਿਕ ਸੰਸਕਾਰੀ ਦੇਸ਼ ਹੈ ਇੱਥੇ ਰੱਬ ਦੇ ਘਰ ਜਾਂ ਰੱਬ ਨਾਲ ਮੱਥਾ ਲਾਉਣ ਵਾਲਿਆਂ ਦਾ ਹਸ਼ਰ ਚੰਗਾ ਨਹੀਂ ਹੁੰਦਾ। ਉਨ੍ਹਾਂ ਕਿਹਾ ਜੇਕਰ ਮੁਆਫ਼ੀ ਦੀ ਗੱਲ ਹੈ ਤਾਂ ਖੁੱਲ੍ਹੇ ਦਿਲ ਨਾਲ ਰੱਬ ਦੇ ਘਰ ਆ ਕੇ ਇਹ ਗੱਲ ਕਰ ਸਕਦੇ ਹੋ। ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾ 'ਤੇ ਉਂਗਲ ਚੁੱਕ ਕੇ ਇਸ ਦੇ ਪ੍ਰਬੰਧ ਨੂੰ ਬਦਨਾਮ ਕਰਨਾ ਚਾਹੁੰਦੇ ਹੋ। ਉਨ੍ਹਾਂ ਕਿਹਾ ਨਾ ਅਸੀਂ ਕਿਸੇ ਖ਼ਿਲਾਫ਼ ਨਾਜਾਇਜ਼ ਇਲਜ਼ਾਮ ਅਤੇ ਨਾ ਹੀ ਨਾਜਾਇਜ਼ ਸ਼ਿਕਾਇਤ ਕਰਦੇ ਹਾਂ।
ਦੱਸ ਦੇਈਏ ਅਰਚਨਾ ਮਕਵਾਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਐੱਫ਼. ਆਈ. ਆਰ. ਵਾਪਸ ਲੈਣ ਦੀ ਕਹਿ ਰਹੀ ਹੈ। ਉਸ ਨੇ ਕਿਹਾ ਕਿ ਜੇਕਰ ਐੱਫ਼. ਆਈ. ਆਰ. ਵਾਪਸ ਨਹੀਂ ਲਈ ਜਾਂਦੀ ਤਾਂ ਫਿਰ ਉਸਦੀ ਕਾਨੂੰਨੀ ਟੀਮ ਸੰਘਰਸ਼ ਕਰਨ ਲਈ ਤਿਆਰ ਹੈ।
ਇਹ ਵੀ ਪੜ੍ਹੋ- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਸਖ਼ਤ ਹੁਕਮ ਜਾਰੀ, ਹਰਿਮੰਦਰ ਸਾਹਿਬ 'ਚ ਫ਼ਿਲਮਾਂ ਦੀ ਪ੍ਰਮੋਸ਼ਨ 'ਤੇ ਰੋਕ
ਵੀਡੀਓ 'ਚ FIR ਵਾਪਸ ਲੈਣ ਲਈ ਕਹੀ ਇਹ ਗੱਲ਼
ਵੀਡੀਓ 'ਚ ਯੋਗਾ ਗਰਲ ਅਰਚਨਾ ਮਕਵਾਨਾ ਨੇ ਕਿਹਾ ਕਿ 21 ਜੂਨ ਨੂੰ ਜਦੋਂ ਸ੍ਰੀ ਦਰਬਾਰ ਸਾਹਿਬ ਗਈ ਸੀ ਤਾਂ ਉਸ ਵਕਤ ਕਈ ਲੋਕ ਆਪਣੀ ਤਸਵੀਰਾਂ ਖਿੱਚ ਰਹੇ ਸੀ। ਇਸ ਦੌਰਾਨ ਮੇਰੀ ਵੀ ਤਸਵੀਰ ਇਕ ਸਰਦਾਰ ਵਿਅਕਤੀ ਨੇ ਖਿੱਚੀ ਸੀ। ਉਸ ਵਕਤ ਸੇਵਾਦਾਰ ਵੀ ਉੱਥੇ ਮੌਜੂਦ ਸੀ ਤਾਂ ਫਿਰ ਕਿਉਂ ਨਹੀਂ ਰੋਕਿਆ ਗਿਆ। ਉਸ ਨੇ ਕਿਹਾ ਸਰਦਾਰ ਵਿਅਕਤੀ ਤਾਂ ਮੇਰੇ ਤੋਂ ਪਹਿਲਾਂ ਹੀ ਕਾਫ਼ੀ ਤਸਵੀਰਾਂ ਲੈ ਰਿਹਾ ਸੀ। ਸੇਵਾਦਾਰ ਵੀ ਪੱਖਪਾਤੀ ਹਨ, ਕਿਸੇ ਨੂੰ ਰੋਕਦੇ ਹਨ ਅਤੇ ਕਿਸੇ ਨੂੰ ਨਹੀਂ ਰੋਕਦੇ। ਉਸ ਨੇ ਕਿਹਾ ਜਦੋਂ ਮੈਂ ਫੋਟੋਆਂ ਖਿੱਚਵਾ ਰਹੀ ਸੀ ਤਾਂ ਉਸ ਮੌਕੇ 'ਤੇ ਖੜ੍ਹੇ ਸਾਰੇ ਸਿੱਖਾਂ ਨੂੰ ਕੋਈ ਠੇਸ ਨਹੀਂ ਪਹੁੰਚੀ। ਇਸ ਲਈ ਮੈਨੂੰ ਨਹੀਂ ਲੱਗਦਾ ਕਿ ਮੈਂ ਕੁਝ ਗਲਤ ਕੀਤਾ ਹੈ। ਪਰ ਸੱਤ ਸਮੁੰਦਰੋਂ ਪਾਰ ਕਿਸੇ ਨੇ ਮਹਿਸੂਸ ਕੀਤਾ ਕਿ ਮੈਂ ਕੁਝ ਗਲਤ ਕੀਤਾ ਹੈ। ਮੇਰੀ ਫੋਟੋ ਨੈਗੇਟਿਵ ਤਰੀਕੇ ਨਾਲ ਵਾਇਰਲ ਹੋਈ ਸੀ। ਜਿਸ 'ਤੇ ਸ਼੍ਰੋਮਣੀ ਕਮੇਟੀ ਦਫ਼ਤਰ ਨੇ ਮੇਰੇ ਖ਼ਿਲਾਫ ਬੇਬੁਨਿਆਦ ਐੱਫ.ਆਈ.ਆਰ. ਦਰਜ ਕਵਰਾਈ। ਮੇਰਾ ਕੋਈ ਠੇਸ ਪਹੁੰਚਾਉਣ ਦਾ ਇਰਾਦਾ ਨਹੀਂ ਸੀ।
ਹੁਣ ਸੀ. ਸੀ. ਟੀ. ਵੀ. ਕੈਮਰੇ ਦੀ ਪੂਰੀ ਵੀਡੀਓ ਵਾਇਰਲ ਕਰੋ। ਇੱਥੇ ਕਿਤੇ ਵੀ ਕੋਈ ਨਿਯਮ ਨਹੀਂ ਲਿਖਿਆ ਹੋਇਆ ਹੈ। ਉੱਥੇ ਰੋਜ਼ਾਨਾ ਜਾਣ ਵਾਲੇ ਸਿੱਖਾਂ ਨੂੰ ਨਿਯਮਾਂ ਦਾ ਪਤਾ ਨਹੀਂ ਤਾਂ ਗੁਜਰਾਤ ਤੋਂ ਪਹਿਲੀ ਵਾਰ ਆਈ ਕੁੜੀ ਨੂੰ ਕਿਵੇਂ ਪਤਾ ਹੋਵੇਗਾ। ਉੱਥੇ ਮੈਨੂੰ ਕਿਸੇ ਨੇ ਨਹੀਂ ਰੋਕਿਆ। ਜੇਕਰ ਰੋਕਿਆ ਜਾਂਦਾ ਤਾਂ ਮੈਂ ਫੋਟੋ ਡਿਲੀਟ ਕਰ ਦਿੰਦੀ। ਮੇਰੇ ਖ਼ਿਲਾਫ਼ ਇਹ ਐੱਫ਼. ਆਈ. ਆਰ. ਦਰਜ ਕਰਨ ਦੀ ਕੀ ਲੋੜ ਸੀ? ਮੈਂ ਬਹੁਤ ਮਾਨਸਿਕ ਤਸੀਹੇ ਝੱਲੇ, ਉਸ ਦਾ ਕੀ? ਅਜੇ ਵੀ ਸਮਾਂ ਹੈ, ਐੱਫ਼. ਆਈ. ਆਰ ਵਾਪਸ ਲਓ, ਨਹੀਂ ਤਾਂ ਮੈਂ ਅਤੇ ਮੇਰੀ ਕਾਨੂੰਨੀ ਟੀਮ ਸੰਘਰਸ਼ ਕਰਨ ਲਈ ਤਿਆਰ ਹਾਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8