ਐੱਸ. ਜੀ. ਪੀ. ਸੀ ਦੇ ਸਾਬਕਾ ਸਕੱਤਰ ਮਨਜੀਤ ਸਿੰਘ ਕਲਕੱਤਾ ਦਾ ਹੋਇਆ ਅੰਤਿਮ ਸਸਕਾਰ
Thursday, Jan 18, 2018 - 05:40 PM (IST)
ਅੰਮ੍ਰਿਤਸਰ (ਸੁਮਿੰਤ ਖੰਨਾ - ਐੱਸ. ਜੀ. ਪੀ. ਸੀ ਦੇ ਸਾਬਕਾ ਸਕੱਤਰ ਮਨਜੀਤ ਸਿੰਘ ਕਲਕੱਤਾ ਦਾ ਵੀਰਵਾਰ ਅੰਤਿਮ ਸਸਕਾਰ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੂੰ ਸਲਾਮੀ ਦਿੱਤੀ ਗਈ ਤੇ ਫਿਰ ਉਨ੍ਹਾਂ ਦੀ ਇੱਛਾ ਅਨੁਸਾਰ ਉਨ੍ਹਾਂ ਨੂੰ ਲੜਕਾ ਦੀ ਬਜਾਏ ਗੈਸ ਦੀ ਭੱਠੀ ਨਾਲ ਅੰਤਿਮ ਸਸਕਾਰ ਕੀਤਾ ਗਿਆ। ਸਿੱਖ ਪੰਥ ਦੀ ਇਸ ਮਹਾਨ ਸਖਸ਼ੀਅਤ ਨੂੰ ਧਾਰਮਿਕ ਤੇ ਸਿਆਸੀ ਸਖਸ਼ੀਅਤਾਂ ਨੇ ਨਮ ਅੱਖਾਂ ਨੇ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਕਲਕੱਤਾ ਸਾਹਿਬ ਸੱਚ ਰਾਸਤੇ 'ਤੇ ਚੱਲਣ ਵਿਅਕਤੀ ਸਨ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਗੁਰਬਾਣੀ ਨਾਲ ਜੁੜੇ ਹਨ ਉਹ ਕਲਕੱਤਾ ਸਾਹਿਬ ਨੂੰ ਕਦੇ ਨਹੀਂ ਭੁੱਲਣਗੇ ਤੇ ਕਲਕੱਤਾ ਹਮੇਸ਼ਾ ਉਨ੍ਹਾਂ ਦੇ ਮਨਾਂ 'ਚ ਜਿਉਂਦੇ ਰਹਿਣਗੇ।