ਸੈਂਸਰ ਬੋਰਡ ਸ਼੍ਰੋਮਣੀ ਕਮੇਟੀ ਦਾ ਇਕ ਨੁਮਾਇੰਦਾ ਬੋਰਡ 'ਚ ਸ਼ਾਮਲ ਕਰੇ : ਪ੍ਰੋ. ਬਡੂੰਗਰ

05/28/2019 11:28:26 AM

ਫਤਿਹਗੜ੍ਹ ਸਾਹਿਬ (ਜਗਦੇਵ) - ਐੱਸ.ਜੀ.ਪੀ.ਸੀ. ਦੇ ਸਾਬਕਾ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਨਵੀਂ ਆ ਰਹੀ ਐਨੀਮੇਸ਼ਨ ਫਿਲਮ 'ਦਾਸਤਾਨ ਏ ਮੀਰੀ ਪੀਰੀ' 'ਚ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਾਰਟੂਨ ਰੂਪ 'ਚ ਪੇਸ਼ ਕੀਤੇ ਜਾਣ ਨਾਲ ਸਿੱਖ ਹਿਰਦਿਆਂ ਨੂੰ ਡੂੰਘੀ ਠੇਸ ਪੁੱਜੀ ਹੈ। ਉਨ੍ਹਾਂ ਗੁਰੂ ਸਾਹਿਬਾਨ ਦੇ ਕਾਰਟੂਨ ਰਾਹੀਂ ਕੀਤੀ ਪੇਸ਼ਕਾਰੀ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕਰਦਿਆਂ ਕਿਹਾ ਕਿ ਵਾਰ ਵਾਰ ਗੁਰੂ ਸਾਹਿਬਾਨ ਨੂੰ ਆਖ਼ਰਕਾਰ ਕਿਉਂ ਅਜਿਹਾ ਰੂਪ ਦਿੱਤਾ ਜਾਂਦਾ ਹੈ? 

ਬਡੂੰਗਰ ਨੇ ਸੈਂਸਰ ਬੋਰਡ ਤੋਂ ਮੰਗ ਕਰਦਿਆਂ ਕਿਹਾ ਕਿ ਗੁਰੂ ਸਾਹਿਬਾਨ ਜਾਂ ਧਾਰਮਿਕ ਪੱਖ ਨਾਲ ਜੁੜੀਆਂ ਫਿਲਮਾਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਕ ਨੁਮਾਇੰਦਾ ਸੈਂਸਰ ਬੋਰਡ ਵਿਚ ਮੈਂਬਰ ਵਜੋਂ ਸ਼ਾਮਲ ਕੀਤਾ ਜਾਵੇ ਤਾਂ ਜੋ ਭਵਿੱਖ ਵਿਚ ਕੋਈ ਸਿੱਖਾਂ ਦੀਆਂ ਭਾਵਨਾਵਾਂ ਨੂੰ ਭੜਕਾਉਂਦੇ ਕਿਰਦਾਰ ਨਾ ਦਰਸਾਏ ਜਾ ਸਕਣ, ਕਿਉਂÎਕਿ ਗੁਰੂ ਸਾਹਿਬਾਨ, ਗੁਰੂ ਪਰਿਵਾਰ ਤੇ ਪੰਜ ਪਿਆਰਿਆਂ ਨੂੰ ਕਦੀ ਫਿਲਮਾਂ 'ਚ ਫਿਲਮਾਇਆ ਨਹੀਂ ਜਾ ਸਕਦਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਜਗਦੀਪ ਸਿੰਘ ਚੀਮਾ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਖਜ਼ਾਨਚੀ ਕੁਲਵਿੰਦਰ ਸਿੰਘ ਡੇਰਾ, ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਮੈਨੇਜਰ ਗੁਰਸੇਵਕ ਸਿੰਘ, ਸੀਨੀਅਰ ਅਕਾਲੀ ਆਗੂ ਮਹਿੰਦਰ ਸਿੰਘ ਬਾਗੜੀਆਂ, ਪੰਥਕ ਕਵੀ ਹਰਨੇਕ ਸਿੰਘ ਬਡਾਲੀ ਆਦਿ ਵੀ ਹਾਜ਼ਰ ਸਨ।


rajwinder kaur

Content Editor

Related News