SGPC ਪ੍ਰਧਾਨ ਧਾਮੀ ਦੇ ਬਿਆਨ 'ਤੇ ਫੂਲਕਾ ਨੇ ਦਿੱਤਾ ਤਿੱਖਾ ਜਵਾਬ
Monday, Jan 17, 2022 - 10:38 AM (IST)
ਅੰਮ੍ਰਿਤਸਰ (ਜ.ਬ) - ਦਿੱਲੀ ਦੀ ‘ਆਪ’ ਸਰਕਾਰ ਦੇ ਸਾਬਕਾ ਮੰਤਰੀ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਉਸ ਬਿਆਨ ’ਤੇ ਸਖ਼ਤ ਇਤਰਾਜ਼ ਜਤਾਇਆ ਹੈ, ਜਿਸ ’ਚ ਉਨ੍ਹਾਂ ਨੇ ਉਨ੍ਹਾਂ ਨੂੰ ਪਾਰਟੀ ਤੋਂ ਕੱਢੇ ਜਾਣ ਦੀ ਗੱਲ ਕਹੀ ਸੀ। ਇਸ ’ਤੇ ਜਵਾਬ ਦਿੰਦੇ ਹੋਏ ਫੂਲਕਾ ਨੇ ਧਾਮੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੈਨੂੰ ਤੁਹਾਡੇ ਸ੍ਰੀ ਆਨੰਦਪੁਰ ਸਾਹਿਬ ਤੋਂ ਦਿੱਤੇ ਹੋਏ ਬਿਆਨ ਨੂੰ ਸੁਣ ਕੇ ਬਹੁਤ ਹੀ ਹੈਰਾਨੀ ਹੋਈ। ਇਸ ਨਾਲ ਹੀ ਇਹ ਅਫਸੋਸ ਦੀ ਗੱਲ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀ ਇੰਨ੍ਹੀ ਵੱਡੀ ਧਾਰਮਿਕ ਸੰਸਥਾ ਨੂੰ ਸਿਰਫ਼ ਇਕ ਪਰਿਵਾਰ ਅਤੇ ਇਕ ਸਿਆਸੀ ਪਾਰਟੀ ਲਈ ਹੀ ਇਸਤੇਮਾਲ ਕੀਤਾ ਜਾਂਦਾ ਰਿਹਾ ਹੈ ਅਤੇ ਕੀਤਾ ਜਾ ਰਿਹਾ ਹੈ।
ਪੜ੍ਹੋ ਇਹ ਵੀ ਖ਼ਬਰ - ਵਿਧਾਨ ਸਭਾ ਚੋਣਾਂ : ਅਕਾਲੀ ਦਲ ਦੇ ਬਿਕਰਮ ਮਜੀਠੀਆ ਨਾਲ ਭਿੜੇਗਾ ਕਾਂਗਰਸ ਦਾ ‘ਜੱਗਾ‘, ਹੋਵੇਗਾ ਫਸਵਾਂ ਮੁਕਾਬਲਾ
ਫੂਲਕਾ ਨੇ ਕਿਹਾ ਕਿ ਉਹ ਧਾਮੀ ਨੂੰ ਯਾਦ ਕਰਵਾਉਣਾ ਚਾਹੁੰਦੇ ਹਨ ਕਿ ਆਮ ਆਦਮੀ ਪਾਰਟੀ ਨੇ ਉਨ੍ਹਾਂ ਨੂੰ ਨਹੀਂ ਕੱਢਿਆ, ਸਗੋਂ ਉਨ੍ਹਾਂ ਨੇ ਖੁਦ ਅਸਤੀਫਾ ਦਿੱਤਾ ਸੀ। ਉਨ੍ਹਾਂ ਦੇ ਅਸਤੀਫੇ ਦਾ ਸਭ ਤੋਂ ਬਹੁਤ ਮੁੱਦਾ 1984 ਸਿੱਖ ਹੱਤਿਆ ਕਾਂਡ ਕੇਸ ਸੀ, ਕਿਉਂਕਿ 34 ਸਾਲਾਂ ਬਾਅਦ ਸੱਜਣ ਕੁਮਾਰ ਦਾ ਕੇਸ ਉਸ ਸਮੇਂ ’ਤੇ ਦਿੱਲੀ ਹਾਈ ਕੋਰਟ ’ਚ ਸੁਣਵਾਈ ’ਤੇ ਆ ਗਿਆ ਸੀ ਅਤੇ ਸੁਣਵਾਈ ਵੀ ਸ਼ੁਰੂ ਹੋ ਗਈ ਸੀ। ਉਸ ਸਮੇਂ ਉਨ੍ਹਾਂ ਕੋਲ ਮੰਤਰੀ ਦਾ ਅਹੁਦਾ ਹੋਣ ਕਾਰਨ ਬਾਰ ਕੌਂਸਲ ਨੇ ਉਨ੍ਹਾਂ ਨੂੰ ਉਹ ਕੇਸ ਲੜਣ ਤੋਂ ਮਨਾ ਕਰ ਦਿੱਤਾ ਸੀ।
ਪੜ੍ਹੋ ਇਹ ਵੀ ਖ਼ਬਰ - ਵੱਡੀ ਵਾਰਦਾਤ: 2 ਮਹੀਨੇ ਪਹਿਲਾਂ ਵਿਆਹੀ ਕੁੜੀ ਦਾ ਸਹੁਰੇ ਪਰਿਵਾਰ ਵਲੋਂ ਕਤਲ, ਵਜ੍ਹਾ ਜਾਣ ਹੋ ਜਾਵੋਗੇ ਹੈਰਾਨ
ਫੂਲਕਾ ਨੇ ਕਿਹਾ ਕਿ ਉਸ ਸਮੇਂ ਉਨ੍ਹਾਂ ਆਪਣਾ ਫਰਜ਼ ਸਮਝਦੇ ਹੋਏ ਰਾਜਨੀਤਕ ਕੈਰੀਅਰ ਦੀ ਪ੍ਰਵਾਹ ਕੀਤੇ ਬਿਨਾਂ ਸਿੱਖ ਕੌਮ ਦੀ ਇਸ ਵੱਡੇ ਮੁੱਦੇ ਨੂੰ ਅਗੇਤ ਦੇਣਾ ਬਿਹਤਰ ਸਮਝਿਆ ਅਤੇ ਮੈਂ ਅਸਤੀਫਾ ਦੇ ਕੇ ਉਨ੍ਹਾਂ ਸੱਜਣ ਕੁਮਾਰ ਖ਼ਿਲਾਫ਼ ਕੇਸ ਲੜਿਆ ਅਤੇ ਉਨ੍ਹਾਂ ਨੂੰ ਸਜ਼ਾ ਦਿਵਾਉਣ ’ਚ ਸਫਲ ਰਿਹਾ । ਫੂਲਕਾ ਨੇ ਪੰਜਾਬ ਦੇ ਸਿੱਖ ਮੁੱਖ ਮੰਤਰੀ ਬਾਰੇ ਕਿਹਾ ਹੈ ਉਸ ਬਾਰੇ ਵੀ ਉਹ ਯਾਦ ਕਰਵਾਉਨਾ ਚਾਹੁੰਦੇ ਹਨ ਕਿ ਜਦੋਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਬ ਨੇ ਇਹ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਭਾਵੇਂ ਹਿੰਦੂ ਹੋਵੇ ਜਾਂ ਸਿੱਖ ਹੋਵੇ, ਫਰਕ ਨਹੀਂ ਪੈਂਦਾ ਤਾਂ ਉਸ ’ਤੇ ਉਨ੍ਹਾਂ ਨੇ ਉਨ੍ਹਾਂ ਨੂੰ ਇਕ ਚਿੱਠੀ ਲਿਖ ਕੇ ਉਸ ਬਿਆਨ ’ਤੇ ਇਤਰਾਜ਼ ਜਤਾਇਆ ਸੀ।
ਪੜ੍ਹੋ ਇਹ ਵੀ ਖ਼ਬਰ - ਚੋਣ ਪ੍ਰਚਾਰ ’ਚ ਚਮਕਿਆ ਸ਼ਾਲ ਦਾ ਸਟਾਇਲ, ਕੁੜਤੇ-ਪਜਾਮੇ ਨਾਲ ਮੈਚਿੰਗ ਸ਼ਾਲ ਲੈਣ ’ਚ ਸਿੱਧੂ ਸਭ ਤੋਂ ਅੱਗੇ (ਤਸਵੀਰਾਂ)
ਫੂਲਕਾ ਨੇ ਕਿਹਾ ਕਿ ਤੁਸੀਂ ਜਥੇਦਾਰ ਅਕਾਲ ਤਖ਼ਤ ਸਾਹਿਬ ਤੋਂ ਦਿੱਤਾ ਹੋਇਆ ਬਿਆਨ ਵਾਪਸ ਕਰਵਾਓ। ਪੰਜਾਬ ਦਾ ਮੁੱਖ ਮੰਤਰੀ ਸਿੱਖ ਹੋ ਕੇ ਇਸ ’ਤੇ ਪੰਜਾਬ ਦੇ ਕਿਸੇ ਹਿੰਦੂ ਨੂੰ ਵੀ ਇਤਰਾਜ਼ ਨਹੀਂ ਹੈ ਪਰ ਅਕਾਲੀ ਦਲ ਇਹ ਮੁੱਦਾ ਆਪਣੇ ਫ਼ਾਇਦੇ ਮੁਤਾਬਕ ਹੀ ਇਸਤੇਮਾਲ ਕਰਦਾ ਹੈ । ਫੂਲਕਾ ਨੇ ਧਾਮੀ ਨੂੰ ਸਲਾਹ ਦਿੱਤੀ ਕਿ ਉਹ ਇਕ ਪੜ੍ਹੇ ਲਿਖੇ ਅਤੇ ਸਮਝਦਾਰ ਵਿਅਕਤੀ ਹਨ। ਕਾਨੂੰਨ ਦੀ ਜਾਣਕਾਰੀ ਹੋਣ ਦੇ ਨਾਲ-ਨਾਲ ਉਨ੍ਹਾਂ ਨੂੰ ਸਿੱਖੀ ਦੀ ਵੀ ਪੂਰੀ ਸਮਝ ਹੈ। ਅਜਿਹੇ ’ਚ ਉਹ ਬਾਦਲ ਪਰਿਵਾਰ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੇ ਮੁਨਾਫ਼ਾ ਦਾ ਪ੍ਰਯੋਗ ਲਈ ਨਹੀਂ ਸਗੋਂ ਐੱਸ. ਜੀ. ਪੀ. ਸੀ. ਅਤੇ ਸਿੱਖ ਪੰਥ ਦੀ ਚੜ੍ਹਦੀ ਕਲਾ ਲਈ ਕੰਮ ਕਰੋ।
ਪੜ੍ਹੋ ਇਹ ਵੀ ਖ਼ਬਰ - ਵਿਆਹ ਕਰਵਾ ਕੈਨੇਡਾ ਗਏ ਜਲੰਧਰ ਦੇ ਨੌਜਵਾਨ ਦੀ ਸ਼ੱਕੀ ਹਾਲਤ ’ਚ ਮੌਤ, ਦੁਖਦ ਖ਼ਬਰ ਨੇ ਘਰ ’ਚ ਪੁਆਏ ਵੈਣ