5ਵੇਂ ਤਾਲਾਬੰਦੀ ਦੇ ਐਲਾਨ ਤੋਂ ਬਾਅਦ ਘੱਲੂਘਾਰਾ ਦਿਵਸ ਮਰਿਆਦਾ ਨਾਲ ਮਨਾਇਆ ਜਾਵੇਗਾ : ਲੌਂਗੋਵਾਲ

Friday, May 29, 2020 - 06:27 PM (IST)

ਅੰਮ੍ਰਿਤਸਰ (ਦੀਪਕ ਸ਼ਰਮਾ) : 6 ਜੂਨ 1984 ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਘੱਲੂਘਾਰਾ ਦਿਵਸ ਮੌਕੇ ਹਮੇਸ਼ਾ ਦੀ ਤਰ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੰਤਜ਼ਾਮਾਂ ਦੇ ਹੇਠ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ ਹੈ। ਇਸ ਵਾਰ ਕੋਰੋਨਾ ਵਾਇਰਸ ਦੇ ਕਾਰਨ ਸਰਕਾਰ ਵੱਲੋਂ ਤਾਲਾਬੰਦੀ, ਜੋ 31 ਮਈ ਤੱਕ ਕੀਤੀ ਗਈ ਹੈ, ਉਸ ਦੀ ਜਾਣਕਾਰੀ ਦਿੰਦਿਆ ਹੋਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਜੇਕਰ ਪੰਜਵੀਂ ਤਾਲਾਬੰਦੀ ਲੱਗਦੀ ਹੈ ਤਾਂ ਉਸ ਬਾਰੇ ਜੋ ਹਦਾਇਤਾਂ ਸਰਕਾਰ ਵੱਲੋਂ ਆਉਣਗੀਆਂ, ਉਸ ਨੂੰ ਵੇਖਦਿਆਂ ਹੋਇਆ 6 ਜੂਨ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਮੁਤਾਬਕ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ। ਉਨ੍ਹਾਂ ਇਸ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਜਿਸ ਤਰ੍ਹਾਂ ਦੇ ਪ੍ਰੋਗਰਾਮ 6 ਜੂਨ ਨੂੰ ਉਲੀਕੇ ਜਾਂਦੇ ਸਨ, ਉਸ ਮਰਿਆਦਾ ਦੇ ਅਧੀਨ ਇਸ ਵਾਰ ਵੀ 6 ਜੂਨ ਨੂੰ ਪ੍ਰੋਗਰਾਮ ਕੀਤੇ ਜਾਣਗੇ।

ਇਹ ਵੀ ਪੜ੍ਹੋ ► ਕੈਪਟਨ ਸਰਕਾਰ ਸਖਤ ਫਰਮਾਨ, ਕੋਰੋਨਾ ਦੇ ਨਿਯਮ ਤੋੜੇ ਤਾਂ ਹੋਵੇਗਾ ਭਾਰੀ ਜੁਰਮਾਨਾ 

ਪਰ ਇਹ ਕਦੇ ਵੀ ਨਹੀਂ ਹੋ ਸਕਦਾ ਕਿ ਘੱਲੂਘਾਰਾ ਦਿਵਸ ਨੂੰ ਮਨਾਉਣ ਲਈ ਸਰਕਾਰ ਕੋਈ ਰੋਕ ਲਗਾਵੇ, ਕਿਉਂਕਿ ਇਹ ਸਿੱਖ ਕੌਮ ਦਾ ਇਤਿਹਾਸਕ ਖ਼ੂਨੀ ਸਾਕਾ ਹੈ। ਇਸ ਦਿਨ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣਾ ਸਾਡਾ ਫ਼ਰਜ਼ ਬਣਦਾ ਹੈ ਪਰ ਫਿਰ ਵੀ ਪੰਜਵੀਂ ਤਾਲਾਬੰਦੀ ਦੀਆਂ ਹਦਾਇਤਾਂ ਦਾ ਪਾਲਣ ਕੀਤਾ ਜਾਵੇਗਾ। ਲੌਂਗੋਵਾਲ ਨੇ ਇਹ ਵੀ ਸਪੱਸ਼ਟ ਕੀਤਾ ਕਿ 6 ਜੂਨ ਨੂੰ ਪੰਥ ਵਿਰੋਧੀ ਤਾਕਤਾਂ ਨੂੰ ਹੁਲੜਬਾਜ਼ੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸ ਦੇ ਬਾਰੇ ਸਪੈਸ਼ਲ ਟਾਸਕ ਫੋਰਸ ਦਾ ਪ੍ਰਬੰਧ ਉਚੇਚੇ ਤੌਰ 'ਤੇ ਕੀਤਾ ਜਾਵੇਗਾ। ਭਾਈ ਲੌਂਗੋਵਾਲ ਨੇ ਦੱਸਿਆ ਕਿ ਇਸ ਦਿਨ ਤਾਲਾਬੰਦੀ ਨੂੰ ਵੇਖਦਿਆਂ ਹੋਇਆਂ ਲੋਕੀ ਆਪਣੇ ਘਰਾਂ ਵਿਚ ਜਾਂ ਇਲਾਕੇ ਦੇ ਗੁਰਦੁਆਰਿਆਂ ਵਿਚ ਘੱਟ ਗਿਣਤੀ 'ਚ ਇੱਕਠੇ ਹੋ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਸਕਦੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਕ ਬੁਲਾਰੇ ਨੇ ਦੱਸਿਆ ਕਿ ਖ਼ੁਫੀਆ ਪੁਲਸ ਦੇ ਕੁਝ ਦਸਤਿਆਂ ਨੇ 6 ਜੂਨ ਤੋਂ ਪਹਿਲਾ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਦੀਆਂ ਇਮਾਰਤਾਂ ਦੀ ਛਾਣਬੀਨ ਕੀਤੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ ਦੇ ਆਈ. ਕਾਰਡ ਵੀ ਚੈੱਕ ਕੀਤੇ ਅਤੇ ਉਨ੍ਹਾਂ ਦੀ ਛਾਣਬੀਨ ਕਰਨ ਤੋਂ ਬਾਅਦ ਅੰਦਰ ਜਾਣ ਦਿੱਤਾ ਗਿਆ। ਪੁਲਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੇ ਟੈਲੀਫ਼ੋਨ 'ਤੇ ਜਾਣਕਾਰੀ ਦਿੰਦਿਆ ਹੋਇਆ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਜੋ ਵੀ ਆਦੇਸ਼ ਘੱਲੂਘਾਰਾ ਦਿਵਸ ਦੇ ਪ੍ਰਬੰਧਾਂ ਲਈ ਆਉਣਗੇ, ਉਸ ਨੂੰ ਆਦੇਸ਼ਾਂ ਦੇ ਮੁਤਾਬਕ ਅਤੇ ਸੰਗਤ ਦੇ ਸਹਿਯੋਗ ਨਾਲ ਲਾਗੂ ਕੀਤਾ ਜਾਵੇਗਾ।

ਇਹ ਵੀ ਪੜ੍ਹੋ ► ਬਿਜਲੀ ਮੁੱਦੇ 'ਤੇ ਭਗਵੰਤ ਮਾਨ ਨੇ ਘੇਰੀ ਕੈਪਟਨ ਸਰਕਾਰ, ਵਿੰਨ੍ਹੇ ਤਿੱਖੇ ਨਿਸ਼ਾਨੇ  


Anuradha

Content Editor

Related News