NRI ਦੀ ਧੀ ਨਾਲ ਬੇਸ਼ਰਮੀ ਦੀਆਂ ਟੱਪੀਆਂ ਹੱਦਾਂ, ਸਰੀਰਕ ਸੰਬੰਧ ਬਣਾ ਤਸਵੀਰਾਂ ਵਾਇਰਲ ਕਰਨ ਦੀ ਦਿੱਤੀ ਧਮਕੀ

Friday, Mar 08, 2024 - 04:58 PM (IST)

NRI ਦੀ ਧੀ ਨਾਲ ਬੇਸ਼ਰਮੀ ਦੀਆਂ ਟੱਪੀਆਂ ਹੱਦਾਂ, ਸਰੀਰਕ ਸੰਬੰਧ ਬਣਾ ਤਸਵੀਰਾਂ ਵਾਇਰਲ ਕਰਨ ਦੀ ਦਿੱਤੀ ਧਮਕੀ

ਜਲੰਧਰ (ਵਰੁਣ)–ਮਕਸੂਦਾਂ ਇਲਾਕੇ ਵਿਚ ਰਹਿਣ ਵਾਲੀ ਐੱਨ. ਆਰ. ਆਈ. ਦੀ ਧੀ ਨੂੰ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਜਿਸਮਾਨੀ ਸੰਬੰਧ ਬਣਾਉਣ ਤੋਂ ਬਾਅਦ ਨਿੱਜੀ ਤਸਵੀਰਾਂ ਵਾਇਰਲ ਕਰਨ ਦੀਆਂ ਧਮਕੀਆਂ ਦੇਣ ਵਾਲੇ ਮੁਲਜ਼ਮ ਨੂੰ ਥਾਣਾ ਨੰਬਰ 1 ਦੀ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਬੁੱਧਵਾਰ ਨੂੰ ਹੀ ਪੀੜਤਾ ਦੇ ਬਿਆਨਾਂ ’ਤੇ ਪੁਲਸ ਨੇ ਮੁਲਜ਼ਮ ਲਖਵਿੰਦਰਜੀਤ ਸਿੰਘ ਪੁੱਤਰ ਵਰਿੰਦਰਜੀਤ ਿਸੰਘ ਨਿਵਾਸੀ ਸ਼ਿਵਦਾਸਪੁਰ (ਕਰਤਾਰਪੁਰ) ਨੂੰ ਵੱਖ-ਵੱਖ ਧਾਰਾਵਾਂ ਅਧੀਨ ਨਾਮਜ਼ਦ ਕੀਤਾ ਸੀ।

22 ਸਾਲਾ ਪੀੜਤਾ ਨੇ ਦੱਸਿਆ ਕਿ ਉਸ ਦੇ ਮਾਤਾ-ਪਿਤਾ ਵਿਦੇਸ਼ ’ਚ ਰਹਿੰਦੇ ਹਨ, ਜਦਕਿ ਭੈਣ ਵੀ ਸਟੱਡੀ ਵੀਜ਼ਾ ’ਤੇ ਿਵਦੇਸ਼ ਗਈ ਹੋਈ ਹੈ। ਪੀੜਤਾ ਮਕਸੂਦਾਂ ਇਲਾਕੇ ਵਿਚ ਆਪਣੀ ਦਾਦੀ ਦੇ ਘਰ ਵਿਚ ਰਹਿੰਦੀ ਸੀ। ਪੀੜਤਾ ਨੇ ਦੋਸ਼ ਲਾਏ ਕਿ 3 ਸਾਲ ਪਹਿਲਾਂ ਜਿੰਦਾ ਰੋਡ ’ਤੇ ਇਕ ਸਕੂਲ ਵਿਚ ਗਈ ਸੀ, ਜਿਥੇ ਲਖਵਿੰਦਰਜੀਤ ਸਿੰਘ ਨਾਲ ਉਸਦੀ ਜਾਣ-ਪਛਾਣ ਹੋਈ। ਮੁਲਜ਼ਮ ਨੇ ਪੀੜਤਾ ਨੂੰ ਪਿਆਰ ਦੇ ਝਾਂਸੇ ਵਿਚ ਫਸਾ ਲਿਆ ਅਤੇ ਹੌਲੀ-ਹੌਲੀ ਕਰ ਕੇ 9 ਲੱਖ ਰੁਪਏ ਲੈ ਲਏ।

ਇਹ ਵੀ ਪੜ੍ਹੋ:  ਅਮਰੀਕਾ ’ਚ ਹੋਟਲ ਦੇ ਕਮਰੇ 'ਚ ਗੂੜ੍ਹੀ ਨੀਂਦ ’ਚ ਸੁੱਤਾ ਸੀ ਆਦਮੀ, ਬਿੱਛੂ ਨੇ ਮਾਰਿਆ ਡੰਗ, ਇੰਝ ਬਚੀ ਜਾਨ

ਦੋਸ਼ ਹੈ ਕਿ ਵਿਆਹ ਦਾ ਝਾਂਸਾ ਦੇ ਕੇ ਮੁਲਜ਼ਮ ਪੀੜਤਾ ਨਾਲ ਜਿਸਮਾਨੀ ਸੰਬੰਧ ਬਣਾਉਣ ਲੱਗਾ। ਪੀੜਤਾ ਦਾ ਕਹਿਣਾ ਹੈ ਕਿ ਉਹ ਆਪਣੀ ਤਨਖ਼ਾਹ ਵੀ ਲਖਵਿੰਦਰਜੀਤ ਸਿੰਘ ਨੂੰ ਦਿੰਦੀ ਰਹੀ ਕਿਉਂਕਿ ਉਹ ਖ਼ੁਦ ਕੋਈ ਕੰਮ ਨਹੀਂ ਕਰਦਾ ਸੀ ਅਤੇ ਜਦੋਂ ਵੀ ਉਹ ਉਸ ਨੂੰ ਕੰਮ ਕਰਨ ਨੂੰ ਕਹਿੰਦੀ ਸੀ ਤਾਂ ਮੁਲਜ਼ਮ ਉਸ ਨੂੰ ਧਮਕੀ ਦਿੰਦਾ ਸੀ। ਲਖਵਿੰਦਰਜੀਤ ਦੀਆਂ ਇਨ੍ਹਾਂ ਹਰਕਤਾਂ ਕਾਰਨ ਜਦੋਂ ਪੀੜਤਾ ਨੇ ਉਸ ਤੋਂ ਵੱਖ ਹੋਣ ਦੀ ਗੱਲ ਕਹੀ ਤਾਂ ਲਖਵਿੰਦਰਜੀਤ ਨੇ ਉਸ ਦੀਆਂ ਨਿੱਜੀ ਤਸਵੀਰਾਂ ਵਾਇਰਲ ਕਰਨ ਦੀ ਧਮਕੀ ਦਿੱਤੀ ਅਤੇ ਐਸਿਡ ਅਟੈਕ ਕਰ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦੇਣ ਲੱਗਾ।

ਪੀੜਤਾ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਗੱਲ ਕੀਤੀ ਤਾਂ ਮਾਮਲਾ ਪੁਲਸ ਦੇ ਧਿਆਨ ਵਿਚ ਲਿਆਂਦਾ ਗਿਆ। ਬੁੱਧਵਾਰ ਨੂੰ ਪੁਲਸ ਨੇ ਮੁਲਜ਼ਮ ਲਖਵਿੰਦਰਜੀਤ ਸਿੰਘ ਖ਼ਿਲਾਫ਼ ਧਾਰਾ 506 ਅਤੇ 376 ਤਹਿਤ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਿਲਆ ਹੈ। ਥਾਣਾ ਨੰਬਰ 1 ਦੇ ਇੰਚਾਰਜ ਰਾਜਿੰਦਰ ਸਿੰਘ ਦਾ ਕਹਿਣਾ ਹੈ ਕਿ ਮੁਲਜ਼ਮ ਦਾ ਮੋਬਾਈਲ ਕਬਜ਼ੇ ਵਿਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ:  ਅਕਾਲੀ ਦਲ ਨਾਲ ਸਮਝੌਤੇ ਲਈ ਬੀਬੀ ਜਗੀਰ ਕੌਰ ਨੇ ਰੱਖੀਆਂ ਇਹ ਸ਼ਰਤਾਂ

 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

shivani attri

Content Editor

Related News