ਛੁੱਟੀ ''ਤੇ ਆਏ ਫੌਜੀ ਦਾ ਸ਼ਰਮਨਾਕ ਕਾਰਾ, ਪ੍ਰੇਮਿਕਾ ਨਾਲ ਕਰ ''ਤਾ ਵੱਡਾ ਕਾਂਡ
Friday, Jan 19, 2024 - 06:21 PM (IST)

ਫਿਰੋਜ਼ਪੁਰ (ਮਲਹੋਤਰਾ, ਪਰਮਜੀਤ, ਖੁੱਲਰ, ਆਨੰਦ, ਕੁਮਾਰ)- ਕੁੜੀ ਨੂੰ ਬੇਹੋਸ਼ ਕਰਕੇ ਉਸ ਨਾਲ ਸਰੀਰਕ ਸਬੰਧ ਬਣਾਉਣ ਵਾਲੇ ਫੌਜੀ ਖ਼ਿਲਾਫ਼ ਪੁਲਸ ਨੇ ਪਰਚਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਪੀੜਤਾ ਨੇ ਦੱਸਿਆ ਕਿ ਉਹ ਕਰੀਬ 12 ਸਾਲ ਤੋਂ ਆਪਣੀ ਭੂਆ ਕੋਲ ਰਹਿ ਕੇ ਪੜ੍ਹਾਈ ਕਰ ਰਹੀ ਹੈ। ਉਸਦੇ ਸਤਵਿੰਦਰ ਸਿੰਘ ਪਿੰਡ ਲਖਮੀਰ ਕੇ ਉਤਾੜ ਨਾਲ 4 ਸਾਲ ਤੋਂ ਪ੍ਰੇਮ ਸੰਬੰਧ ਹਨ ਅਤੇ ਸਤਵਿੰਦਰ ਸਿੰਘ ਇਸ ਸਮੇਂ ਫੌਜ ਵਿਚ ਤਾਇਨਾਤ ਹੈ। 21 ਦਸੰਬਰ ਨੂੰ ਉਹ ਆਪਣੀ ਡਿਗਰੀ ਲੈਣ ਲਈ ਫਿਰੋਜ਼ਪੁਰ ਦੇ ਇਕ ਕਾਲਜ ਵਿਚ ਆਈ ਹੋਈ ਸੀ ਤਾਂ ਉਸ ਨੂੰ ਸਤਵਿੰਦਰ ਸਿੰਘ ਨੇ ਫੋਨ ਕਰਕੇ ਦੱਸਿਆ ਕਿ ਉਹ ਛੁੱਟੀ ਆਇਆ ਹੋਇਆ ਹੈ ਅਤੇ ਉਸ ਨੂੰ ਮਿਲਣਾ ਚਾਹੁੰਦਾ ਹੈ।
ਇਹ ਵੀ ਪੜ੍ਹੋ :ਧੁੰਦ ਦੇ ਚੱਲਦਿਆਂ ਵਾਪਰਿਆ ਇਕ ਹੋਰ ਹਾਦਸਾ, ਪੰਜਾਬ ਰੋਡਵੇਜ਼ ਬੱਸ ਨਹਿਰ 'ਚ ਪਲਟੀ (ਵੀਡੀਓ)
ਪੀੜਤਾ ਨੇ ਪੁਲਸ ਨੂੰ ਦੱਸਿਆ ਕਿ ਉਹ ਸਤਵਿੰਦਰ ਨਾਲ ਜਾਣ ਨੂੰ ਤਿਆਰ ਹੋ ਗਈ ਅਤੇ ਉਹ ਮੋਟਰਸਾਈਕਲ ’ਤੇ ਬਿਠਾ ਕੇ ਉਸ ਨੂੰ ਥਾਣਾ ਸਿਟੀ ਕੋਲ ਸਥਿਤ ਇਕ ਹੋਟਲ ਵਿਚ ਲੈ ਗਿਆ। ਉੇਥੇ ਉਸ ਨੂੰ ਕੋਈ ਪੀਣ ਵਾਲਾ ਪਦਾਰਥ ਦਿੱਤਾ ਗਿਆ, ਜਿਸ ਤੋਂ ਬਾਅਦ ਉਹ ਬੇਹੋਸ਼ ਹੋ ਗਈ ਤਾਂ ਸਤਵਿੰਦਰ ਸਿੰਘ ਨੇ ਉਸ ਦੇ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ। ਐੱਸ. ਆਈ. ਪਰਮਜੀਤ ਕੌਰ ਅਨੁਸਾਰ ਪੀੜਤਾ ਦੇ ਬਿਆਨਾਂ ਦੇ ਆਧਾਰ ’ਤੇ ਫੌਜੀ ਸਤਵਿੰਦਰ ਸਿੰਘ ਪਿੰਡ ਲਖਮੀਰ ਕੇ ਉਤਾੜ ਦੇ ਖ਼ਿਲਾਫ਼ ਜਬਰ-ਜ਼ਨਾਹ ਦਾ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਅਮਲ ਵਿਚ ਲਿਆਉਂਦੀ ਜਾ ਰਹੀ ਹੈ।
ਇਹ ਵੀ ਪੜ੍ਹੋ : ਨਸ਼ੇ ਨੇ ਬੁਝਾਇਆ ਘਰ ਦਾ ਚਿਰਾਗ, 20 ਸਾਲਾਂ ਦੇ ਨੌਜਵਾਨ ਦੀ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8