ਚੰਡੀਗੜ੍ਹ ''ਚ ਸਰਕਾਰੀ ਸਕੂਲ ਦੇ ਅਧਿਆਪਕ ''ਤੇ ਸਰੀਰਕ ਛੇੜਛਾੜ ਤੇ ਗੰਦੇ ਇਸ਼ਾਰੇ ਕਰਨ ਦੇ ਦੋਸ਼

Friday, Aug 13, 2021 - 12:14 PM (IST)

ਚੰਡੀਗੜ੍ਹ (ਆਸ਼ੀਸ਼) : ਚੰਡੀਗੜ੍ਹ 'ਚ ਇਕ ਸਰਕਾਰੀ ਸਕੂਲ ਦੇ ਅਧਿਆਪਕ ’ਤੇ ਛੇੜਛਾੜ ਦੇ ਦੋਸ਼ ਲੱਗੇ ਹਨ। ਕੋਰੋਨਾ ਮਹਾਮਾਰੀ ਕਾਰਨ ਲੰਬੇ ਅਰਸੇ ਤੋਂ ਬੰਦ ਸਕੂਲ ਖੁੱਲ੍ਹਣ ਤੋਂ ਬਾਅਦ ਇਹ ਮਾਮਲਾ ਸਾਹਮਣੇ ਆਇਆ ਹੈ। ਸਰਕਾਰੀ ਸਕੂਲ ਦੀਆਂ ਵਿਦਿਆਰਥਣਾਂ ਨੇ ਇਹ ਦੋਸ਼ ਲਾਏ ਹਨ। ਸਕੂਲਾਂ ਵਿਚ ਫਿਜ਼ੀਕਲ ਕਲਾਸਾਂ ਸ਼ੁਰੂ ਹੋ ਚੁੱਕੀਆਂ ਹਨ। ਚੰਡੀਗੜ੍ਹ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ (ਸੀ. ਸੀ. ਪੀ. ਸੀ. ਆਰ.) ਕੋਲ 10ਵੀਂ ਜਮਾਤ ਦੀਆਂ ਵਿਦਿਆਰਥਣਾਂ ਨੇ ਅਧਿਆਪਕ ’ਤੇ ਯੌਨ ਸ਼ੋਸ਼ਣ ਦਾ ਦੋਸ਼ ਲਾਇਆ ਹੈ। ਵਿਦਿਆਰਥਣਾਂ ਨੇ ਦੋਸ਼ ਲਾਇਆ ਹੈ ਕਿ ਅਧਿਆਪਕ ਕਲਾਸ ਵਿਚ ਗਲਤ ਇਸ਼ਾਰੇ ਕਰਦਾ ਹੈ। ਕਲਾਸ ਦੌਰਾਨ ਸਰੀਰਕ ਛੇੜਛਾੜ ਵੀ ਕਰਦਾ ਹੈ। ਵਿਦਿਆਰਥਣਾਂ ਦਾ ਦੋਸ਼ ਹੈ ਕਿ ਜਿਉਂ ਹੀ ਸਕੂਲ ਖੁੱਲ੍ਹੇ ਹਨ ਅਤੇ ਕਲਾਸਾਂ ਸ਼ੁਰੂ ਹੋਈਆਂ ਹਨ, ਉਦੋਂ ਤੋਂ ਅਧਿਆਪਕ ਇਸ ਤਰ੍ਹਾਂ ਦੀਆਂ ਹਰਕਤਾਂ ਕਰ ਰਿਹਾ ਹੈ। ਵਿਦਿਆਰਥਣਾਂ ਨੇ ਮਾਮਲੇ ਦੀ ਸ਼ਿਕਾਇਤ ਸੀ. ਸੀ. ਪੀ. ਸੀ. ਆਰ. ਨੂੰ ਦੇਣ ਦੇ ਨਾਲ ਇਨਸਾਫ਼ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ : ਖੰਨਾ 'ਚ ਵਾਪਰੀ ਦਰਦਨਾਕ ਘਟਨਾ, ਗਰਮ ਲੋਹਾ ਡਿਗਣ ਕਾਰਨ ਬੁਰੀ ਤਰ੍ਹਾਂ ਝੁਲਸੇ ਮਜ਼ਦੂਰ (ਤਸਵੀਰਾਂ)
ਸੀ. ਸੀ. ਪੀ. ਸੀ. ਆਰ. ਕਰ ਰਿਹੈ ਵਿਦਿਆਰਥਣਾਂ ਦੀ ਕਾਊਂਸਲਿੰਗ
ਵਿਦਿਆਰਥਣਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਕੂਲ ਜਾਣ ਤੋਂ ਹੁਣ ਡਰ ਲੱਗਦਾ ਹੈ ਕਿਉਂਕਿ ਅਧਿਆਪਕ ਦੁਬਾਰਾ ਵਿਦਿਆਰਥਣਾਂ ਨਾਲ ਅਜਿਹਾ ਕਰ ਸਕਦਾ ਹੈ। ਸਕੂਲ ਸ਼ੁਰੂ ਹੋਇਆਂ ਨੂੰ ਅਜੇ ਕੁਝ ਹੀ ਦਿਨ ਹੋਏ ਹਨ। ਸੀ. ਸੀ. ਪੀ. ਸੀ. ਆਰ. ਕੋਲ ਮੰਗਲਵਾਰ ਸ਼ਿਕਾਇਤ ਦਰਜ ਹੋਈ ਹੈ। ਵਿਦਿਆਰਥਣਾਂ ਵੱਲੋਂ ਦੋਸ਼ ਲਾਉਣ ਤੋਂ ਬਾਅਦ ਸੀ. ਸੀ. ਪੀ. ਸੀ. ਆਰ. ਵਿਦਿਆਰਥਣਾਂ ਦੀ ਕਾਊਂਸਲਿੰਗ ਕਰ ਰਿਹਾ ਹੈ, ਤਾਂ ਜੋ ਸੱਚ ਦਾ ਪਤਾ ਚੱਲ ਸਕੇ। ਵਿਦਿਆਰਥਣਾਂ ਵੱਲੋਂ ਦਿੱਤੀ ਗਈ ਸ਼ਿਕਾਇਤ ’ਤੇ ਪੂਰੀ ਜਾਂਚ ਤੋਂ ਬਾਅਦ ਹੀ ਅਸਲੀਅਤ ਸਾਹਮਣੇ ਆਵੇਗੀ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਨਵਜੋਤ ਸਿੱਧੂ ਦਾ ਸਲਾਹਕਾਰ ਬਣਨ ਤੋਂ 'ਮੁਹੰਮਦ ਮੁਸਤਫ਼ਾ' ਦਾ ਇਨਕਾਰ, ਆਖੀ ਇਹ ਗੱਲ
ਸਕੂਲ ਅਧਿਆਪਕਾਂ ਤੋਂ ਕੀਤੀ ਜਾ ਰਹੀ ਹੈ ਪੁੱਛਗਿਛ
ਸੀ. ਸੀ. ਪੀ. ਸੀ. ਆਰ. ਚੇਅਰਪਰਸਨ ਹਰਜਿੰਦਰ ਕੌਰ ਦਾ ਕਹਿਣਾ ਹੈ ਕਿ ਅਜੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਵਿਦਿਆਰਥਣਾਂ ਦੇ ਨਾਲ ਸਕੂਲ ਅਧਿਆਪਕ ਅਤੇ ਹੋਰ ਅਧਿਆਪਕਾਂ ਤੋਂ ਵੀ ਪੁੱਛਗਿਛ ਕੀਤੀ ਜਾ ਰਹੀ ਹੈ। ਵਿਦਿਆਰਥਣਾਂ ਨੂੰ ਵੀ ਗਲਤੀ ਲੱਗ ਸਕਦੀ ਹੈ ਅਤੇ ਅਧਿਆਪਕ ਵੀ ਗਲਤ ਹੋ ਸਕਦਾ ਹੈ ਪਰ ਮਾਮਲੇ ਦੀ ਜਾਂਚ ਅਤੇ ਸੱਚ ਸਾਹਮਣੇ ਆਏ ਬਿਨਾਂ ਕੁੱਝ ਵੀ ਕਹਿਣਾ ਸੰਭਵ ਨਹੀਂ ਹੈ। ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਵੀ ਕੀਤੀ ਜਾਵੇਗੀ, ਜਿਸ ਤੋਂ ਬਾਅਦ ਹੀ ਅੱਗੇ ਦੀ ਕਾਰਵਾਈ ਹੋਵੇਗੀ ਅਤੇ ਮਾਮਲੇ ਨੂੰ ਸੁਲਝਾ ਸਕਾਂਗੇ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦੀ ਬੇਰੁੱਖੀ ਦੇ ਸ਼ਿਕਾਰ ਖੇਤੀਬਾੜੀ ਸਬ ਇੰਸਪੈਕਟਰ ਪੰਜਾਬ : ਪ੍ਰਧਾਨ ਬਲਜਿੰਦਰ ਸਿੰਘ ਪੰਨੂੰ
ਜਾਂਚ ਕਰਵਾਵਾਂਗੇ, ਅਜਿਹੀ ਹਰਕਤ ਬਰਦਾਸ਼ਤ ਨਹੀਂ ਹੋਵੇਗੀ : ਡੀ. ਜੀ. ਐੱਸ. ਈ.
ਸਿੱਖਿਆ ਵਿਭਾਗ ਦੇ ਡਾਇਰੈਕਟਰ ਸਕੂਲ ਸਿੱਖਿਆ (ਡੀ. ਜੀ. ਐੱਸ. ਈ.) ਰੁਬਿੰਦਰਜੀਤ ਸਿੰਘ ਬਰਾੜ ਨੇ ਦੱਸਿਆ ਕਿ ਸਕੂਲ ਵਿਚ ਸੈਕਸੂਅਲ ਹਰਾਸਮੈਂਟ ਨੂੰ ਰੋਕਣ ਲਈ ਕਮੇਟੀ ਦਾ ਗਠਨ ਕੀਤਾ ਗਿਆ। ਕੰਪਲੈਕਸ ਵਿਚ ਲੜਕੀਆਂ ਨਾਲ ਛੇੜਛਾੜ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਹੈ। ਮਾਮਲੇ ਦੀ ਜਾਂਚ ਕਰਵਾਵਾਂਗੇ ਪਰ ਅਜੇ ਤੱਕ ਮਾਮਲਾ ਮੇਰੇ ਧਿਆਨ ਵਿਚ ਨਹੀਂ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


 


Babita

Content Editor

Related News