ਮੁਕਤਸਰ 'ਚ ਸਪਾ ਸੈਂਟਰ ਦੀ ਆੜ 'ਚ ਚੱਲ ਰਿਹਾ ਸੀ ਗੰਦਾ ਕਾਰੋਬਾਰ, ਰੰਗੇ ਹੱਥੀਂ ਫੜੇ ਗਏ 7 ਮੁੰਡੇ-ਕੁੜੀਆਂ

Monday, Dec 26, 2022 - 11:18 AM (IST)

ਮੁਕਤਸਰ 'ਚ ਸਪਾ ਸੈਂਟਰ ਦੀ ਆੜ 'ਚ ਚੱਲ ਰਿਹਾ ਸੀ ਗੰਦਾ ਕਾਰੋਬਾਰ, ਰੰਗੇ ਹੱਥੀਂ ਫੜੇ ਗਏ 7 ਮੁੰਡੇ-ਕੁੜੀਆਂ

ਸ੍ਰੀ ਮੁਕਤਸਰ ਸਾਹਿਬ (ਤਨੇਜਾ, ਖੁਰਾਣਾ) : ਮਸਾਜ ਅਤੇ ਸਪਾ ਸੈਂਟਰ ਦੀ ਆੜ ਵਿਚ ਜਿਸਮਫਿਰੋਸ਼ੀ ਦਾ ਧੰਦਾ ਕਰਵਾਉਣ ਦੇ ਮਾਮਲੇ ਵਿਚ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਪੁਲਸ ਨੇ 7 ਕੁੜੀਆਂ-ਮੁੰਡਿਆਂ ਖਿਲਾਫ਼ ਮਾਮਲਾ ਦਰਜ ਕੀਤਾ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਇਹ ਵੀ ਪੜ੍ਹੋ- ਭੈਣ ਦੀ ਹੋਈ ਕੁੱਟਮਾਰ ਦਾ ਦੁੱਖ ਨਾ ਸਹਾਰ ਸਕਿਆ ਭਰਾ, ਦੁਖੀ ਹੋਏ ਨੇ ਉਹ ਕੀਤਾ ਜੋ ਸੋਚਿਆ ਨਾ ਸੀ

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਬਲਦੇਵ ਸਿੰਘ ਨੇ ਦੱਸਿਆ ਕਿ ਜਦ ਉਹ ਪੁਲਸ ਪਾਰਟੀ ਸਣੇ ਮਲੋਟ ਰੋਡ ਨੇੜੇ ਮੌਜੂਦ ਸਨ ਤਾਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਮਲੋਟ-ਬਠਿੰਡਾ ਬਾਈਪਾਸ ਨੇੜੇ ਸੂਏ ਦੇ ਪੁਲ ਕੋਲ ਬਣੇ ਮਸਾਜ ਅਤੇ ਸਪਾ ਸੈਂਟਰ ਦੇ ਮੈਨੇਜਰ ਅਤੇ ਮਾਲਕ ਨੇ ਕੁਝ ਔਰਤਾਂ ਵੱਖ-ਵੱਖ ਸਟੇਟਾਂ ਤੋਂ ਲਿਆ ਕੇ ਰੱਖੀਆਂ ਹੋਈਆਂ ਹਨ, ਇਨ੍ਹਾਂ ਕੋਲੋਂ ਮਸਾਜ ਦੀ ਆੜ ਵਿਚ ਜਿਸਮਫਿਰੋਸ਼ੀ ਦਾ ਧੰਦਾ ਕਰਵਾਉਂਦਾ ਹੈ। ਪੁਲਸ ਨੇ ਮੁਖ਼ਬਰੀ ਦੀ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦੇ ਹੋਏ 4 ਮੁੰਡੀਆਂ ਅਤੇ 3 ਕੁੜੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ-  ਸ਼ਰਾਬ ਫੈਕਟਰੀ ਧਰਨਾ : ਪ੍ਰਸ਼ਾਸਨ ਨੇ ਮੰਨੀ ਸਾਂਝੇ ਕਿਸਾਨ ਮੋਰਚੇ ਦੀ ਮੰਗ, 43 ਕਿਸਾਨ ਕੀਤੇ ਰਿਹਾਅ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

 

 


author

Simran Bhutto

Content Editor

Related News