ਹੋਟਲਾਂ 'ਚ ਜਿਸਮਫ਼ਿਰੋਸ਼ੀ ਦਾ ਚੱਲ ਰਿਹਾ ਸੀ ਧੰਦਾ, ਪੁਲਸ ਨੂੰ ਦੇਖ ਮੁੰਡੇ-ਕੁੜੀਆਂ ਦੇ ਉੱਡੇ ਹੋਸ਼ (ਤਸਵੀਰਾਂ)

Friday, Feb 03, 2023 - 12:14 PM (IST)

ਹੋਟਲਾਂ 'ਚ ਜਿਸਮਫ਼ਿਰੋਸ਼ੀ ਦਾ ਚੱਲ ਰਿਹਾ ਸੀ ਧੰਦਾ, ਪੁਲਸ ਨੂੰ ਦੇਖ ਮੁੰਡੇ-ਕੁੜੀਆਂ ਦੇ ਉੱਡੇ ਹੋਸ਼ (ਤਸਵੀਰਾਂ)

ਲੁਧਿਆਣਾ (ਤਰੁਣ) : ਸਥਾਨਕ ਬੱਸ ਅੱਡੇ ਨੇੜੇ ਹੋਟਲਾਂ ’ਚ ਚੱਲ ਰਹੇ ਜਿਸਮਫ਼ਿਰੋਸ਼ੀ ਦੇ ਧੰਦੇ ’ਤੇ ਦੇਰ ਰਾਤ ਇਲਾਕਾ ਪੁਲਸ ਦਾ ਡੰਡਾ ਜੰਮ ਕੇ ਚੱਲਿਆ। ਦਰਜਨਾਂ ਪੁਲਸ ਮੁਲਾਜ਼ਮ ਏ. ਸੀ. ਪੀ. ਸਿਵਲ ਲਾਈਨ ਜਸਰੂਪ ਕੌਰ ਅਤੇ ਥਾਣਾ ਡਵੀਜ਼ਨ ਨੰਬਰ-5 ਦੇ ਇੰਚਾਰਜ ਨੀਰਜ ਚੌਧਰੀ ਦੀ ਅਗਵਾਈ ’ਚ ਛਾਪੇਮਾਰੀ ਕਰਨ ਪੁੱਜੇ। ਇੱਥੇ ਪੁਲਸ ਨੇ ਕਈ ਹੋਟਲਾਂ ਨੂੰ ਖੰਗਾਲਿਆ, ਜਿਸ ਤੋਂ ਬਾਅਦ 3 ਹੋਟਲਾਂ ’ਚ ਜਿਸਮਫ਼ਿਰੋਸ਼ੀ ਦਾ ਧੰਦਾ ਕਰਦੇ 15 ਮੁੰਡੇ-ਕੁੜੀਆਂ ਅਤੇ 3 ਮੈਨੇਜਰਾਂ ਸਮੇਤ 9 ਹੋਰ ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਬੱਸ ਅੱਡੇ ਦੇ ਨੇੜੇ ਜ਼ਿਆਦਾਤਰ ਹੋਟਲਾਂ ’ਚ ਜਿਸਮਫ਼ਿਰੋਸ਼ੀ ਦਾ ਧੰਦਾ ਕਈ ਸਾਲਾਂ ਤੋਂ ਬੇਖ਼ੌਫ਼ ਚੱਲ ਰਿਹਾ ਸੀ।

ਇਹ ਵੀ ਪੜ੍ਹੋ : ਪੰਜਾਬ ਦੇ IPS ਅਫ਼ਸਰ 'ਕੁਲਦੀਪ ਸਿੰਘ ਚਹਿਲ' ਨਵੀਂ ਮੁਸੀਬਤ 'ਚ, CBI ਨੇ ਸ਼ੁਰੂ ਕੀਤੀ ਜਾਂਚ

PunjabKesari

ਕਈ ਵਾਰ ਭ੍ਰਿਸ਼ਟ ਪੁਲਸ ਮੁਲਾਜ਼ਮਾਂ ਦੀ ਆੜ ਲੈ ਕੇ ਹੋਟਲ ਸੰਚਾਲਕ ਬਚਦੇ ਆ ਰਹੇ ਸਨ ਪਰ ਇਸ ਵਾਰ ਥਾਣਾ ਡਵੀਜ਼ਨ ਨੰਬਰ-5 ਦੀ ਪੁਲਸ ਵੱਖਰੇ ਹੀ ਅੰਦਾਜ਼ ’ਚ ਦਿਖਾਈ ਦਿੱਤੀ, ਜਿਸ ਨੇ ਸਖ਼ਤ ਕਾਰਵਾਈ ਕਰਦੇ ਹੋਏ ਛਾਪੇਮਾਰੀ ਕਰ ਕੇ ਅਨੈਤਿਕ ਕਾਰਜ ਕਰ ਰਹੀਆਂ 15 ਕੁੜੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਅੱਜ, ਨਵਜੋਤ ਸਿੱਧੂ ਦੀ ਰਿਹਾਈ ਨੂੰ ਲੈ ਆ ਸਕਦੈ ਵੱਡਾ ਫ਼ੈਸਲਾ

PunjabKesari

ਥਾਣਾ ਡਵੀਜ਼ਨ ਨੰਬਰ-5 ਇੰਚਾਰਜ ਨੀਰਜ ਚੌਧਰੀ ਨੇ ਦੱਸਿਆ ਕਿ ਕਈ ਹੋਟਲਾਂ ’ਚ ਅਚਾਨਕ ਛਾਪੇਮਾਰੀ ਕੀਤੀ ਗਈ ਹੈ, ਜਿਸ ’ਚੋਂ 3 ਹੋਟਲਾਂ ’ਚ ਅਨੈਤਿਕ ਕਾਰਜ ਅਤੇ ਜਿਸਮਫ਼ਿਰੋਸ਼ੀ ਦਾ ਧੰਦਾ ਕਰਨ ਵਾਲੀਆਂ ਕਈ ਕੁੜੀਆਂ ਸਮੇਤ ਕਈ ਮੁੰਡਿਆਂ ਅਤੇ ਹੋਟਲਾਂ ਦੇ ਮੈਨੇਜਰਾਂ ਨੂੰ ਹਿਰਾਸਤ ’ਚ ਲਿਆ ਹੈ। ਪੁਲਸ ਨੇ ਸਾਰੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।

PunjabKesari
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News