ਸ਼ਾਮ ਢਲਦੇ ਅੱਯਾਸ਼ੀ ਦਾ ਅੱਡਾ ਬਣ ਜਾਂਦੀ ਲੁਧਿਆਣਾ ਦੀ ਸਬਜ਼ੀ ਮੰਡੀ, ਜ਼ੋਰਾਂ ਨਾਲ ਚੱਲਦਾ ਜਿਸਮ ਫਰੋਸ਼ੀ ਦਾ ਧੰਦਾ

Friday, Jul 14, 2023 - 06:26 PM (IST)

ਸ਼ਾਮ ਢਲਦੇ ਅੱਯਾਸ਼ੀ ਦਾ ਅੱਡਾ ਬਣ ਜਾਂਦੀ ਲੁਧਿਆਣਾ ਦੀ ਸਬਜ਼ੀ ਮੰਡੀ, ਜ਼ੋਰਾਂ ਨਾਲ ਚੱਲਦਾ ਜਿਸਮ ਫਰੋਸ਼ੀ ਦਾ ਧੰਦਾ

ਲੁਧਿਆਣਾ (ਰਾਮ) : ਬਹਾਦਰਕੇ ਰੋਡ ਸਥਿਤ ਸਬਜ਼ੀ ਮੰਡੀ ਸ਼ਾਮ ਢਲਦੇ ਹੀ ਅੱਯਾਸ਼ੀ ਦਾ ਅੱਡਾ ਬਣ ਜਾਂਦਾ ਹੈ। ਇਥੇ ਜਿਸਮਫਰੋਸ਼ੀ ਦਾ ਧੰਦਾ ਜ਼ੋਰਾਂ ’ਤੇ ਚੱਲ ਰਿਹਾ ਹੈ ਜਿਥੇ ਨਾ ਸਿਰਫ ਜਿਸਮ ਵੇਚਣ ਅਤੇ ਖਰੀਦਣ ਦਾ ਕਾਲਾ ਧੰਦਾ ਖੁੱਲ੍ਹੇਆਮ ਚੱਲਦਾ ਹੈ ਸਗੋਂ ਨਸ਼ੇ ਦੇ ਸੌਦਾਗਰ ਵੀ ਇਥੇ ਨਸ਼ਾ ਵੇਚਣ ਦਾ ਕਾਲਾ ਕਾਰੋਬਾਰ ਕਰਨ ਲਈ ਸਰਗਰਮ ਹੋ ਜਾਂਦੇ ਹਨ। ਇਸ ਕਾਰਨ ਇਲਾਕੇ ਵਿਚ ਅਪਰਾਧਕ ਘਟਨਾਵਾਂ ਦਾ ਗ੍ਰਾਫ ਲਗਾਤਾਰ ਵੱਧਦਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਪਾਤੜਾਂ ’ਚ 8ਵੀਂ ਜਮਾਤ ਦੀ ਕੁੜੀ ਦਾ ਬਲਾਤਕਾਰ ਤੋਂ ਬਾਅਦ ਕਤਲ, ਵਾਰਦਾਤ ਕਰਕੇ ਇੰਸਟਾ ’ਤੇ ਲਾਈਵ ਹੋਇਆ ਮੁੰਡਾ

ਦੱਸਿਆ ਜਾ ਰਿਹਾ ਹੈ ਕਿ ਇਥੇ 5-6 ਸੈਕਸ ਵਰਕਰ ਵੀ ਸਰਗਰਮ ਹਨ। ਸਬਜ਼ੀ ਮੰਡੀ ਵਿਚ ਬਣੇ ਦੋ ਕਮਰਿਆਂ ਵਿਚ ਸ਼ਾਮ ਨੂੰ ਕੁਝ ਟਰੱਕ ਚਾਲਕ ਅਤੇ ਅੱਯਾਸ਼ ਕਿਸਮ ਦੇ ਲੋਕ ਆਉਂਦੇ ਹਨ ਅਤੇ ਇਨ੍ਹਾਂ ਸੈਕਸ ਵਰਕਰਾਂ ਦੇ ਨਾਲ ਖੂਬ ਅੱਯਾਸ਼ੀ ਕਰਦੇ ਹਨ। ਖਾਲੀ ਜਗ੍ਹਾ ਵਿਚ ਸੁੱਟਿਆ ਗਿਆ ਇਤਰਾਜ਼ਯੋਗ ਸਾਮਾਨ ਅਤੇ ਹੋਰ ਨਸ਼ੇ ਦਾ ਸਾਮਾਨ ਵੀ ਇਸ ਦੀ ਗਵਾਹੀ ਭਰਦਾ ਹੈ ਪਰ ਮੰਡੀ ਬੋਰਡ ਦੇ ਅਫਸਰ ਇਸ ਪੂਰੇ ਕਾਂਡ ਵਿਚ ਗੂੜ੍ਹੀ ਨੀਂਹ ਸੁੱਤੇ ਪਏ ਹਨ।

ਇਹ ਵੀ ਪੜ੍ਹੋ : ਘਰ ’ਚ ਪਾਣੀ ਨਾਲ ਅੰਦਰ ਵੜ ਆਇਆ ਸੱਪ, ਸੁੱਤੇ ਪਏ ਵਿਅਕਤੀ ਨੂੰ ਮਾਰ ਦਿੱਤਾ ਡੰਗ

ਜਾਨਲੇਵਾ ਬੀਮਾਰੀਆਂ ਵੰਡ ਰਹੀ ਸੈਕਸ ਵਰਕਰ, ਸ਼ਰੇਆਮ ਨਸ਼ਾ ਵੀ ਕਰ ਰਹੇ

ਨਸ਼ੇ ਵਿਚ ਚੂਰ ਸੈਕਸ ਵਰਕਰਾਂ ਬਿਨਾਂ ਕਿਸੇ ਸੁਰੱਖਿਆ ਦੇ ਡਰਾਈਵਰਾਂ ਅਤੇ ਨੌਜਵਾਨਾਂ ਦੇ ਨਾਲ ਹਮ-ਬਿਸਤਰ ਹੋ ਕੇ ਇਕ-ਦੂਜੇ ਨੂੰ ਜਾਨਲੇਵਾ ਬੀਮਾਰੀਆਂ ਵੰਡ ਰਹੀਆਂ ਹਨ। ਜਾਣਕਾਰੀ ਮੁਤਾਬਕ ਸਬਜ਼ੀ ਮੰਡੀ, ਅਨਾਜ ਮਾਰਕੀਟ ਸਮੇਤ ਮੁੱਖ ਰਸਤਿਆਂ ’ਤੇ ਹਨੇਰੇ ਪੈਂਦੇ ਹੀ ਸ਼ੱਕੀ ਲੜਕੀਆਂ ਅਤੇ ਔਰਤਾਂ ਦੇ ਗਰੁੱਪ ਗਾਹਕਾਂ ਦੀ ਭਾਲ ਵਿਚ ਭਟਕਦੇ ਦੇਖੇ ਜਾ ਸਕਦੇ ਹਨ, ਜੋ ਕਿ ਖਾਸ ਤੌਰ ’ਤੇ ਟਰੱਕ ਡਰਾਈਵਰਾਂ ਨੂੰ ਆਪਣੇ ਜਾਲ ਵਿਚ ਫਸਾ ਕੇ ਜਿਸਮ ਦਾ ਸੌਦਾ ਕਰਦੇ ਹਨ। ਸਬਜ਼ੀ ਮੰਡੀ ਵਿਚ ਬਣੇ ਦੋ ਕਮਰਿਆਂ ਵਿਚ ਲਿਜਾ ਕੇ ਇਸ ਧੰਦੇ ਨੂੰ ਅੰਜਾਮ ਦਿੱਤਾ ਜਾਂਦਾ ਹੈ। ਦੱਸਿਆ ਜਾ ਰਿਹਾ ਹੈ ਕਿ ਜਿੱਥੇ ਅਧੇੜ ਉਮਰ ਦੇ ਵਿਅਕਤੀਆਂ ਸਮੇਤ ਨੌਜਵਾਨ ਵਰਗ ਵੀ ਪੈਸੇ ਖਰਚ ਕੇ ਇਸ ਦਲਦਲ ਵਿਚ ਧੱਸਦਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਮੌਸਮ ਵਿਭਾਗ ਵੱਲੋਂ ਪੰਜਾਬ ਵਿਚ ਇਨ੍ਹਾਂ ਤਾਰੀਖਾਂ ਤੋਂ ਮੁੜ ਭਾਰੀ ਮੀਂਹ ਦਾ ਅਲਰਟ

ਲੋਕ ਬੋਲੇ : ਪੁਲਸ ਸਖ਼ਤ ਕਾਰਵਾਈ ਕਰੇ

ਇਥੇ ਆਸ-ਪਾਸ ਰਹਿਣ ਵਾਲੇ ਲੋਕਾਂ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਨਸ਼ੇ ਦੇ ਖ਼ਾਤਮੇ ਅਤੇ ਸਮਾਜ ਵਿਰੋਧੀ ਗਤੀਵਿਧੀਆਂ ’ਤੇ ਲਗਾਮ ਕੱਸਣ ਲਈ ਪੁਲਸ ਇਲਾਕੇ ਵਿਚ ਖਾਸ ਤੌਰ ’ਤੇ ਸਬਜ਼ੀ ਮੰਡੀ ਵਿਚ ਪੈਟ੍ਰੋਲੰਗ ਅਤੇ ਗਸ਼ਤ ਵਧਾਏ ਅਤੇ ਅਜਿਹੇ ਗੈਰ-ਸਮਾਜਿਕ ਤੱਤਾਂ ਖ਼ਿਲਾਫ ਸਖ਼ਤ ਕਾਰਵਾਈ ਕਰੇ।

ਇਹ ਵੀ ਪੜ੍ਹੋ : ਖ਼ਤਰਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਸਿਹਤ ਵਿਗੜੀ, ਫਰੀਦਕੋਟ ਹਸਪਤਾਲ ਕਰਵਾਇਆ ਗਿਆ ਦਾਖ਼ਲ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਕਲਿੱਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News