ਮਨੀਮਾਜਰਾ ਦੇ ਸੈਲੂਨ ''ਚ ਮਸਾਜ ਦੀ ਆੜ ''ਚ ਚੱਲ ਰਿਹਾ ਸੀ ਸੈਕਸ ਰੈਕੇਟ

06/12/2018 5:08:17 AM

ਚੰਡੀਗੜ੍ਹ, (ਸੁਸ਼ੀਲ)- ਮਨੀਮਾਜਰਾ ਵਿਚ ਮਸ਼ਹੂਰ ਟਰੇਸਡਅਪ ਸੈਲੂਨ 'ਚ ਚੱਲ ਰਹੇ ਸੈਕਸ ਰੈਕੇਟ ਦਾ ਪੁਲਸ ਨੇ ਪਰਦਾਫਾਸ਼ ਕੀਤਾ ਹੈ। ਸੈਲੂਨ ਦੇ ਮਾਲਕ ਮਹਿਬੂਬ ਤੇ ਮੈਨੇਜਰ ਸਮੀਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਚੰਡੀਗੜ੍ਹ ਦੇ ਸੈਕਟਰ-8 ਤੇ ਸੈਕਟਰ-9 'ਚ ਵੀ ਇਸ ਨਾਮ ਨਾਲ ਮਹਿਬੂਬ ਦੇ ਸੈਲੂਨ ਤੇ ਮਸਾਜ ਸੈਂਟਰ ਚੱਲ ਰਹੇ ਹਨ, ਜਿਥੇ ਸ਼ਹਿਰ ਦੇ ਨਾਮੀ ਲੋਕ ਕਸਟਮਰ ਹਨ । ਪੁਲਸ ਨੇ ਮੌਕੇ ਤੋਂ ਦੋ ਲੜਕੀਆਂ ਨੂੰ ਵੀ ਹਿਰਾਸਤ 'ਚ ਲਿਆ, ਜਿਨ੍ਹਾਂ ਨੂੰ ਬਾਅਦ ਵਿਚ ਉਨ੍ਹਾਂ ਦੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ ।  
ਪੁਲਸ ਨੇ ਫਰਜ਼ੀ ਕਸਟਮਰ ਰਾਹੀਂ ਲਾਇਆ ਟਰੈਪ 
ਡੀ. ਐੱਸ. ਪੀ. ਈਸਟ ਸਤੀਸ਼ ਕੁਮਾਰ ਤੇ ਮਨੀਮਾਜਰਾ ਦੇ ਐੱਸ. ਐੱਚ. ਓ. ਨੂੰ ਇਸ ਧੰਦੇ ਦੀ ਸੂਚਨਾ ਮਿਲੀ ਸੀ। ਉਨ੍ਹਾਂ ਫਰਜ਼ੀ ਕਸਟਮਰ ਤਿਆਰ ਕੀਤਾ ਤੇ ਫੋਨ ਰਾਹੀਂ ਸੈਲੂਨ ਦੇ ਮੈਨੇਜਰ ਸਮੀਰ ਨਾਲ ਸੰਪਰਕ ਕਰਕੇ ਸੈਕਸ ਲਈ 5000 ਰੁਪਏ ਵਿਚ ਸੌਦਾ ਤੈਅ ਕਰ ਕੇ ਅਪਾਇੰਟਮੈਂਟ ਫਿਕਸ ਕਰ ਲਈ । ਮਿੱਥੇ ਸਮੇਂ 'ਤੇ ਪੁਲਸ ਨੇ ਫਰਜ਼ੀ ਕਸਟਮਰ ਨੂੰ ਪੈਸੇ ਦੇ ਕੇ ਸੈਲੂਨ ਵਿਚ ਭੇਜਿਆ, ਜਿਥੇ ਸਮੀਰ ਨੇ ਆਪਣੇ ਕਮਿਸ਼ਨ ਦੇ ਤੌਰ 'ਤੇ 1000 ਰੁਪਏ ਲੈ ਕੇ ਬਾਕੀ ਦੇ 4000 ਰੁਪਏ ਮਹਿਬੂਬ ਨੂੰ ਦੇ ਦਿੱਤੇ । ਇਨ੍ਹਾਂ ਨੋਟਾਂ 'ਤੇ ਪੁਲਸ ਨੇ ਨਿਸ਼ਾਨੀ ਲਾਈ ਹੋਈ ਸੀ ਤੇ ਉਨ੍ਹਾਂ ਦੇ ਸੀਰੀਅਲ ਨੰਬਰ ਵੀ ਨੋਟ ਕੀਤੇ ਗਏ ਸਨ । ਇਸ਼ਾਰਾ ਮਿਲਦੇ ਹੀ ਪੁਲਸ ਨੇ ਪਬਲਿਕ ਆਈ ਵਿਟਨੈੱਸ ਅਤੇ ਮਹਿਲਾ ਪੁਲਸ ਅਧਿਕਾਰੀ ਦੀ ਹਾਜ਼ਰੀ ਵਿਚ ਸੈਲੂਨ ਵਿਚ ਰੇਡ ਕੀਤੀ । ਮੌਕੇ 'ਤੇ ਸਮੀਰ ਤੇ ਮਹਿਬੂਬ ਨੂੰ ਪੈਸਿਆਂ ਸਮੇਤ ਦਬੋਚ ਲਿਆ ਗਿਆ । 
ਲੜਕੀਆਂ ਬੋਲੀਆਂ-ਜ਼ਬਰਦਸਤੀ ਕਰਵਾ ਰਹੇ ਸਨ ਗਲਤ ਕੰਮ  
ਸੈਲੂਨ ਤੋਂ ਦੋ ਲੜਕੀਆਂ ਨੂੰ ਵੀ ਹਿਰਾਸਤ ਵਿਚ ਲਿਆ ਗਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਨੌਕਰੀ ਦੇਣ ਤੋਂ ਬਾਅਦ ਜਬਰਨ ਸੈਕਸ ਰੈਕੇਟ ਵਿਚ ਸੁੱਟਿਆ ਗਿਆ ਸੀ। 
ਦੋਵਾਂ ਨੂੰ ਗਵਾਹ ਬਣਾ ਕੇ ਉਨ੍ਹਾਂ ਨੂੰ ਉਨ੍ਹਾਂ ਦੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ । ਪੁਲਸ ਨੇ ਸੈਲੂਨ ਤੋਂ ਕੰਡੋਮ ਤੇ ਲੈਜ਼ਰ ਬੁੱਕ ਵੀ ਜ਼ਬਤ ਕੀਤੀ ਹੈ । 
ਦੋਵਾਂ ਮੁਲਜ਼ਮਾਂ ਖਿਲਾਫ ਧਾਰਾ 265 ਤੇ ਦੇਹ ਵਪਾਰ ਦੀਆਂ ਧਾਰਾਵਾਂ 3, 4, 5, 5 ਏ ਤੇ 7 ਦੇ ਤਹਿਤ ਮਾਮਲਾ ਦਰਜ ਕੀਤਾ 
ਗਿਆ ਹੈ । 
ਡੀ. ਐੱਸ. ਪੀ. ਸਤੀਸ਼ ਕੁਮਾਰ ਅਨੁਸਾਰ ਦੋਵਾਂ ਨੂੰ ਮੰਗਲਵਾਰ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ ।  
ਸੈਲੂਨ ਵਿਚ ਚੱਲਦੀ ਹੈ ਅਕੈਡਮੀ
ਜਾਣਕਾਰੀ ਅਨੁਸਾਰ ਟਰੇਸਡਅਪ ਸੈਲੂਨ ਵਿਚ ਮਹਿਬੂਬ ਅਕੈਡਮੀ ਵੀ ਚਲਾਉਂਦਾ ਹੈ, ਜਿਥੇ ਲੜਕੀਆਂ ਨੂੰ ਸੈਲੂਨ ਦੇ ਕੰਮ ਦੀ ਟ੍ਰੇਨਿੰਗ ਦੇ ਨਾਮ 'ਤੇ ਦਾਖਲਾ ਦਿੱਤਾ ਜਾਂਦਾ ਹੈ ਤੇ ਉਨ੍ਹਾਂ ਟਰੇਨੀ ਲੜਕੀਆਂ 'ਚੋਂ ਖੂਬਸੂਰਤ ਲੜਕੀਆਂ ਨੂੰ ਸੈਲੂਨ ਵਿਚ ਹੀ ਜਾਬ ਆਫਰ ਦਿੱਤੀ ਜਾਂਦੀ ਸੀ । ਉਨ੍ਹਾਂ ਨੂੰ ਬਾਅਦ 'ਚ ਸੈਕਸ ਦੇ ਇਸ ਧੰਦੇ 'ਚ ਧੱਕ ਦਿੱਤਾ ਜਾਂਦਾ ਹੈ । ਸੂਤਰਾਂ ਅਨੁਸਾਰ ਉਨ੍ਹਾਂ ਨੂੰ ਵੀਡੀਓ ਰਿਕਾਰਡਿੰਗ ਹੋਣ ਦੇ ਨਾਮ 'ਤੇ ਇਸ ਧੰਦੇ ਲਈ ਮਜਬੂਰ ਕੀਤਾ ਜਾਂਦਾ ਸੀ ।
ਸਾਬਕਾ ਮੇਅਰ ਨੇ ਕੀਤਾ ਸੀ ਮਹਿਬੂਬ ਦੀ ਅਕੈਡਮੀ ਦਾ ਉਦਘਾਟਨ
ਚੰਡੀਗੜ੍ਹ ਦੀ ਇਕ ਸਾਬਕਾ ਮਹਿਲਾ ਮੇਅਰ ਨੇ ਮਹਿਬੂਬ ਦੀ ਟਰੇਸਡਅਪ ਅਕੈਡਮੀ ਦਾ ਉਦਘਾਟਨ ਕੀਤਾ ਸੀ, ਜਿਸ ਵਿਚ ਦਾਖਲੇ ਲਈ ਇਸ਼ਤਿਹਾਰ ਤਕ ਦਿੱਤੇ ਜਾਂਦੇ ਸਨ ਤੇ ਬਾਲੀਵੁੱਡ ਅਤੇ ਵਿਦੇਸ਼ ਵਿਚ ਨੌਕਰੀ ਦਾ ਲਾਲਚ ਦਿੱਤਾ ਜਾਂਦਾ ਸੀ । ਇਸ ਦੇ ਬਦਲੇ ਮੋਟੀ ਫੀਸ ਲਈ ਜਾਂਦੀ ਸੀ ।  


Related News