ਮਸਾਜ ਬਹਾਨੇ ਗਾਹਕਾਂ ਅੱਗੇ ਕੁੜੀਆਂ ਪਰੋਸ ਕੇ ਕਰਵਾਉਂਦੇ ਸੀ ਜਿਸਮ ਦਾ ਧੰਦਾ, 3 ਜਨਾਨੀਆਂ ਸਮੇਤ 4 ਗ੍ਰਿਫ਼ਤਾਰ

Friday, Mar 12, 2021 - 03:40 PM (IST)

ਮਸਾਜ ਬਹਾਨੇ ਗਾਹਕਾਂ ਅੱਗੇ ਕੁੜੀਆਂ ਪਰੋਸ ਕੇ ਕਰਵਾਉਂਦੇ ਸੀ ਜਿਸਮ ਦਾ ਧੰਦਾ, 3 ਜਨਾਨੀਆਂ ਸਮੇਤ 4 ਗ੍ਰਿਫ਼ਤਾਰ

ਲੁਧਿਆਣਾ : ਇੱਥੇ ਬੀ. ਆਰ. ਐਸ. ਨਗਰ 'ਚ ਚੱਲ ਰਹੇ ਸਪਾ ਸੈਂਟਰ 'ਚ ਪੁਲਸ ਵੱਲੋਂ ਛਾਪੇਮਾਰੀ ਕਰਕੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ ਕੀਤਾ ਗਿਆ ਹੈ। ਇਸ ਮਾਮਲੇ ਸਬੰਧੀ ਪੁਲਸ ਨੇ 3 ਜਨਾਨੀਆਂ ਸਮੇਤ 4 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਇਹ ਵੀ ਪੜ੍ਹੋ : ਪੁਲਸ ਨੇ ਵਿਆਹ ਦੇ ਮੰਡਪ 'ਚੋਂ ਚੁੱਕਿਆ 'ਲਾੜਾ', ਸਜ ਕੇ ਬੈਠੀ ਲਾੜੀ ਦੇ ਟੁੱਟੇ ਸੁਫ਼ਨੇ, ਜਾਣੋ ਪੂਰਾ ਮਾਮਲਾ

ਪੁਲਸ ਨੇ ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਉਕਤ ਇਲਾਕੇ 'ਚ ਇਕ ਸਪਾ ਸੈਂਟਰ ਚਲਾਇਆ ਜਾ ਰਿਹਾ ਹੈ, ਜਿੱਥੇ ਮਸਾਜ ਦੀ ਆੜ ਹੇਠ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਹੈ।

ਇਹ ਵੀ ਪੜ੍ਹੋ : ਸਕੇ ਭਰਾ ਨੇ ਰਿਸ਼ਤੇ ਨੂੰ ਦਾਗ਼ ਲਾਉਂਦਿਆਂ ਗਰਭਵਤੀ ਕੀਤੀ ਭੈਣ, ਪਤਾ ਲੱਗਣ 'ਤੇ ਪਰਿਵਾਰ ਦੇ ਪੈਰਾਂ ਹੇਠੋਂ ਖ਼ਿਸਕੀ ਜ਼ਮੀਨ

ਇਸ ਸਪਾ ਸੈਂਟਰ 'ਚ ਦੂਜੇ ਸੂਬੇ ਦੀਆਂ ਕੁੜੀਆਂ ਗਾਹਕਾਂ ਅੱਗੇ ਪਰੋਸੀਆਂ ਜਾਂਦੀਆਂ ਹਨ। ਸੂਚਨਾ ਦੇ ਆਧਾਰ 'ਤੇ ਪੁਲਸ ਨੇ ਸਪਾ ਸੈਂਟਰ 'ਤੇ ਛਾਪੇਮਾਰੀ ਕਰਕੇ 4 ਲੋਕਾਂ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ। ਦੋਸ਼ੀਆਂ ਨੇ ਦੱਸਿਆ ਕਿ ਉਹ ਇਕ ਗਾਹਕ ਤੋਂ 2 ਹਜ਼ਾਰ ਰੁਪਏ ਵਸੂਲਦੇ ਸਨ।


 


author

Babita

Content Editor

Related News