ਵਿਦੇਸ਼ਾਂ ਤੋਂ ਕੁੜੀਆਂ ਲਿਆ ਕੇ ਗੰਦਾ ਧੰਦਾ ਕਰਾਉਣ ਵਾਲੇ ਗਿਰੋਹ ਦਾ ਪਰਦਾਫਾਸ਼, ਪੁਲਸ ਨੇ 26 ਮੁਲਜ਼ਮ ਕੀਤੇ ਕਾਬੂ

Sunday, Feb 04, 2024 - 08:35 PM (IST)

ਵਿਦੇਸ਼ਾਂ ਤੋਂ ਕੁੜੀਆਂ ਲਿਆ ਕੇ ਗੰਦਾ ਧੰਦਾ ਕਰਾਉਣ ਵਾਲੇ ਗਿਰੋਹ ਦਾ ਪਰਦਾਫਾਸ਼, ਪੁਲਸ ਨੇ 26 ਮੁਲਜ਼ਮ ਕੀਤੇ ਕਾਬੂ

ਫਗਵਾੜਾ (ਜਲੋਟਾ)- ਫਗਵਾੜਾ ਦੇ ਮਹੇੜੂ ਨਜ਼ਦੀਕ ਸਥਿਤ ਇਕ ਮਸ਼ਹੂਰ ਨਿਜੀ ਯੂਨੀਵਰਸਿਟੀ ਨੇੜੇ ਪਹਿਲਾਂ ਤੋਂ ਹੀ ਬਦਨਾਮ ਲਾਅ ਗੇਟ ਇਲਾਕੇ 'ਚ ਛਾਪੇਮਾਰੀ ਕਰ ਕੇ ਪੁਲਸ ਨੇ ਚੱਲ ਰਹੇ ਵੱਡੇ ਸੈਕਸ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਜਾਣਕਾਰੀ ਅਨੁਸਾਰ ਇਸ ਰੈਕੇਟ 'ਚ ਵੱਡੀ ਗਿਣਤੀ 'ਚ ਵਿਦੇਸ਼ੀ ਕੁੜੀਆਂ ਵੀ ਸ਼ਾਮਲ ਸਨ। 

ਐੱਸ.ਐੱਸ.ਪੀ. ਕਪੂਰਥਲਾ ਵਤਸਲਾ ਗੁਪਤਾ ਨੇ ਦੱਸਿਆ ਕਿ ਦੇਰ ਸ਼ਾਮ ਇਕ ਗੁਪਤ ਸੂਚਨਾ ਦੇ ਆਧਾਰ 'ਤੇ ਪੁਲਸ ਨੇ ਇਕ ਸਰਚ ਅਭਿਆਨ ਚਲਾਇਆ, ਜਿਸ ਤਹਿਤ ਕਾਰਵਾਈ ਕਰਦੇ ਹੋਏ ਮੌਕੇ ਤੋਂ ਥਾਈਲੈਂਡ ਅਤੇ ਦੱਖਣੀ ਅਫਰੀਕਾ ਤੋਂ ਆਈਆਂ ਕੁੜੀਆਂ ਸਣੇ 9 ਵਿਦੇਸ਼ੀ ਕੁੜੀਆਂ ਵਾਲੇ ਸੈਕਸ ਰੈਕੇਟ ਦਾ ਪਰਦਾਫਾਸ਼ ਕੀਤਾ ਗਿਆ। ਇਸ ਤੋਂ ਇਲਾਵਾ ਇਸ ਰੈਕੇਟ 'ਚ 4 ਭਾਰਤੀ ਕੁੜੀਆਂ ਸਣੇ 13 ਮੁੰਡਿਆਂ ਨੂੰ ਵੀ ਕਾਬੂ ਕੀਤਾ ਗਿਆ ਹੈ। 

ਇਹ ਵੀ ਪੜ੍ਹੋ- ਮਰੇ ਹੋਏ ਮਾਂ-ਪਿਓ ਤੋਂ ਜਾਨ ਦਾ ਖ਼ਤਰਾ ਦੱਸ ਕੇ ਕਰਵਾਇਆ ਵਿਆਹ, ਅਦਾਲਤ ਤੋਂ ਮੰਗੀ ਸੁਰੱਖਿਆ

ਮਾਮਲੇ ਦੀ ਜਾਂਚ ਕਰ ਰਹੀ ਐੱਸ.ਪੀ. ਫਗਵਾੜਾ ਰੁਪਿੰਦਰ ਕੌਰ ਨੇ ਕਿਹਾ ਕਿ ਦੇਹ ਵਪਾਰ ਦੇ ਧੰਦੇ 'ਚ ਸ਼ਾਮਲ ਵਿਦੇਸ਼ੀ ਕੁੜੀਆਂ 'ਤੇ ਪੁਲਸ ਨੇ ਸਖ਼ਤ ਕਾਰਵਾਈ ਕਰਦੇ ਹੋਏ ਫਾਰੇਨਰ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। 

ਜਾਣਕਾਰੀ ਮੁਤਾਬਕ ਇਸ ਰੈਕੇਟ ਦੇ ਕਿੰਗਪਿਨ ਦੀਪਕ ਬਹਿਲ ਉਰਫ਼ ਆਸ਼ੀਸ਼ ਪੁੱਤਰ ਅਸ਼ੋਕ ਕੁਮਾਰ ਵਾਸੀ 31 ਮੁਹੱਲਾ ਭਵਾਨੀ ਨਗਰ, ਓਡੀਅਨ ਗਲੀ ਨੰਬਰ 2 ਮਜੀਠਾ ਰੋਡ ਅੰਮ੍ਰਿਤਸਰ ਅਤੇ ਲਲਿਤ ਪਰਾਸ਼ਰ ਉਰਫ਼ ਪੰਡਿਤ ਪੁੱਤਰ ਦਵਿੰਦਰ ਕੁਮਾਰ ਵਾਸੀ ਫੁਰਵਾਲਾ ਬਿਲਗਾ, ਜਲੰਧਰ ਹਨ, ਜੋ ਕਿ ਵਿਦੇਸ਼ਾਂ ਤੋਂ ਕੁੜੀਆਂ ਨੂੰ ਬੁਲਾ ਕੇ ਉਨ੍ਹਾਂ ਨੂੰ ਦੇਹ ਵਪਾਰ ਕਰਵਾਉਂਦੇ ਸਨ। ਪੁਲਸ ਨੇ ਉਨ੍ਹਾਂ ਦੋਵਾਂ ਨੂੰ ਵਾ ਕਾਬੂ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ। ਇਸ ਮੌਕੇ ਉਨ੍ਹਾਂ ਕੋਲੋਂ 9 ਵਿਦੇਸ਼ੀ ਫੋਨਾਂ ਤਹਿਤ 29 ਮੋਬਾਈਲ ਫ਼ੋਨ ਤੇ 45,000 ਰੁਪਏ ਨਕਦੀ ਵੀ ਬਰਾਮਦ ਕੀਤੀ ਹੈ। 

PunjabKesari

ਇਹ ਵੀ ਪੜ੍ਹੋ- ਤੇਜ਼ ਰਫ਼ਤਾਰ ਕਾਰ ਦੀ ਡਿਵਾਈਡਰ ਨਾਲ ਹੋਈ ਭਿਆਨਕ ਟੱਕਰ, ਆਵਾਜ਼ ਦੂਰ ਤੱਕ ਦਿੱਤੀ ਸੁਣਾਈ

ਜਾਣਕਾਰੀ ਮੁਤਾਬਕ ਯੂਨੀਵਰਸਿਟੀ ਨੇੜੇ ਹੋਣ ਕਾਰਨ ਇਸ ਧੰਦੇ 'ਚ ਗਾਹਕਾਂ ਦੀ ਕੋਈ ਕਮੀ ਨਹੀਂ ਸੀ। ਦਲਾਲ ਮੋਬਾਈਲ 'ਤੇ ਫੋਟੋ ਦਿਖਾ ਕੇ ਗਾਹਕ ਨੂੰ ਕੁੜੀ ਪਸੰਦ ਕਰਵਾ ਦਿੰਦੇ ਸਨ ਤੇ ਰੂਮ 'ਚ ਭੇਜ ਕੇ ਉਨ੍ਹਾਂ ਤੋਂ ਮੋਟੀ ਕਰਮ ਵਸੂਲਦੇ ਸਨ। ਸੂਤਰਾਂ ਮੁਤਾਬਕ ਇਸ ਰੈਕੇਟ 'ਚ ਕਈ ਵੱਡੇ ਨਾਂ ਵੀ ਸ਼ਾਮਲ ਹੋ ਸਕਦੇ ਹਨ, ਜਿਨ੍ਹਾਂ ਬਾਰੇ ਜਾਣਕਾਰੀ ਮੁਲਜ਼ਮਾਂ ਤੋਂ ਪੁੱਛਗਿੱਛ ਕਰਨ ਉਰਰੰਤ ਸਾਹਮਣੇ ਆ ਸਕਦੀ ਹੈ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harpreet SIngh

Content Editor

Related News