ਸਪਾ ਸੈਂਟਰ 'ਚ ਚੱਲ ਰਿਹਾ ਸੀ ਜਿਸਮ ਦਾ ਧੰਦਾ, ਇਤਰਾਜ਼ਯੋਗ ਹਾਲਤ 'ਚ ਫੜ੍ਹੇ ਮੁੰਡੇ-ਕੁੜੀਆਂ, ਛੁੱਟ ਗਏ ਪਸੀਨੇ

Wednesday, Sep 27, 2023 - 01:11 PM (IST)

ਸਪਾ ਸੈਂਟਰ 'ਚ ਚੱਲ ਰਿਹਾ ਸੀ ਜਿਸਮ ਦਾ ਧੰਦਾ, ਇਤਰਾਜ਼ਯੋਗ ਹਾਲਤ 'ਚ ਫੜ੍ਹੇ ਮੁੰਡੇ-ਕੁੜੀਆਂ, ਛੁੱਟ ਗਏ ਪਸੀਨੇ

ਲੁਧਿਆਣਾ (ਰਾਜ) : ਕਮਿਸ਼ਨਰੇਟ ਪੁਲਸ ਨੇ ਜਿਸਮ ਫਿਰੋਸ਼ੀ ਦੇ ਧੰਦੇ ਦਾ ਪਰਦਾਫਾਸ਼ ਕੀਤਾ ਹੈ। ਸਰਾਭਾ ਨਗਰ ਸਥਿਤ ਸਪਾ ਸੈਂਟਰ ਦੀ ਆੜ ’ਚ ਇਹ ਧੰਦਾ ਫਲਫੁੱਲ ਰਿਹਾ ਸੀ, ਜਿੱਥੇ ਛਾਪਾ ਮਾਰ ਕੇ ਪੁਲਸ ਨੇ 5 ਮੁੰਡੇ ਅਤੇ 2 ਕੁੜੀਆਂ ਨੂੰ ਕਾਬੂ ਕੀਤਾ ਹੈ। ਇਸ ਮਾਮਲੇ ’ਚ ਥਾਣਾ ਸਰਾਭਾ ਨਗਰ ਪੁਲਸ ਨੇ ਮਾਲਕ ਇੰਦਰਜੀਤ ਸਿੰਘ, ਮਹਿਲਾ ਮੈਨੇਜਰ, ਇਕ ਹੋਰ ਮਹਿਲਾ ਸਮੇਤ ਮਾਲੇਰਕੋਟਲਾ ਦੇ ਮੁਹੰਮਦ ਦਿਲਸ਼ਾਦ, ਰਾਸ਼ਿਦ, ਮਾਡਲ ਟਾਊਨ ਐਕਸਟੈਂਸ਼ਨ ਦੇ ਗੁਰਮਨਪ੍ਰੀਤ ਸਿੰਘ, ਮੇਹਰਬਾਨ ਦੇ ਸੋਹਮ ਕੁਮਾਰ ਅਤੇ ਤਾਜਪੁਰ ਰੋਡ ਦੇ ਅਮਿਤ ਵਰਮਾ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਇਹ ਵੀ ਪੜ੍ਹੋ : ਪੰਜਾਬ ਦੀ ਸਾਈਕਲ ਇੰਡਸਟਰੀ ਲਈ ਖ਼ੁਸ਼ਖ਼ਬਰੀ, ਲੱਖਾਂ ਦੀ ਗਿਣਤੀ 'ਚ ਧੜਾਧੜ ਆ ਰਹੇ ਆਰਡਰ

ਜਾਣਕਾਰੀ ਦਿੰਦੇ ਹੋਏ ਏ. ਡੀ. ਸੀ. ਪੀ. ਰੁਪਿੰਦਰ ਕੌਰ ਸਰਾਂ ਨੇ ਦੱਸਿਆ ਕਿ ਏ. ਸੀ. ਪੀ. ਅਸ਼ੋਕ ਕੁਮਾਰ ਅਤੇ ਇੰਸ. ਜਸਵੀਰ ਸਿੰਘ ਦੀ ਅਗਵਾਈ ’ਚ ਟੀਮ ਵੇਕਰਾ ਮਿਲਕ ਪਲਾਂਟ ਨੇੜੇ ਗਸ਼ਤ ’ਤੇ ਮੌਜੂਦ ਸੀ। ਇਸ ਦੌਰਾਨ ਸੂਚਨਾ ਮਿਲੀ ਸੀ ਕਿ ਸਰਾਭਾ ਨਗਰ ਇਲਾਕੇ ’ਚ ਸਪਾਰਕਲ ਯੂਨੀਸੈਕਸ-ਡੇ ਦੇ ਨਾਂ ਨਾਲ ਸਪਾ ਸੈਂਟਰ ਚੱਲਦਾ ਹੈ, ਜਿੱਥੇ ਸਪਾ ਸੈਂਟਰ ਦੀ ਆੜ ’ਚ ਜਿਸਮ ਫਿਰੋਸ਼ੀ ਦਾ ਧੰਦਾ ਚਲਾਇਆ ਜਾ ਰਿਹਾ ਹੈ, ਜਿਸ ਤੋਂ ਬਾਅਦ ਐਂਟੀ ਨਾਰਕੋਟਿਕਸ ਸੈੱਲ ਦੇ ਇੰਸਪੈਕਟਰ ਜਸਵੀਰ ਸਿੰਘ ਅਤੇ ਥਾਣਾ ਸਰਾਭਾ ਨਗਰ ਦੀਆਂ ਸੰਯੁਕਤ ਟੀਮਾਂ ਨੇ ਮਿਲ ਕੇ ਉਕਤ ਸਪਾ ਸੈਂਟਰ ’ਤੇ ਛਾਪਾ ਮਾਰਿਆ।

ਇਹ ਵੀ ਪੜ੍ਹੋ : ਬੰਦੇ ਦੇ ਢਿੱਡ 'ਚ ਹੋਇਆ ਦਰਦ, ਆਪਰੇਸ਼ਨ ਮਗਰੋਂ ਅੰਦਰੋਂ ਜੋ-ਜੋ ਨਿਕਲਿਆ, ਦੇਖ ਰਹਿ ਜਾਵੋਗੇ ਦੰਗ (ਵੀਡੀਓ)

ਛਾਪੇ ਦੌਰਾਨ ਪੁਲਸ ਨੇ ਮੁੰਡੇ-ਕੁੜੀਆਂ ਨੂੰ ਇਤਰਾਜ਼ਯੋਗ ਹਾਲਤ ’ਚ ਫੜ੍ਹ ਲਿਆ।  ਪੁਲਸ ਦਾ ਕਹਿਣਾ ਹੈ ਕਿ ਸਪਾ ਸੈਂਟਰ ਦੇ ਮਾਲਕ, ਮਹਿਲਾ ਮੈਨੇਜਰ ਸਮੇਤ ਬਾਕੀ ਮੁਲਜ਼ਮਾਂ ਨੂੰ ਥਾਣੇ ਲਿਆਂਦਾ ਗਿਆ, ਜਿੱਥੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News