ਜਗਰਾਓਂ ’ਚ ਬੇਨਕਾਬ ਹੋਇਆ ਦੇਹ ਵਪਾਰ ਦਾ ਧੰਦਾ, ਕੋਠੀ ’ਚ ਫੜੇ ਗਏ ਮੁੰਡੇ-ਕੁੜੀਆਂ

Tuesday, May 11, 2021 - 01:28 PM (IST)

ਜਗਰਾਓਂ (ਮਾਲਵਾ) : ਜਗਰਾਓਂ ਦੀ ਥਾਣਾ ਸਿਟੀ ਪੁਲਸ ਵੱਲੋਂ ਦੇਹ ਵਪਾਰ ਦੇ ਅੱਡੇ ’ਤੇ ਛਾਪਾਮਾਰੀ ਕਰਕੇ 4 ਔਰਤਾਂ ਸਮੇਤ 7 ਜਣਿਆਂ ਨੂੰ ਕਾਬੂ ਕਰਕੇ ਉਨ੍ਹਾਂ ’ਤੇ ਮਾਮਲਾ ਦਰਜ ਕੀਤਾ ਹੈ। ਇਸ ਸੰਬੰਧੀ ਡੀ. ਐੱਸ. ਪੀ. ਜਗਰਾਓਂ ਜਤਿੰਦਰਜੀਤ ਸਿੰਘ ਨੇ ਦੱਸਿਆ ਕਿ ਲੰਡੇ ਫਾਟਕ ਜਗਰਾਓਂ ਨੇੜੇ ਇਕ ਕੋਠੀ ਜਿਸ ਨੂੰ ਕਮਲਦੀਪ ਕੌਰ, ਮਨਪ੍ਰੀਤ ਸਿੰਘ ਤੇ ਹਰਪ੍ਰੀਤ ਕੌਰ ਵਾਸੀ ਜਗਰਾਓਂ ਨੇ ਕਿਰਾਏ ’ਤੇ ਲਿਆ ਸੀ । ਜਿੱਥੇ ਇਨ੍ਹਾਂ ਵੱਲੋਂ ਦੇਹ ਵਪਾਰ ਦਾ ਧੰਦਾ ਕੀਤਾ ਜਾਂਦਾ ਸੀ ਜਦੋਂ ਇਸ ਗੱਲ ਦੀ ਭਿਣਕ ਜਗਰਾਓਂ ਪੁਲਸ ਨੂੰ ਕਿਸੇ ਮੁਖਬਰ ਨੇ ਦਿੱਤੀ ਤਾਂ ਤੁਰੰਤ ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਸਿਮਰਜੀਤ ਸਿੰਘ ਨੇ ਪੁਲਸ ਪਾਰਟੀ ਨਾਲ ਛਾਪੇਮਾਰੀ ਕੀਤੀ ਤਾਂ ਕੋਠੀ ’ਚ ਬਣੇ ਕਮਰਿਆਂ ’ਚੋਂ 3 ਮੁੰਡੇ ਤੇ 4 ਕੁੜੀਆਂ ਨੂੰ ਮੌਕੇ ’ਤੇ ਕਾਬੂ ਕੀਤਾ ਗਿਆ ਜੋ ਕਿ ਕਿਰਾਏ ’ਤੇ ਲਏ ਮਕਾਨ ’ਚ ਗਾਹਕਾਂ ਨੂੰ ਬੁਲਾ ਕੇ ਦੇਹ ਵਪਾਰ ਦਾ ਧੰਦਾ ਕਰਦੇ ਸਨ ।

ਇਹ ਵੀ ਪੜ੍ਹੋ : ਲੁਧਿਆਣਾ ’ਚ ਵੱਡੀ ਵਾਰਦਾਤ, ਦਿਨ-ਦਿਹਾੜੇ ਮੋਬਾਇਲ ਚਾਰਜਰ ਦੀ ਤਾਰ ਨਾਲ ਵਿਆਹੁਤਾ ਦਾ ਕਤਲ

ਪੁਲਸ ਨੇ ਕੋਠੀ ਕਿਰਾਏ ’ਤੇ ਲੈਣ ਵਾਲੀ ਕਮਲਦੀਪ ਕੌਰ, ਮਨਪ੍ਰੀਤ ਸਿੰਘ, ਹਰਪ੍ਰੀਤ ਕੌਰ ਵਾਸੀ ਜਗਰਾਓਂ, ਲਵਪ੍ਰੀਤ ਕੌਰ ਵਾਸੀ ਗੋਂਦਵਾਲ , ਨੇਹਾ, ਨਿਰਭੈ ਸਿੰਘ ਤੇ ਜਗਮੋਹਨ ਸਿੰਘ ਵਾਸੀ ਕੋਠੇ ਸ਼ੇਰਜੰਗ ਨੂੰ ਕਾਬੂ ਕਰਕੇ ਥਾਣਾ ਸਿਟੀ ਵਿੱਖੇ ਮੁਕਦਮਾ ਦਰਜ ਕੀਤਾ ਹੈ। ਏ. ਐੱਸ. ਆਈ. ਆਤਮਾ ਸਿੰਘ ਨੇ ਦੱਸਿਆ ਕਿ ਉਕਤ ਕਥਿਤ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ 2 ਦਿਨ ਦਾ ਪੁਲਸ ਰਿਮਾਂਡ ਲਿਆ ਗਿਆ। ਜਗਰਾਓਂ ਦੇ ਜਿਸ ਇਲਾਕੇ ਵਿਚ ਇਹ ਦੇਹ ਵਪਾਰ ਦਾ ਧੰਦਾ ਕੀਤਾ ਜਾਂਦਾ ਸੀ, ਉੱਥੋਂ ਦੇ ਨਜ਼ਦੀਕੀ ਰਹਿੰਦੇ ਪਰਿਵਾਰਾਂ ਨੇ ਪੁਲਸ ਦੀ ਇਸ ਕਾਰਵਾਈ ’ਤੇ ਸ਼ਲਾਘਾ ਕੀਤੀ ਹੈ।

ਇਹ ਵੀ ਪੜ੍ਹੋ : ਅਸਮਾਨੋਂ ਬਿਜਲੀ ਦੇ ਰੂਪ ’ਚ ਡਿੱਗੇ ਕਹਿਰ ਨੇ ਉਜਾੜਿਆ ਪਰਿਵਾਰ, ਤੜਫ਼-ਤੜਫ਼ ਨਿਕਲੀ ਜਾਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News