ਦੋ ਵਾਰ ਮੰਤਰੀ ਬਣਨ ਤੋਂ ਲੈ ਕੇ ਬਰਖਾਸਤਗੀ ਤਕ ਸੇਖਵਾਂ ਦਾ ਲੇਖਾ-ਜੋਖਾ

11/03/2018 7:17:30 PM

ਜਲੰਧਰ (ਵੈੱਬ ਡੈਸਕ)— ਵਿਰਾਸਤ ਵਿਚ ਮਿਲੀ ਸਿਆਸਤ ਦੇ ਮਹਾਰਥੀ ਸੇਵਾ ਸਿੰਘ ਸੇਖਵਾਂ ਦੇ ਅਸਤੀਫੇ ਨੇ ਅਕਾਲੀ ਦਲ ਅਤੇ ਸਮੁੱਚੇ ਸਿਆਸੀ ਹਲਕਿਆਂ ਵਿਚ ਭੂਚਾਲ ਪੈਦਾ ਕਰ ਦਿੱਤਾ। ਸੇਵਾ ਸਿੰਘ ਸੇਖਵਾਂ ਦੇ ਅਸਤੀਫੇ ਦੀ ਖਬਰ ਨਾਲ ਜਿੱਥੇ ਮੀਡੀਆ ਵਿਚ ਵੱਡੀ ਹਲਚਲ ਦੇਖਣ ਨੂੰ ਮਿਲੀ, ਉਥੇ ਹੀ ਸੇਖਵਾਂ ਦੀਆਂ ਅਕਾਲੀ ਦਲ ਵਿਚ ਪ੍ਰਾਪਤੀਆਂ ਅਤੇ ਉਨ੍ਹਾਂ ਦੀ ਅਸਫਲਤਾਵਾਂ ਦੀ ਵੀ ਚਰਚਾ ਛਿੜ ਗਈ। 

PunjabKesari
ਸੇਖਵਾਂ ਦੇ ਸਿਆਸੀ ਸਫਰ ਦੀ ਸ਼ੁਰੂਆਤ
ਸਿਆਸਤ ਵਿਚ ਆਉਣ ਤੋਂ ਪਹਿਲਾਂ ਸੇਵਾ ਸਿੰਘ ਸੇਖਵਾਂ ਨੇ 14 ਸਾਲ ਤਕ ਬਤੌਰ ਅਧਿਆਪਕ ਸੇਵਾਵਾਂ ਦਿੱਤੀਆਂ। ਸੇਖਵਾਂ ਨੂੰ ਸਿਆਸਤ ਵਿਰਾਸਤ ਵਿਚ ਮਿਲੀ ਕਿਉਂਕਿ ਉਨ੍ਹਾਂ ਦੇ ਪਿਤਾ ਉਜਾਗਰ ਸਿੰਘ ਸੇਖਵਾਂ ਅਕਾਲੀ ਦਲ ਦੇ ਚੋਟੀ ਦੇ ਆਗੂ ਸਨ ਅਤੇ ਉਨ੍ਹਾਂ ਨੇ ਅਕਾਲੀ ਦਲ ਦੀ ਟਿਕਟ 'ਤੇ ਤਿੰਨ ਵਾਰ ਜਿੱਤ ਪ੍ਰਾਪਤ ਕੀਤੀ ਸੀ। ਮੁੱਢਲੇ ਸਿਆਸੀ ਆਧਾਰ ਕਾਰਨ ਹੀ ਸੇਖਵਾਂ ਨੇ ਅਧਿਆਪਨ ਦੇ ਕਿੱਤੇ ਨੂੰ ਛੱਡ ਕੇ ਸਿਆਸਤ ਵਿਚ ਛਾਲ ਮਾਰ ਦਿੱਤੀ। 

PunjabKesari
ਕਦੋਂ-ਕਦੋਂ ਲੜੀ ਚੋਣ ਤੇ ਕਦੋਂ-ਕਦੋਂ ਜਿੱਤੇ
ਅਕਾਲੀ ਦਲ 'ਚੋਂ ਬਰਖਾਸਤ ਕੀਤੇ ਗਏ ਸੇਵਾ ਸਿੰਘ ਸੇਖਵਾਂ 6 ਵਾਰ ਅਕਾਲੀ ਦਲ ਦੀ ਟਿਕਟ 'ਤੇ ਚੋਣ ਲੜ ਚੁੱਕੇ ਹਨ। ਜਿਨ੍ਹਾਂ 'ਚੋਂ ਸਿਰਫ ਦੋ ਵਾਰ ਹੀ ਉਹ ਜਿੱਤ ਪ੍ਰਾਪਤ ਕਰਨ ਵਿਚ ਸਫਲ ਰਹੇ ਸਨ। ਸੇਖਵਾਂ ਨੇ ਪਹਿਲੀ ਵਾਰ 1997 ਵਿਚ ਅਕਾਲੀ ਦਲ ਦੀ ਟਿਕਟ 'ਤੇ ਚੋਣ ਲੜੀ ਸੀ, ਜਿਸ ਵਿਚ ਉਨ੍ਹਾਂ ਕਾਂਗਰਸ ਦੇ ਪ੍ਰਤਾਪ ਸਿੰਘ ਬਾਜਵਾ ਨੂੰ 6755 ਵੋਟਾਂ ਨਾਲ ਮਾਤ ਦਿੱਤੀ ਸੀ। ਦੂਸਰੀ ਵਾਰ ਸੇਖਵਾਂ ਨੂੰ 2009 ਵਿਚ ਜਿੱਤ ਨਸੀਬ ਹੋਈ ਜਦੋਂ ਉਨ੍ਹਾਂ ਨੇ ਜ਼ਿਮਨੀ ਚੋਣ ਵਿਚ ਫਤਿਹ ਜੰਗ ਸਿੰਘ ਬਾਜਵਾ ਨੂੰ 12044 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ। ਇਸ ਤੋਂ ਇਲਾਵਾ ਸੇਖਵਾਂ ਨੇ ਅਕਾਲੀ ਦਲ ਦੀ ਟਿਕਟ 'ਤੇ ਜਿੰਨੀ ਵਾਰ ਵੀ ਚੋਣਾਂ ਲੜੀਆਂ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। 

PunjabKesari
ਬਾਦਲ ਸਰਕਾਰ 'ਚ ਦੋ ਵਾਰ ਮੰਤਰੀ ਰਹੇ ਸੇਖਵਾਂ
ਅਕਾਲੀ ਦਲ 'ਚੋਂ ਬਰਖਾਸਤ ਕੀਤੇ ਗਏ ਸੇਵਾ ਸਿੰਘ ਸੇਖਵਾਂ ਬਾਦਲ ਸਰਕਾਰ ਵਿਚ ਦੋ ਵਾਰ ਮੰਤਰੀ ਵੀ ਰਹਿ ਚੁੱਕੇ ਹਨ। ਸੇਖਵਾਂ ਪਹਿਲੀ ਵਾਰ 1997 ਵਿਚ ਕੈਬਨਿਟ ਮੰਤਰੀ ਬਣੇ ਸਨ। ਇਸ ਤੋਂ ਇਲਾਵਾ 2009 ਵਿਚ ਜ਼ਿਮਨੀ ਚੋਣ ਜਿੱਤਣ ਤੋਂ ਬਾਅਦ ਬਾਦਲ ਸਰਕਾਰ ਵਲੋਂ ਉਨ੍ਹਾਂ ਨੂੰ ਸਿੱਖਿਆ ਮੰਤਰੀ ਬਣਾਇਆ ਗਿਆ ਸੀ।


Related News