ਜਲਾਲਾਬਾਦ ''ਚ ਸਮਾਧ ਦੇ ਸੇਵਾਦਾਰ ਦਾ ਬੇਰਹਿਮੀ ਨਾਲ ਕਤਲ

02/20/2017 4:45:53 PM

ਜਲਾਲਾਬਾਦ (ਸੇਤੀਆ/ਸੰਧੂ) : ਸਥਾਨਕ ਅਰਾਈਆਂ ਵਾਲਾ ਰੋਡ ''ਤੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਉਕਤ ਰੋਡ ''ਤੇ ਬਣੀ ਸਮਾਧ ''ਤੇ ਸੇਵਾ ਕਰਨ ਵਾਲੇ ਹੰਸਾ ਸਿੰਘ ਨਾਂ ਦੇ ਵਿਅਕਤੀ ਦਾ ਸਵੇਰੇ ਕਰੀਬ 10 ਵਜੇ ਕੁੱਝ ਲੋਕਾਂ ਵਲੋਂ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਹੰਸਾ ਸਿੰਘ (45) ਪੁੱਤਰ ਉਜਾਗਰ ਸਿੰਘ ਪਿਛਲੇ ਲੰਬੇ ਸਮੇਂ ਤੋਂ ਸਮਾਧ ''ਤੇ ਸੇਵਾ ਦਾ ਕੰਮ ਨਿਭਾਅ ਰਿਹਾ ਸੀ। ਉਧਰ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਜਾਣਕਾਰੀ ਮੁਤਾਬਕ ਹੰਸਾ ਸਿੰਘ ਨੇ ਸਮਾਧ ''ਤੇ ਇੱਕ ਕਮਰਾ ਬਣਾਇਆ ਹੋਇਆ ਸੀ ਅਤੇ ਕਮਰੇ ''ਚ ਖੂਨ ਬਾਹਰ ਆਉਣ ਤੋਂ ਬਾਅਦ ਲੋਕਾਂ ਨੂੰ ਪਤਾ ਲੱਗਿਆ ਕਿ ਇੱਥੇ ਕਤਲ ਹੋਇਆ ਹੈ। ਜਿਵੇਂ ਹੀ ਕਤਲ ਕਾਂਡ ਬਾਰੇ ਲੋਕਾਂ ਨੂੰ ਪਤਾ ਲੱਗਿਆ ਤਾਂ ਇਸ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ। ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਹੰਸਾ ਸਿੰਘ ਦੇ ਸਿਰ ''ਤੇ ਹਥੌੜੇ ਦੇ ਨਾਲ ਕਈ ਵਾਰ ਕੀਤੇ ਗਏ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਹਾਲਾਂਕਿ ਇਸ ਕਤਲਕਾਂਡ ਦੇ ਪਿੱਛੇ ਕਾਰਨਾਂ ਦਾ ਖੁੱਲ ਕੇ ਪਤਾ ਨਹੀਂ ਲੱਗਿਆ ਹੈ ਪਰ ਦਿਨ-ਦਿਹਾੜੇ ਹੋਏ ਇਸ ਕਤਲ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ ਕਿਉਂਕਿ ਇਸ ਦੇ ਪਿੱਛੇ ਰੰਜਿਸ਼ ਨੂੰ ਹੀ ਜੋੜਿਆ ਜਾ ਰਿਹਾ ਹੈ ਅਤੇ ਪੁਲਸ ਨੇ ਸ਼ੱਕ ਦੇ ਆਧਾਰ ''ਤੇ ਕੁੱਝ ਲੋਕਾਂ ਨੂੰ ਹਿਰਾਸਤ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Babita Marhas

News Editor

Related News