ਸੇਵਾ ਕੇਂਦਰਾਂ ਦੇ ਕਰਮਚਾਰੀਆਂ ''ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼

09/13/2017 1:43:34 PM

ਅੰਮ੍ਰਿਤਸਰ (ਨੀਰਜ) - ਸਾਬਕਾ ਅਕਾਲੀ-ਭਾਜਪਾ ਗਠਜੋੜ ਸਰਕਾਰ ਵੱਲੋਂ ਹਰ ਗਲੀ-ਮੁਹੱਲੇ 'ਚ ਬਣਾਏ ਗਏ ਸੇਵਾ ਕੇਂਦਰਾਂ ਵਿਚ ਲੋਕਾਂ ਨੂੰ ਸਹੂਲਤ ਦੀ ਬਜਾਏ ਔਖਿਆਈ ਮਿਲ ਰਹੀ ਹੈ। ਵਾਰਡ-32 ਦੇ ਯੂਥ ਪ੍ਰਧਾਨ ਜਸਵੰਤ ਸਿੰਘ ਨੇ ਡੀ. ਸੀ. ਨੂੰ ਲਿਖਤੀ ਸ਼ਿਕਾਇਤ ਕਰ ਕੇ ਸੁਲਤਾਨਵਿੰਡ-ਤਰਨਤਾਰਨ ਰੋਡ ਅਤੇ ਹੋਰ ਇਲਾਕਿਆਂ ਵਿਚ ਸਥਾਪਿਤ ਕੀਤੇ ਗਏ ਸੇਵਾ ਕੇਂਦਰਾਂ ਦੇ ਕਰਮਚਾਰੀਆਂ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਹਨ।
ਜਸਵੰਤ ਸਿੰਘ ਨੇ ਦੱਸਿਆ ਕਿ ਅੰਗਹੀਣ, ਬੁਢੇਪਾ ਪੈਨਸ਼ਨ ਤੇ ਹੋਰ ਫ਼ਾਰਮਾਂ ਦੇ 5 ਤੋਂ 10 ਰੁਪਏ ਵਸੂਲੇ ਜਾ ਰਹੇ ਹਨ, ਜਦੋਂ ਕਿ ਇਹ ਫ਼ਾਰਮ ਫ੍ਰੀ ਮਿਲਦੇ ਹਨ। ਜਨਮ ਅਤੇ ਮੌਤ ਸਰਟੀਫਿਕੇਟ ਲੈਣ ਵਿਚ ਵੀ ਲੋਕਾਂ ਨੂੰ ਮਹੀਨਿਆਂ ਤੱਕ ਇੰਤਜ਼ਾਰ ਕਰਨਾ ਪੈ ਰਿਹਾ ਹੈ, ਜੇਕਰ ਕਰਮਚਾਰੀ ਦੀ ਗਲਤੀ ਨਾਲ ਕਿਸੇ ਸਰਟੀਫਿਕੇਟ 'ਤੇ ਬਿਨੈਕਾਰ ਦਾ ਨਾਂ ਗਲਤ ਛਪ ਜਾਂਦਾ ਹੈ ਤਾਂ ਫਿਰ ਵੀ ਪੂਰੀ ਸਰਕਾਰੀ ਫੀਸ ਵਸੂਲ ਕੀਤੀ ਜਾਂਦੀ ਹੈ। ਉਥੇ ਹੀ ਡੀ. ਸੀ. ਕਮਲਦੀਪ ਸਿੰਘ ਸੰਘਾ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਪਹਿਲਾਂ ਵੀ ਮਿਲ ਚੁੱਕੀਆਂ ਹਨ, ਇਸ ਲਈ ਸੇਵਾ ਕੇਂਦਰ ਦੇ ਕਰਮਚਾਰੀਆਂ ਦੀ ਵਰਕਸ਼ਾਪ ਲਾਈ ਜਾ ਰਹੀ ਹੈ, ਉਨ੍ਹਾਂ ਨੂੰ ਠੀਕ ਦਸਤਾਵੇਜ਼ ਲੈ ਕੇ ਅੱਗੇ ਫਾਰਵਰਡ ਕਰਨ ਲਈ ਕਿਹਾ ਜਾ ਰਿਹਾ ਹੈ।


Related News