ਕਬੀਰ ਪਾਰਕ ਸੇਵਾ ਕੇਂਦਰ ਬੰਦ ਹੋਣ ਕਾਰਨ ਜਨਤਾ ਪ੍ਰੇਸ਼ਾਨ

Sunday, Jul 22, 2018 - 02:41 AM (IST)

ਕਬੀਰ ਪਾਰਕ ਸੇਵਾ ਕੇਂਦਰ ਬੰਦ ਹੋਣ ਕਾਰਨ ਜਨਤਾ ਪ੍ਰੇਸ਼ਾਨ

ਅੰਮ੍ਰਿਤਸਰ,   (ਅਰੋਡ਼ਾ)-   ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਹਮਣੇ ਕਬੀਰ ਪਾਰਕ ਪਾਸ਼ ਕਾਲੋਨੀ ਵਿਖੇ ਸੇਵਾ ਕੇਂਦਰ ਖੋਲ੍ਹਿਆ ਗਿਆ ਸੀ, ਜਿਸ ਦਾ ਲਾਭ ਯੂਨੀਵਰਿਸਟੀ ਦੇ ਸਾਰੇ ਵਿਦਿਆਰਥੀ, ਮੋਹਨੀ ਪਾਰਕ, ਗੁਰੂ ਨਾਨਕਪੁਰਾ, ਇਸਲਾਮਾਬਾਦ, ਦਸਮੇਸ਼ ਨਗਰ, ਪੁਰਾਣੀ ਚੁੰਗੀ, ਵਿਕਾਸ ਨਗਰ ਤੇ ਸ਼ੋਰੀ ਨਗਰ ’ਚ ਰਹਿਣ ਵਾਲਿਅਾਂ ਨੂੰ ਮਿਲ ਰਿਹਾ ਸੀ ਪਰ ਸਰਕਾਰ ਵੱਲੋਂ ਅਚਾਨਕ ਸੇਵਾ ਕੇਂਦਰ ਬੰਦ ਕੀਤੇ ਜਾਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਹੋ ਰਹੀ ਹੈ।
ਇਸ ਸਬੰਧੀ ਖੇਤਰ ਵਾਸੀਆਂ ਨੇ ਤਲਵਿੰਦਰ ਕੌਰ, ਊਸ਼ਾ ਰਾਣੀ, ਸੁਖਦੇਵ ਸਿੰਘ ਚਾਹਲ, ਸੁਰਿੰਦਰ ਸਿੰਘ, ਕੰਚਨ ਗੁਲਾਟੀ (ਸਾਰੇ ਕੌਂਸਲਰ), ਨੰਬਰਦਾਰ  ਸੱਤਾ ਆਦਿ ਨੂੰ ਮੰਗ ਪੱਤਰ ਭੇਜ ਕੇ ਕਬੀਰ ਪਾਰਕ ਸੇਵਾ ਕੇਂਦਰ ਦੁਬਾਰਾ ਸ਼ੁਰੂ ਕਰਨ ਦੀ ਮੰਗ ਰੱਖੀ ਹੈ। ਇਸ ਸਬੰਧੀ ਇਲਾਕੇ ਦੇ ਵਿਧਾਇਕ ਤੇ ਉੱਚ ਅਧਿਕਾਰੀਆਂ ਨੂੰ ਬੇਨਤੀ ਕੀਤੀ ਗਈ ਕਿ ਜਨਤਾ ਦੀ ਮੁਸ਼ਕਿਲ ਨੂੰ ਧਿਆਨ ’ਚ ਰੱਖਦਿਅਾਂ ਕਬੀਰ ਪਾਰਕ ’ਚ ਸੇਵਾ ਕੇਂਦਰ ਦੁਬਾਰਾ ਸ਼ੁਰੂ ਕੀਤੇ ਜਾਣ ਦੇ ਆਦੇਸ਼ ਜਾਰੀ ਕੀਤੇ ਜਾਣ।
ਇਸ ਮੌਕੇ ਮੰਗ ਕਰਨ ਵਾਲਿਅਾਂ ’ਚ ਰਮਨ ਕੁਮਾਰ, ਸੰਦੀਪ ਕੁਮਾਰ, ਸੰਤ ਪਿੰਟੀਪਾਲ, ਮਨਜੀਤ ਕੌਰ ਤੇ ਕੋਟ ਖਾਲਸਾ ਅਤੇ ਆਸ-ਪਾਸ ਦੇ ਇਲਾਕਾ ਨਿਵਾਸੀ ਮੌਜੂਦ ਸਨ।


Related News