ਪੁਲਸ ’ਤੇ ਸੰਤ ਜਗੇੜਾ ਵੱਲੋਂ ਗੰਭੀਰ ਦੋਸ਼, ਮੰਗਿਆ ਇਨਸਾਫ
Monday, Oct 12, 2020 - 08:07 PM (IST)
ਲੁਧਿਆਣਾ, (ਮੁੱਲਾਂਪੁਰੀ)- ਮਨੁੱਖੀ ਅਧਿਕਾਰੀ ਸੰਸਥਾ ਸੰਤ ਸਿਪਾਹੀ ਦਲ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਜਗੇੜਾ ਨੇ ਇਕ ਪ੍ਰੈੱਸ ਬਿਆਨ ਰਾਹੀਂ ਪਿੰਡ ਲੋਪੋਂ, ਜ਼ਿਲਾ ਮੋਗਾ ਵਿਖੇ ‘ਡੇਰਾ ਸਤਿਗੁਰੂ ਦਾ’ ਜਿਸ ਦਾ ਦਾਸ ਗੱਦੀ ਨਸ਼ੀਨ ਹੈ, ’ਚ 19 ਸਤੰਬਰ ਨੂੰ ਮੁੱਖ ਅਫਸਰ ਥਾਣਾ ਬੱਧਨੀ ਕਲਾਂ ਤੇ ਚੌਕੀ ਇੰਚਾਰਜ ਲੋਪੋਂ ’ਤੇ ਦੋਸ਼ ਲਾਇਆ ਕਿ ਇਨ੍ਹਾਂ ਨੇ ਡੇਰੇ ਵਿਚ ਆ ਕੇ ਗੁੰਡਾਗਰਦੀ ਕੀਤੀ ਅਤੇ ਡੇਰੇ ਵਿਚ ਰਹਿੰਦੇ ਸੇਵਾਦਾਰਾਂ ਨੂੰ ਗਾਲ੍ਹਾਂ ਕੱਢੀਆਂ। ਇਕ ਸੇਵਾਦਾਰ ਦੀ ਸਕੂਟਰੀ ਵੀ ਲੈ ਗਏ ਅਤੇ ਇਨ੍ਹਾਂ ਨੇ ਇਥੇ ਧਾਰਮਿਕ ਗੁਟਕਿਆਂ ਦੀ ਬੇਅਦਬੀ ਵੀ ਕੀਤੀ ਤੇ ਡੇਰੇ ਨੂੰ ਤਾਲੇ ਲਾ ਦਿੱਤੇ। ਉਨ੍ਹਾਂ ਕਿਹਾ ਕਿ ਧਾਰਮਿਕ ਬੇਅਦਬੀ ਦਾ ਮਾਮਲਾ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੋਲ ਲੈ ਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਇਨਸਾਫ ਲੈਣ ਲਈ ਜਲਦੀ ਸੰਤ ਸਮਾਜ ਦੀ ਮੀਟਿੰਗ ਬੁਲਾ ਕੇ ਇਹ ਕੇਸ ਹਾਈਕੋਰਟ ਵਿਚ ਪਾ ਰਹੇ ਹਨ।