DGP ਦਿਨਕਰ ਗੁਪਤਾ ਦੀ ਨਿਯੁਕਤੀ ਮਾਮਲੇ ''ਚ ਮੁਸਤਫਾ ਫਿਰ ਪੁੱਜੇ ਹਾਈਕੋਰਟ
Friday, Jun 26, 2020 - 08:42 AM (IST)
ਚੰਡੀਗੜ੍ਹ (ਹਾਂਡਾ) : ਪੰਜਾਬ ਦੇ ਡੀ. ਜੀ. ਪੀ. ਦਿਨਕਰ ਗੁਪਤਾ ਦੀ ਨਿਯੁਕਤੀ ਨੂੰ ਚੁਣੌਤੀ ਦੇਣ ਵਾਲੇ ਆਈ. ਪੀ. ਐੱਸ. ਅਧਿਕਾਰੀ ਮੁਹੰਮਦ ਮੁਸਤਫਾ ਨੇ ਫਿਰ ਤੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਰੁਖ਼ ਕੀਤਾ ਹੈ। ਪੰਜਾਬ ਦੇ ਡੀ. ਜੀ. ਪੀ. ਹਿਊਮਨ ਰਾਈਟ ਮੁਹੰਮਦ ਮੁਸਤਫਾ ਨੇ ਦਿਨਕਰ ਗੁਪਤਾ ਦੀ ਨਿਯੁਕਤੀ ਨੂੰ ਹਾਈਕੋਰਟ 'ਚ ਪਹਿਲਾਂ ਹੀ ਚੁਣੌਤੀ ਦਿੱਤੀ ਹੋਈ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਸੁਖਬੀਰ ਨੇ ਵਧਾਈ ਕਾਂਗਰਸ ਦੀ ਮੁਸ਼ਕਲ, ਜਾਣੋ ਕੀ ਹੈ ਪੂਰਾ ਮਾਮਲਾ
ਮੁਸਤਫਾ ਨੇ ਹਾਈਕੋਰਟ ਨੂੰ ਅਪੀਲ ਕੀਤੀ ਕਿ ਮਾਮਲੇ ’ਤੇ ਸੁਣਵਾਈ ਨੂੰ ਪ੍ਰੀਪੋਨ ਕੀਤਾ ਜਾਵੇ ਅਤੇ ਇਸ ਮਾਮਲੇ ’ਤੇ ਛੇਤੀ ਫੈਸਲਾ ਸੁਣਾਇਆ ਜਾਵੇ। ਹਾਈਕੋਰਟ 'ਚ ਪ੍ਰੀਪੋਨ ਐਪਲੀਕੇਸ਼ਨ ’ਤੇ ਵੀਰਵਾਰ ਨੂੰ ਸੁਣਵਾਈ ਹੋਈ। ਅਦਾਲਤ ਨੇ ਮਾਮਲੇ ਦੀ ਸੁਣਵਾਈ ਪ੍ਰੀਪੋਨ ਕਰਨ ’ਤੇ ਸਵਾਲ ਪੁੱਛਿਆ ਕਿ ਪ੍ਰੀਪੋਨ ਐਪਲੀਕੇਸ਼ਨ ਦਾਖਲ ਕਰਨ ਦੀ ਕੀ ਲੋੜ ਸੀ? ਮੁਸਤਫਾ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਮੁਸਤਫਾ ਦੀ ਯੋਗਤਾ ਅਗਸਤ ਤੱਕ ਹੈ, ਇਸ ਲਈ ਮਾਮਲੇ ਨੂੰ ਛੇਤੀ ਨਿਪਟਾਇਆ ਜਾਵੇ।
ਇਹ ਵੀ ਪੜ੍ਹੋ : ਪੰਜਾਬ ਬੋਰਡ ਨੂੰ ਵਾਇਰਲ ਫਰਜ਼ੀ 'ਡੇਟਸ਼ੀਟ' ਨੇ ਪਾਈ ਟੈਂਸ਼ਨ
ਦਰਅਸਲ ਮੁੱਖ ਮਾਮਲੇ ਦੀ ਸੁਣਵਾਈ 2 ਜੁਲਾਈ ਨੂੰ ਹੋਣੀ ਹੈ। ਅਦਾਲਤ ਨੇ ਕਿਹਾ ਕਿ 2 ਜੁਲਾਈ ਤਾਰੀਖ ਜ਼ਿਆਦਾ ਦੂਰ ਨਹੀਂ ਹੈ, ਇਸ ਲਈ ਨਿਰਧਾਰਤ ਤਰੀਕ ’ਤੇ ਹੀ ਇਸ ਮਾਮਲੇ ’ਤੇ ਸੁਣਵਾਈ ਹੋਵੇਗੀ। ਇੰਨਾ ਕਹਿੰਦਿਆਂ ਮੁਸਤਫਾ ਦੀ ਐਪਲੀਕੇਸ਼ਨ ਨੂੰ ਰੱਦ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਅਪਗ੍ਰੇਡ ਹੋਵੇਗੀ ਮਹਾਨਗਰ ਦੀ ਫਾਇਰ ਬ੍ਰਿਗੇਡ, ਫੰਡ ਦੇਣ ਦੀ ਮਿਲੀ ਮਨਜ਼ੂਰੀ