ਖੰਨਾ : ਨਕਲੀ ਸ਼ਰਾਬ ਫੈਕਟਰੀ ਮਾਮਲੇ 'ਚ ਸੀਨੀਅਰ ਕਾਂਗਰਸੀ ਨੇਤਾ ਗ੍ਰਿਫਤਾਰ

Wednesday, May 20, 2020 - 03:58 PM (IST)

ਖੰਨਾ (ਵਿਪਨ) : ਖੰਨਾ ਸੀ. ਆਈ. ਏ. ਪੁਲਸ ਨੇ 22 ਅਪ੍ਰੈਲ ਨੂੰ ਇਕ ਨਕਲੀ ਸ਼ਰਾਬ ਦੀ ਫੈਕਟਰੀ ਦਾ ਪਰਦਾਫਾਸ਼ ਕਰਦਿਆਂ ਭਾਰੀ ਮਾਤਰਾ 'ਚ ਨਕਲੀ ਸ਼ਰਾਬ ਅਤੇ ਸ਼ਰਾਬ ਦੇ ਲੇਵਲ ਬਰਾਮਦ ਕੀਤੇ ਸਨ। ਇਸ ਮਾਮਲੇ 'ਚ ਬੁੱਧਵਾਰ ਨੂੰ ਇਕ ਸੀਨੀਅਰ ਕਾਂਗਰਸੀ ਨੇਤਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਕਾਂਗਰਸੀ ਨੇਤਾ ਨੂੰ ਅਦਾਲਤ 'ਚ ਪੇਸ਼ ਜਾਵੇਗਾ, ਜਿੱਥੇ ਉਸ ਦਾ ਰਿਮਾਂਡ ਲਿਆ ਜਾ ਸਕਦਾ ਹੈ। ਉਕਤ ਕਾਂਗਰਸੀ ਨੇਤਾ ਦੇ ਸੀਨੀਅਰ ਕਾਂਗਰਸੀ ਨੇਤਾਵਾਂ ਨਾਲ ਗੂੜੇ ਸਬੰਧ ਦੱਸੇ ਜਾ ਰਹੇ ਹਨ।

ਦੋਸ਼ੀ ਨੇਤਾ ਨੇ ਲੋਕਾਂ ਦੀ ਜਾਨ ਨੂੰ ਖਤਰੇ 'ਚ ਪਾ ਕੇ ਪਹਿਲਾਂ ਤਾਂ ਨਾਜਾਇਜ਼ ਸ਼ਰਾਬ ਫੈਕਟਰੀ 'ਚੋਂ ਸਸਤੀ ਸ਼ਰਾਬ ਖਰੀਦੀ ਅਤੇ ਫਿਰ ਇਸ ਨੂੰ ਮਹਿੰਗੇ ਭਾਅ 'ਤੇ ਵੇਚ ਦਿੱਤਾ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪੁਲਸ ਨੇ ਨਕਲੀ ਸ਼ਰਾਬ ਦੀ ਫੈਕਟਰੀ 'ਚੋਂ ਸਮਾਨ ਜ਼ਬਤ ਕਰਨ ਦੇ ਨਾਲ ਗਾਹਕ ਅਤੇ ਮਾਲਕ ਨੂੰ ਗ੍ਰਿਫਤਾਰ ਕੀਤਾ ਸੀ। ਪੁਲਸ ਨੂੰ ਫੈਕਟਰੀ 'ਚੋਂ ਨਕਲੀ ਸ਼ਰਾਬ ਦੀਆਂ 450 ਪੇਟੀਆਂ ਬਰਾਮਦ ਹੋਈਆਂ ਸਨ ਅਤੇ ਫੈਕਟਰੀ 'ਚ ਰੋਜ਼ਾਨਾ 1000 ਪੇਟੀ ਨਕਲੀ ਸ਼ਰਾਬ ਬਣਾਈ ਜਾਂਦੀ ਸੀ।


 


Babita

Content Editor

Related News