ਡਾਰਕ ਵੈੱਬ ਦੇ ਜ਼ਰੀਏ ਵਿਕ ਰਹੀ ਹੈ ਲੋਕਾਂ ਦੀ ਪ੍ਰਾਇਵੇਸੀ, ਕਰੋੜਾਂ ਦਾ ਹੁੰਦਾ ਹੈ ਕਾਰੋਬਾਰ

Thursday, Jul 01, 2021 - 09:19 PM (IST)

ਲੁਧਿਆਣਾ(ਗੌਤਮ)- ਆਨਲਾਈਨ ਕਾਰੋਬਾਰ ਵਧਣ ਦੇ ਨਾਲ-ਨਾਲ ਸਾਈਬਰ ਕ੍ਰਾਈਮ ਦੀ ਦੁਨੀਆਂ ਵਿਚ ਹਰ ਦਿਨ ਨਵਾਂ ਬਦਲਾਅ ਆ ਰਿਹਾ ਹੈ। ਇੰਟਰਨੈੱਟ ਦੀ ਖਪਤ ਵਧਣ ਕਾਰਨ ਤੁਹਾਡੀ ਪ੍ਰਾਈਵੇਸੀ ਹੈਕਰਾਂ ਤੋਂ ਕਿਸੇ ਵੀ ਤਰ੍ਹਾ ਲੁਕ ਨਹੀਂ ਸਕਦੀ ਡੁਹਾਡਾ ਪੂਰਾ ਵੇਰਵਾ ਜਿਥੋਂ ਤੱਕ ਕਿ ਤੁਹਾਡੇ ਸ਼ੌਂਕ ਤੋਂ ਇਲਾਵਾ ਹੋਰ ਜਾਣਕਾਰੀ ਵੀ ਪਰਸਨਲ ਡਾਟਾ ਹੈ ਪਰ ਇਸ ਸਮੇਂ ਡਾਰਕ ਵੈੱਬ ਅਤੇ ਡਾਰਕ ਨੈੱਟ ਜ਼ਰੀਏ ਲੋਕਾਂ ਦੀ ਪ੍ਰਾਈਵੇਸੀ ਦਾ ਵਪਾਰ ਕਰੋੜਾਂ ਰੁਪਏ ਵਿਚ ਹੋ ਰਿਹਾ ਹੈ। ਆਏ ਦਿਨ ਕਿਸੇ ਨਾ ਕਿਸੇ ਵੱਡੀ ਕੰਪਨੀ, ਕਾਰਪੋਰੇਟ ਸੈਕਟਰ, ਕ੍ਰੈਡਿਟ ਅਤੇ ਡੈਵਿਟਕਾਰਡ ਧਾਰੀਆਂ ਦਾ ਡਾਟਾ ਲੀਕ ਹੋਣ ਦਾ ਪਰਦਾ ਫਾਸ਼ ਹੁੰਦਾ ਰਹਿੰਦਾ ਹੈ। ਕਾਲ ਸੈਂਟਰ ਦਾ ਪਰਦਾ ਫਾਸ਼ ਹੋਣ ’ਤੇ ਪੁਲਸ ਦੀ ਜਾਂਚ ਤੋਂ ਇਸ ਗੱਲ ਦਾ ਖੁਲਾਸਾ ਹੋਇਆ ਹੈ।

ਇਹ ਵੀ ਪੜ੍ਹੋ- ਵੱਡੀ ਖ਼ਬਰ : ਪੰਜਾਬ ਦੇ ਸਰਕਾਰੀ ਦਫਤਰਾਂ ਦਾ ਬਦਲਿਆ ਸਮਾਂ
ਸਾਇਬਰ ਮਾਹਰਾਂ ਦਾ ਮੰਨਦਾ ਹੈ ਕਿ ਸਾਰਾ ਕਾਰੋਬਾਰ ਡਾਰਕ ਵੈੱਬ ਜਾਂ ਡਾਰਕ ਨੈੱਟ ਜ਼ਰੀਏ ਹੋਣ ਕਾਰਨ ਕੋਈ ਠੋਸ ਕਾਰਵਾਈ ਨਹੀਂ ਹੋ ਪਾਉਂਦੀ ਕਿਉਂਕਿ ਇਸ ਦਾ ਭੁਗਤਾਨ ਵੀ ਡਾਲਰ ਜਾਂ ਕ੍ਰਿਪਟੋਕਰੰਸੀ ਵਿਚ ਹੁੰਦਾ ਹੈ ਜਿਥੇ ਤੱਕ ਪੁੱਜ ਸਕਣਾ ਕਾਫੀ ਮੁਸ਼ਕਲ ਹੁੰਦਾ ਹੈ। ਇਸ ਧੰਦੇ ਨਾਲ ਜੁੜੇ ਹੈਕਰ ਇੰਨੇ ਮਾਹਰ ਹਨ ਕਿ ਆਮ ਕਰਕੇ ਸੁਰੱਖਿਆ ਏਜੰਸੀਆਂ ਤੋਂ ਬਚ ਨਿਲਕਦੇ ਹਨ। ਆਮ ਲੋਕ ਆਪਣੇ ਤੌਰ ‘ਤੇ ਹੀ ਆਪਣੀ ਪ੍ਰਾਈਵੇਸੀ ਨੂੰ ਬਚਾ ਕੇ ਰੱਖ ਸਕਦੇ ਹਨ। ਸਾਈਬਰ ਮਾਹਰਾਂ ਦਾ ਮੰਨਣਾ ਹੈ ਕਿ ਇੰਟਰਨੈੱਟ ’ਤੇ ਅਸੀਂ ਆਪਣੇ ਸਬੰਧੀ ਜੋ ਜਾਣਕਾਰੀਆਂ ਲੁਕੋ ਕੇ ਰੱਖਦੇ ਹਾਂ, ਉਹ ਜਾਣਕਾਰੀਆਂ ਬਾਜ਼ਾਰ ਵਿਚ ਕਰੋੜਾਂ ਵਿਚ ਵਿਕ ਜਾਂਦੀਆਂ ਹਨ।

ਜਾਣਕਾਰੀ ਮੁਤਾਬਕ ਡਾਰਕ ਵੈੱਬ ਦੇ ਜਰੀਏ 50 ਤੋਂ ਜ਼ਿਆਦਾ ਡਾਟਾ ਸਰਵਸ ਪ੍ਰੋਵਾਈਡਰ ਇਸ ਧੰਦੇ ਵਿਚ ਜੁੜੇ ਹੋਏ ਹਨ। ਇੰਨਾ ਹੀ ਨਹੀਂ, ਇਸ ਬਾਜ਼ਾਰ ਵਿਚ ਸ਼ਹਿਰਾਂ ਦੇ ਗ੍ਰੇਡ ਤੋਂ ਹੀ ਡਾਟਾ ਦੇ ਰੇਟ ਤੈਅ ਕੀਤੇ ਜਾਂਦੇ ਹਨ। ਕੁਝ ਕੰਪਨੀਆਂ ਵੀ ਆਪਣੀ ਪਬਲੀਸਿਟੀ ਜਾਂ ਕਾਰੋਬਾਰ ਵਧਾਉਣ ਦੇ ਮਕਸਦ ਨਾਲ ਡਾਟਾ ਖਰੀਦਦੇ ਹਨ।

ਲਗਜ਼ਰੀ ਆਈਟਮਾਂ ਖਰੀਦਣ ਵਾਲਿਆਂ ’ਤੇ ਨਜ਼ਰ
ਆਮ ਕਰਕੇ ਇਸ ਧੰਦੇ ਨਾਲ ਜੁੜੇ ਲੋਕ ਲਗਜ਼ਰੀ ਆਈਟਮਾਂ ਖਰੀਦਣ ਵਾਲਿਆਂ ’ਤੇ ਖਾਸ ਨਜ਼ਰ ਰੱਖਦੇ ਹਨ। ਜਿਸ 'ਚ ਮਹਿੰਗੀਆਂ ਕਾਰਾਂ, ਫਾਈਵ ਸਟਾਰ ਹੋਟਲਾਂ ਵਿਚ ਠਹਿਰਣ ਵਾਲੇ, ਜ਼ਿਆਦਾ ਹਵਾਈ ਸਫਰ ਕਰਨ ਵਾਲੇ ਜਾਂ ਫਿਰ ਬ੍ਰਾਂਡਿਡ ਕੰਪਨੀਆਂ ਦਾ ਸਾਮਾਨ ਖਰੀਦਣ ਵਾਲੇ ਲੋਕ ਸ਼ਾਮਲ ਹਨ। ਇਸ ਨਾਲ ਇਨ੍ਹਾਂ ਲੋਕਾਂ ਨੂੰ ਕਿਸੇ ਵੀ ਵਿਅਕਤੀ ਦੇ ਘਰ ਦੇ ਪਤੇ ਤੋਂ ਲੈ ਕੇ ਉਸ ਦੇ ਸ਼ੌਂਕ, ਜਨਮ ਤਰੀਕ, ਪਰਿਵਾਰ ਦਾ ਵੇਰਵਾ, ਸਿੱਖਿਆ ਅਤੇ ਹੋਰ ਜਾਣਕਾਰੀਆਂ ਮਿਲ ਜਾਂਦੀਆਂ ਹਨ।

ਇਹ ਵੀ ਪੜ੍ਹੋ-  ਮਨਜਿੰਦਰ ਸਿਰਸਾ ਵੱਲੋਂ ਲੱਖਾ ਸਿਧਾਣਾ ਨੂੰ ਸਿਰੋਪਾਓ ਦੇਣ ’ਤੇ ਭੜਕੇ ਭਾਜਪਾ ਆਗੂ ਆਰ. ਪੀ. ਸਿੰਘ

ਡਾਰਕ ਨੈੱਟ ਵੈੱਬਸਾਈਟ ’ਤੇ ਦਿਖਾਉਂਦੇ ਹਨ ਡੈਬਿਟ-ਕ੍ਰੈਡਿਟ ਕਾਰਡ ਦਾ ਡਾਟਾ ਦੇ ਅੰਸ਼
ਡੈਬਿਟ-ਕ੍ਰੈਡਿਟ ਕਾਰਡ ਦਾ ਡਾਟਾ ਵੇਚਣ ਲਈ ਡਾਰਕ ਨੈੱਟ ਵੈੱਬਸਾਈਟ ਦੀ ਵਰਤੋਂ ਕਰਦੇ ਹਨ ਜਿਸ ਨੂੰ ਕਿਸੇ ਨਾ ਕਿਸੇ ਨਵੇਂ ਉਤਪਾਦਨ ਦੇ ਤੌਰ ’ਤੇ ਪੇਸ਼ ਕੀਤਾ ਜਾਂਦਾ ਹੈ ਅਤੇ ਇਸ ਦੇ ਕੁਝ ਹਿੱਸਿਆਂ ਨੂੰ ਦਿਖਾਇਆ ਜਾਂਦਾ ਹੈ। ਚੰਗੇ ਕਾਰਡਧਾਰੀਆਂ ਦੀ ਉਨ੍ਹਾਂ ਦੇ ਸਟੈਂਡ ਦੇ ਹਿਸਾਬ ਨਾਲ ਲਿਸਟਾਂ ਤਿਆਰ ਕਰਕੇ ਪੇਸ਼ ਕੀਤੀਆਂ ਜਾਂਦੀਆਂ ਹਨ। ਇਸ ਦੇ ਲਈ ਵੱਖ ਵੱਖ ਕੈਟਾਗਰੀ ਰੱਖੀ ਜਾਂਦੀ ਹੈ ਜੋ 1 ਹਜ਼ਾਰ ਤੋਂ ਲੈ ਕੇ 5 ਹਜ਼ਾਰ ਤੱਕ ਹੁੰਦੀ ਹੈ ਕਿਉਂਕਿ ਇਸ ਨਾਲ ਕਿਸੇ ਦਾ ਵੀ ਲੈਣ ਦੇਣ ਦਾ ਪਤਾ ਲਗ ਜਾਂਦਾ ਹੈ। ਇਸ ਬਾਜ਼ਾਰ ਨਾਲ ਜੁੜੇ ਲੋਕਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਕੇਵਲ ਮੋਬਾਇਲ ਧਾਰੀਆਂ ਦਾ ਡਾਟਾ ਹੀ ਸਸਤੇ ਵਿਚ ਵਿਕਦਾ ਹੈ ਕਿਉਂਕਿ ਇਸ ਤੋਂ ਬਹੁਤ ਘੱਟ ਜਾਣਕਾਰੀ ਮਿਲ ਪਾਉਂਦੀ ਹੈ। ਸਟੈਂਡਰਡ ਦੇ ਮੁਤਾਬਕ ਰੇਟ ਡਾਰਕ ਵੈੱਬ ਅਤੇ ਡਾਰਕ ਨੈੱਟ ਵਿਚ ਸਟੈਂਡ ਦੇ ਹਿਸਾਬ ਨਾਲ ਹੀ ਡਾਟਾ ਦੇ ਰੇਟ ਤੈਅ ਹੁੰਦੇ ਹਨ। ਮੋਬਾਇਲ ਅਤੇ ਆਮ ਕੰਪਨੀਆਂ ਦਾ ਡਾਟਾ ਘੱਟ ਰੇਟ ’ਤੇ ਕਾਰਪੋਰੇਟ ਕੰਪਲੀਆਂ ਦਾ ਡਾਟਾ, ਬੈਂਕਾਂ ਦੇ ਹਾਈ ਫਾਈ ਵਪਾਰੀਆਂ ਦਾ ਡਾਟਾ, ਕਾਰਡਧਾਰੀਆਂ ਦਾ ਡਾਟਾ ਜ਼ਿਆਦਾ ਰੇਟ ’ਤੇ ਵਿਕ ਜਾਂਦਾ ਹੈ। ਵਿਦੇਸ਼ਾਂ ਵਿਚ ਬੈਠੇ ਲੋਕਾਂ ਦਾ ਡਾਟਾ ਸਭ ਤੋਂ ਜ਼ਿਆਦਾ ਰੇਟ ’ਤੇ ਵਿਕਦਾ ਹੈ ਜਿਸ ਵਿਚ ਵੀ ਵੱਖ-ਵੱਖ ਕੈਟਾਗਰੀਆਂ ਰੱਖੀਆਂ ਹੁੰਦੀਆਂ ਹਨ। ਇਸ ਸਮੇਂ ਇਹ ਬਹੁਤ ਵੱਡਾ ਵਪਾਰ ਬਣ ਗਿਆ ਹੈ ਜਿਸ ਕਾਰਨ ਲੋਕਾਂ ਨਾਲ ਕਰੋੜਾਂ ਦੀ ਧੋਖਾਦੇਹੀ ਹੁੰਦੀ ਹੈ। ਲੋਕਾਂ ਨੂੰ ਪਤਾ ਵੀ ਨਹੀਂ ਲਗਦਾ ਕਿ ਉਨ੍ਹਾਂ ਦਾ ਪ੍ਰਾਈਵੇਸੀ ਕਿਸ ਤਰ੍ਹਾਂ ਸੋਸ਼ਲ ਸਾਈਟਾਂ ’ਤੇ ਲੋਕ ਦੇਖ ਰਹੇ ਹਨ। ਇਸ ਦੇ ਲਈ ਲੋਕਾਂ ਨੂੰ ਚੌਕਸ ਰਹਿਣਾ ਚਾਹੀਦਾ ਹੈ। ਕੋਈ ਵੀ ਕਾਲ ਆਉਣ ’ਤੇ ਲੋਕਾਂ ਨੂੰ ਆਪਣੀ ਜਾਣਕਾਰੀ ਨਹੀਂ ਦੇਣੀ ਚਾਹੀਦੀ ਅਤੇ ਕਿਸੇ ਵੀ ਤਰ੍ਹਾ ਦੇ ਐਪ ਨੂੰ ਡਾਊਨਲੋਡ ਕਰਨ ਤੋਂ ਪਹਿਲਾਂ ਉਸ ਸਬੰਧੀ ਪੂਰੀ ਜਾਣਕਾਰੀ ਲੈਣੀ ਚਾਹੀਦੀ ਹੈ ਬਿਨਾਂ ਕਾਰਨ ਕਿਸੇ ਵੀ ਈਮੇਲ ਜਾ ਕਿਸੇ ਹੋਰ ਜਾਣਕਾਰੀ ਨੂੰ ਸਾਂਝਾ ਨਹੀਂ ਕਰਨਾ ਚਾਹੀਦਾ। ਕਿਸੇ ਵੀ ਐਪ ਦੀ ਵਰਤੋਂ ਕਰਦੇ ਹੋਏ ਪੂਰੀ ਤਰ੍ਹਾਂ ਚੌਕਸ ਰਹਿਣਾ ਚਾਹੀਦਾ ਹੈ।

ਇਹ ਵੀ ਪੜ੍ਹੋ-  ਨਕੋਦਰ ਜਾ ਰਹੇ ਪਰਿਵਾਰ ਦੀ ਗੱਡੀ ਹਾਦਸਾਗ੍ਰਸਤ, ਤਿੰਨ ਦੀ ਮੌਤ

ਰਾਕੇਸ਼ ਅਗਰਵਾਲ, ਪੁਲਸ ਕਮਿਸ਼ਨਰ, ਲੁਧਿਆਣਾ
ਇਸ ਤਰ੍ਹਾਂ ਦੀ ਐਪ ਨੂੰ ਡਾਊਨਲੋਡ ਨਹੀਂ ਕਰਨਾ ਚਾਹੀਦਾ ਜਿਸ ਦੀ ਰੇਟਿੰਗ ਘੱਟ ਹੋਵੇ। ਉਸ ਦੇ ਰਿਵਿਊ ਵੀ ਠੀਕ ਨਾ ਹੋਣ। ਲੋਕਾਂ ਨੂੰ ਯੂਸਲੈੱਸ ਐਪ ਡਾਊਨ ਲੋਡ ਕਰਨ ਤੋਂ ਬਚਣਾ ਚਾਹੀਦਾ ਹੈ। ਪਲੇ ਸਟੋਰ ’ਤੇ ਜਾ ਕੇ ਕੇਵਲ ਫਿਸ਼ੀਅਲ ਐਪ ਹੀ ਵਰਤੋਂ। ਫਰਜ਼ੀ ਐਪ ਸਬੰਧੀ ਲੋਕਾਂ ਨੂੰ ਚੌਕਸ ਰਹਿਣਾ ਚਾਹੀਦਾ ਹੈ ਤਾਂਕਿ ਆਪਣੀ ਪ੍ਰਾਈਵੇਸੀ ਨੂੰ ਬਚਾਇਆ ਜਾ ਸਕੇ।


Bharat Thapa

Content Editor

Related News