ਗੁਰਦੁਆਰਾ ਸਾਹਿਬ ’ਚ ਮੱਥਾ ਟੇਕਣ ਮਗਰੋਂ ਤਾਏ ਨੇ ‘ਸਹਿਜ’ ਨੂੰ ਦਿੱਤੀ ਦਰਦਨਾਕ ਮੌਤ, ਸਾਹਮਣੇ ਆਈ CCTV ਫੁਟੇਜ

Sunday, Aug 21, 2022 - 06:51 PM (IST)

ਗੁਰਦੁਆਰਾ ਸਾਹਿਬ ’ਚ ਮੱਥਾ ਟੇਕਣ ਮਗਰੋਂ ਤਾਏ ਨੇ ‘ਸਹਿਜ’ ਨੂੰ ਦਿੱਤੀ ਦਰਦਨਾਕ ਮੌਤ, ਸਾਹਮਣੇ ਆਈ CCTV ਫੁਟੇਜ

ਲੁਧਿਆਣਾ— ਲੁਧਿਆਣਾ ’ਚ ਵਾਪਰੀ ਸਹਿਜਪ੍ਰੀਤ ਦੇ ਕਤਲ ਦੀ ਘਟਨਾ ਨੇ ਪੂਰੀ ਦੁਨੀਆ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਕਰੀਬ ਦੋ ਦਿਨਾਂ ਤੋਂ ਲਾਪਤਾ ਸਹਿਜਪ੍ਰੀਤ ਦਾ ਕਤਲ ਕਿਸੇ ਹੋਰ ਨੇ ਨਹੀਂ ਸਗੋਂ ਉਸ ਦੇ ਸਕੇ ਤਾਏ ਸਵਰਣ ਸਿੰਘ ਨੇ ਹੀ ਕੀਤਾ। ਸਹਿਜ ਦੀ ਲਾਸ਼ ਅੱਜ ਦੋਰਾਹਾ ਨੇੜਿਓਂ ਨਹਿਰ ’ਚੋਂ ਬਰਾਮਦ ਕੀਤੀ ਗਈ ਹੈ। 8 ਸਾਲਾ ਮਾਸੂਮ ਸਹਿਜ ਨੂੰ ਲਾਸ਼ ਬਣ ਵੇਖ ਮਾਪਿਆਂ ਦਾ ਰੋ-ਰੋ ਬੁਰਾ ਹਾਲ ਹੈ। ਸਹਿਜਪ੍ਰੀਤ ਦੀ ਮੌਤ ਤੋਂ ਪਹਿਲਾਂ ਦੀ ਸੀ. ਸੀ. ਟੀ. ਵੀ. ਫੁਟੇਜ ਸਾਹਮਣੇ ਆਈ ਹੈ, ਜਿਸ ’ਚ ਉਹ ਤਾਏ ਦੇ ਨਾਲ ਮੋਟਰਸਾਈਕਲ ’ਤੇ ਬੈਠਾ ਨਜ਼ਰ ਆ ਰਿਹਾ ਹੈ। 

ਮੌਤ ਦੇ ਘਾਟ ਉਤਾਰਨ ਤੋਂ ਪਹਿਲਾਂ ਤਾਇਆ ਸਹਿਜਪ੍ਰੀਤ ਨੂੰ ਆਪਣੇ ਨਾਲ ਲੈ ਕੇ  ਗੁਰਦੁਆਰਾ ਸਾਹਿਬ ’ਚ ਗਿਆ। ਗੁਰਦੁਆਰਾ ਸਾਹਿਬ ’ਚ ਤਾਏ ਸਵਰਣ ਸਿੰਘ ਅਤੇ ਸਹਿਜਪ੍ਰੀਤ ਦੋਹਾਂ ਨੇ ਮੱਥਾ ਟੇਕਿਆ ਅਤੇ ਇਥੋਂ ਦੋਵੇਂ ਮੋਟਰਸਾਈਕਲ ’ਤੇ ਬੈਠ ਕੇ ਚਲੇ ਗਏ। ਤਾਏ ਨੇ ਮੱਥਾ ਟੇਕਣ ਤੋਂ ਬਾਅਦ ਸਹਿਜ ਨੂੰ ਆਪਣੇ ਨਾਲ ਲਿਜਾ ਕੇ ਨਹਿਰ ’ਚ ਡੁਬੋ ਕੇ ਨੰਨ੍ਹੇ ਸਹਿਜ ਨੂੰ ਦਰਦਨਾਕ ਮੌਤ ਦੇ ਦਿੱਤੀ।

ਇਹ ਵੀ ਪੜ੍ਹੋ: ਥਾਣੇ 'ਚੋਂ ਡਿਊਟੀ ਦੇ ਕੇ ਘਰ ਪਰਤੀ ਕੁੜੀ ਦੀ ਫਾਹੇ ਨਾਲ ਲਟਕਦੀ ਮਿਲੀ ਲਾਸ਼, ਮੌਤ ਦਾ ਕਾਰਨ ਜਾਣ ਉੱਡੇ ਸਭ ਦੇ ਹੋਸ਼

PunjabKesari

ਤਾਏ ਸਵਰਣ ਸਿੰਘ ਨੇ ਪਰਿਵਾਰਕ ਰੰਜਿਸ਼ ਕਰਕੇ ਨੰਨ੍ਹੇ ਸਹਿਜ ਨੂੰ ਇੰਨੀ ਭਿਆਨਕ ਮੌਤ ਦਿੱਤੀ ਹੈ। ਤਾਏ ਸਵਰਣ ਸਿੰਘ ਦੀ ਨਿਸ਼ਾਨਦੇਹੀ ’ਤੇ ਅੱਜ ਸਹਿਜ ਦੀ ਲਾਸ਼ ਨਹਿਰ ’ਚੋਂ ਬਰਾਮਦ ਕੀਤੀ ਗਈ। ਦੋ ਦਿਨਾਂ ਤੋਂ ਪੁਲਸ ਵੱਲੋਂ ਕੀਤੀ ਜਾ ਰਹੀ ਜਾਂਚ ਦੌਰਾਨ ਜਦੋਂ ਸਖ਼ਤੀ ਨਾਲ ਪੁਲਸ ਨੇ ਤਾਏ ਤੋਂ ਪੁੱਛਗਿੱਛ ਕੀਤੀ ਤਾਂ ਤਾਏ ਨੇ ਆਪਣਾ ਜੁਰਮ ਕਬੂਲ ਕੀਤਾ ਹੈ ਅਤੇ ਦੱਸਿਆ ਕਿ ਉਸ ਨੇ ਨਹਿਰ ’ਚ ਡੁਬੋ ਕੇ ਸਹਿਜ ਨੂੰ ਭਿਆਨਕ ਦਿੱਤੀ ਹੈ। 

ਇਹ ਵੀ ਪੜ੍ਹੋ:  ਹੁਸ਼ਿਆਰਪੁਰ ’ਚ ਰੇਲਵੇ ਕ੍ਰਾਸਿੰਗ ’ਤੇ ਹੋਇਆ ਵੱਡਾ ਹਾਦਸਾ, DMU ਟਰੇਨ ਨੇ ਟਰੱਕ ਨੂੰ ਮਾਰੀ ਟੱਕਰ

PunjabKesari

ਇਥੇ ਇਹ ਵੀ ਦੱਸਣਯੋਗ ਹੈ ਕਿ ਜਿਸ ਤਾਏ ਨੇ ਸਹਿਜ ਨੂੰ ਮੌਤ ਦੇ ਘਾਟ ਉਤਾਰਿਆ ਹੈ, ਉਹੀ ਤਾਇਆ ਉਸ ਦਾ ਮਾਸੜ ਵੀ ਲੱਗਦਾ ਹੈ। ਇਹੀ ਤਾਇਆ ਪਹਿਲਾਂ ਇਹ ਝੂਠ ਬੋਲਦਾ ਰਿਹਾ ਕਿ ਉਹ ਫੱਲ ਲੈਣ ਦੌਰਾਨ ਸਹਿਜਪ੍ਰੀਤ ਨੂੰ ਨਾਲ ਲੈ ਕੇ ਗਿਆ ਸੀ ਅਤੇ ਇਕ ਥਾਂ ’ਤੇ ਸਹਿਜ ਨੂੰ ਰੁਕਣ ਲਈ ਕਿਹਾ ਸੀ ਅਤੇ ਜਦੋਂ ਤਾਇਆ ਫਲ ਲੈ ਕੇ ਆਉਂਦਾ ਹੈ ਤਾਂ ਸਹਿਜਪ੍ਰੀਤ ਉਥੇ ਨਹੀਂ ਮਿਲਦਾ।

PunjabKesari

ਪੁਲਸ ਵੱਲੋਂ ਸਖ਼ਤੀ ਨਾਲ ਪੁੱਛਗਿੱਛ ਕਰਨ ਉਪਰੰਤ ਹੀ ਸਾਰੇ ਮਾਮਲੇ ਦਾ ਖ਼ੁਲਾਸਾ ਹੋਇਆ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸਹਿਜ ਦੀ ਮਾਂ ਸਹਿਜ ਦੇ ਤਾਏ ਨੂੰ ਰਾਮੂ ਕਹਿ ਕੇ ਬੁਲਾਉਂਦੀ ਸੀ ਅਤੇ ਤਾਏ ਸਵਰਣ ਸਿੰਘ ਨੂੰ ਬੇਹੱਦ ਗੁੱਸਾ ਆਉਂਦਾ ਹੈ ਅਤੇ ਰੰਜਿਸ਼ ਵੀ ਰੱਖਦਾ ਸੀ। 

ਇਹ ਵੀ ਪੜ੍ਹੋ:ਪੰਚਾਇਤੀ ਜ਼ਮੀਨਾਂ ਨੂੰ ਗੈਰ-ਕਾਨੂੰਨੀ ਕਬਜ਼ਿਆਂ ਤੋਂ ਛੁਡਵਾਉਣ ਨੂੰ ਲੈ ਕੇ ਮੰਤਰੀ ਧਾਲੀਵਾਲ ਨੇ ਆਖੀ ਇਹ ਗੱਲ

PunjabKesari

ਜ਼ਿਕਰਯੋਗ ਹੈ ਕਿ ਸਹਿਜਪ੍ਰੀਤ ਸਿੰਘ ਦੋ ਦਿਨਾਂ ਤੋਂ ਲਾਪਤਾ ਸੀ ਅਤੇ ਪਰਿਵਾਰ ਨੇ ਉਸ ਦੀ ਭਾਲ ਲਈ ਸੋਸ਼ਲ ਮੀਡੀਆ ਦਾ ਸਹਾਰਾ ਲੈਂਦੇ ਹੋਏ ਇਕ ਮੋਬਾਇਲ ਨੰਬਰ ਜਾਰੀ ਕੀਤਾ ਸੀ ਅਤੇ ਕਿਹਾ ਸੀ ਕਿ ਸਹਿਜ ਬਾਰੇ ਜਿਸ ਨੂੰ ਵੀ ਕੋਈ ਜਾਣਕਾਰੀ ਮਿਲੀ ਤਾਂ ਉਸ ਨੰਬਰ ’ਤੇ ਸੰਪਰਕ ਕੀਤਾ ਜਾਵੇ। ਇੰਨਾ ਹੀ ਪਰਿਵਾਰ ਨੇ ਸਹਿਜ ਦੀ ਭਾਲ ਕਰਨ ਵਾਲੇ ਲਈ 5100 ਦਾ ਇਨਾਮ ਵੀ ਰੱਖਿਆ ਸੀ ਪਰ ਇਹ ਕਿਸੇ ਨੂੰ ਨਹੀਂ ਸੀ ਪਤਾ ਕਿ ਜਿਸ ਤਾਏ ਨਾਲ ਉਨ੍ਹਾਂ ਦਾ ਪੁੱਤ ਗਿਆ ਸੀ, ਉਹੀ ਤਾਇਆ ਉਸ ਦੀ ਜਾਨ ਲੈ ਲਵੇਗਾ। 

ਇਹ ਵੀ ਪੜ੍ਹੋ: ਜਲੰਧਰ ’ਚ ਫਰੈਸ਼ ਬਾਈਟ ਵਾਲੇ ਪਿੱਜ਼ਾ ਕਪਲ ਦਾ ਪੈ ਗਿਆ ਰੌਲਾ, ਲੋਕਾਂ ਨੇ ਘੇਰੀ ਦੁਕਾਨ

PunjabKesari

ਇਹ ਵੀ ਪੜ੍ਹੋ: ਲਿਵ-ਇਨ-ਰਿਲੇਸ਼ਨ ’ਚ ਰਹਿ ਰਹੇ ਪ੍ਰੇਮੀ ਜੋੜੇ ਦਾ ਕਾਰਨਾਮਾ ਕਰੇਗਾ ਹੈਰਾਨ, ਪੁਲਸ ਅੜਿੱਕੇ ਚੜ੍ਹਨ ਮਗਰੋਂ ਖੁੱਲ੍ਹੀ ਪੋਲ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News