ਫੁੱਲਾਂ ਵਾਂਗ ਸੰਭਾਲੇ ਸਹਿਜ ਦੇ 'ਫੁੱਲ ਚੁਗਦਿਆਂ' ਧਾਹਾਂ ਮਾਰ ਰੋਇਆ ਪਰਿਵਾਰ, ਹਰ ਅੱਖ ਹੋਈ ਨਮ

Monday, Aug 22, 2022 - 11:58 AM (IST)

ਫੁੱਲਾਂ ਵਾਂਗ ਸੰਭਾਲੇ ਸਹਿਜ ਦੇ 'ਫੁੱਲ ਚੁਗਦਿਆਂ' ਧਾਹਾਂ ਮਾਰ ਰੋਇਆ ਪਰਿਵਾਰ, ਹਰ ਅੱਖ ਹੋਈ ਨਮ

ਲੁਧਿਆਣਾ : ਲੁਧਿਆਣਾ 'ਚ ਵਾਪਰੀ ਮਾਸੂਮ ਸਹਿਜਪ੍ਰੀਤ ਦੇ ਕਤਲ ਦੀ ਘਟਨਾ ਨੇ ਪੂਰੀ ਦੁਨੀਆ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਸਹਿਜਪ੍ਰੀਤ ਨੂੰ ਪਰਿਵਾਰ ਨੇ ਫੁੱਲਾਂ ਵਾਂਗ ਸਾਂਭ ਕੇ ਰੱਖਿਆ ਹੋਇਆ ਸੀ। ਉਸ ਦੇ ਫੁੱਲ ਚੁਗਦਿਆਂ ਪੂਰਾ ਪਰਿਵਾਰ ਭੁੱਬਾਂ ਮਾਰ ਕੇ ਰੋ ਪਿਆ। ਮਾਤਾ-ਪਿਤਾ ਵਾਰ-ਵਾਰ ਸਹਿਜ ਨੂੰ ਆਵਾਜ਼ਾ ਮਾਰ ਰਹੇ ਸਨ। ਪੁੱਤ ਨੂੰ ਰਾਖ ਦੀ ਢੇਰੀ ਬਣ ਦੇਖ ਪਰਿਵਾਰ ਦੀਆਂ ਧਾਹਾਂ ਨਿਕਲ ਗਈਆਂ।

ਇਹ ਵੀ ਪੜ੍ਹੋ : PM ਮੋਦੀ ਦੀ ਚੰਡੀਗੜ੍ਹ ਫੇਰੀ ਤੋਂ ਪਹਿਲਾਂ ਅੱਤਵਾਦੀ ਹਮਲੇ ਨੂੰ ਲੈ ਕੇ ਅਲਰਟ, ਸਖ਼ਤ ਕੀਤੀ ਗਈ ਸੁਰੱਖਿਆ

PunjabKesari

ਪਰਿਵਾਰ ਨਾਲ ਗਏ ਰਿਸ਼ਤੇਦਾਰਾਂ ਨੇ ਦੱਸਿਆ ਕਿ ਸਹਿਜ ਨੂੰ ਉਸ ਦਾ ਤਾਇਆ ਰੋਜ਼ਾਨਾ ਸਕੂਲ ਛੱਡ ਕੇ ਆਉਂਦਾ ਸੀ ਅਤੇ ਦਵਾਈ ਵੀ ਲਿਆ ਕੇ ਦਿੰਦਾ ਸੀ, ਫਿਰ ਪਤਾ ਨਹੀਂ ਉਸ ਦੇ ਦਿਮਾਗ 'ਚ ਅਜਿਹਾ ਕੀ ਆਇਆ ਕਿ ਉਸ ਨੇ ਇੰਨਾ ਵੱਡਾ ਕਦਮ ਚੁੱਕ ਲਿਆ। ਜ਼ਿਕਰਯੋਗ ਹੈ ਕਿ 8 ਸਾਲਾ ਸਹਿਜਪ੍ਰੀਤ ਸਿੰਘ ਦੋ ਦਿਨਾਂ ਤੋਂ ਲਾਪਤਾ ਸੀ ਅਤੇ ਪਰਿਵਾਰ ਨੇ ਉਸ ਦੀ ਭਾਲ ਲਈ ਸੋਸ਼ਲ ਮੀਡੀਆ ਦਾ ਸਹਾਰਾ ਲੈਂਦੇ ਹੋਏ ਇਕ ਮੋਬਾਇਲ ਨੰਬਰ ਜਾਰੀ ਕੀਤਾ ਸੀ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਦਿਨ-ਦਿਹਾੜੇ ਖ਼ੌਫ਼ਨਾਕ ਵਾਰਦਾਤ, ਮਾਮੂਲੀ ਝਗੜੇ ਪਿੱਛੋਂ ਨੌਜਵਾਨ ਦਾ ਚਾਕੂ ਮਾਰ ਕੀਤਾ ਕਤਲ

 ਪਰਿਵਾਰ ਨੇ ਕਿਹਾ ਸੀ ਕਿ ਸਹਿਜ ਬਾਰੇ ਜਿਸ ਨੂੰ ਵੀ ਕੋਈ ਜਾਣਕਾਰੀ ਮਿਲੀ ਤਾਂ ਉਸ ਨੰਬਰ ’ਤੇ ਸੰਪਰਕ ਕੀਤਾ ਜਾਵੇ। ਇੰਨਾ ਹੀ ਪਰਿਵਾਰ ਨੇ ਸਹਿਜ ਦੀ ਭਾਲ ਕਰਨ ਵਾਲੇ ਲਈ 5100 ਦਾ ਇਨਾਮ ਵੀ ਰੱਖਿਆ ਸੀ ਪਰ ਇਹ ਕਿਸੇ ਨੂੰ ਨਹੀਂ ਸੀ ਪਤਾ ਕਿ ਜਿਸ ਤਾਏ ਨਾਲ ਉਨ੍ਹਾਂ ਦਾ ਪੁੱਤ ਗਿਆ ਸੀ, ਉਹੀ ਤਾਇਆ ਉਸ ਦੀ ਜਾਨ ਲੈ ਲਵੇਗਾ। 
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News