Exclusive: ਦੇਖੋ ਫਤਿਹਵੀਰ ਦੀ ਪੋਸਟਮਾਰਟਮ ਰਿਪੋਰਟ, ਪੜ੍ਹੋ ਕੀ ਸੀ ਮੌਤ ਦਾ ਅਸਲ ਕਾਰਨ
Tuesday, Jun 11, 2019 - 09:23 PM (IST)
ਜਲੰਧਰ(ਵੈੱਬਡੈਸਕ)— ਫਤਿਹਵੀਰ ਦੀ ਪੋਸਟਮਾਰਟਮ ਰਿਪੋਰਟ ਡਾਕਟਰਾਂ ਵਲੋਂ ਜਾਰੀ ਕਰ ਦਿੱਤੀ ਗਈ ਹੈ। ਪੀਜੀਆਈ ਦੇ ਡਾਕਟਰਾਂ ਮੁਤਾਬਕ ਜਦੋਂ ਤੱਕ ਫਤਿਹ ਨੂੰ ਹਸਪਤਾਲ ਲਿਆਂਦਾ ਗਿਆ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਡਾਕਟਰਾਂ ਦਾ ਇਹ ਵੀ ਕਹਿਣਾ ਹੈ ਕਿ ਜਦੋਂ ਬੋਰਵੈੱਲ 'ਚੋਂ ਫਤਿਹ ਨੂੰ ਬਾਹਰ ਕੱਢਿਆ ਗਿਆ ਉਸ ਤੋਂ 3 ਤੋਂ 4 ਦਿਨ ਪਹਿਲਾਂ ਹੀ ਉਸ ਦੀ ਮੌਤ ਹੋ ਚੁੱਕੀ ਸੀ। ਫਤਿਹਵੀਰ ਦਾ ਪੋਸਟਮਾਰਟਮ ਪੀਜੀਆਈ ਦੇ ਅਸਿਸਟੈਂਟ ਪ੍ਰੋਫੈਸਰ ਡਾ. ਸੈਂਥਿਲ ਕੁਮਾਰ ਆਰ. ਅਤੇ ਐੱਚ ਓਡੀ ਪ੍ਰੋਫੈਸਰ ਵਾਈ.ਐੱਸ.ਬਾਂਸਲ ਦੀ ਦੇਖਰੇਖ 'ਚ ਕੀਤਾ ਗਿਆ। ਫਤਿਹ ਦੀ ਪੋਸਟਮਾਰਟਮ ਦੀ ਰਿਪੋਰਟ ਤੋਂ ਇਹ ਸਾਫ ਹੋ ਗਿਆ ਹੈ ਕਿ ਉਹ ਸ਼ੁੱਕਰਵਾਰ ਜਾਂ ਸ਼ਨੀਵਾਰ ਹੀ ਮੌਤ ਦੇ ਮੂੰਹ 'ਚ ਚਲਾ ਗਿਆ ਸੀ। ਮੌਤ ਦਾ ਅਸਲ ਕਾਰਨ ਸਾਹ ਰੁਕਣ ਕਾਰਨ ਹੀ ਦੱਸਿਆ ਗਿਆ ਹੈ।