ਦੇਖੋ, ਪੁਲਸ ਲਈ ਬੁਝਾਰਤ ਬਣੀ ਹਨੀਪ੍ਰੀਤ ਦੇ ਪਰਿਵਾਰ ਦੀਆਂ ਤਸਵੀਰਾਂ

Wednesday, Oct 04, 2017 - 08:31 AM (IST)

ਦੇਖੋ, ਪੁਲਸ ਲਈ ਬੁਝਾਰਤ ਬਣੀ ਹਨੀਪ੍ਰੀਤ ਦੇ ਪਰਿਵਾਰ ਦੀਆਂ ਤਸਵੀਰਾਂ

ਫਤੇਹਾਬਾਦ — ਹਨੀਪ੍ਰੀਤ ਇੰਸਾ ਉਰਫ ਪ੍ਰਿਅੰਕਾ ਤਨੇਜਾ ਨੂੰ ਲਾਈਮ ਲਾਈਟ 'ਚ ਰਹਿਣਾ ਬਹੁਤ ਚੰਗੀ ਤਰ੍ਹਾਂ ਆਉਂਦਾ ਹੈ। ਇਸੇ ਲਈ ਤਾਂ ਉਹ ਪੁਲਸ ਸਾਹਮਣੇ ਸਰੰਡਰ ਕਰਨ ਦੀ ਥਾਂ ਮੀਡੀਆ ਦੇ ਸਾਹਮਣੇ ਇੰਟਰਵਿਊ ਦੇ ਰਹੀ ਹੈ। ਉਹ ਪੁਲਸ ਦੇ ਸਾਹਮਣੇ ਆ ਕੇ ਵੀ ਗਾਇਬ ਹੋ ਰਹੀ ਹੈ ਅਤੇ ਪੁਲਸ ਨੂੰ ਅੰਗੂਠਾ ਦਿਖਾਉਂਦੀ ਫਿਰ ਰਹੀ ਹੈ। ਮੀਡੀਆ ਦੇ ਸਾਹਮਣੇ ਆਉਣ ਤੋਂ ਬਾਅਦ ਹਨੀਪ੍ਰੀਤ ਨੇ ਕਿਹਾ ਕਿ ਉਸਦੇ ਅਤੇ ਉਸਦੇ ਪਾਪਾ ਬਾਰੇ ਜੋ ਕੁਝ ਵੀ ਕਿਹਾ ਗਿਆ ਹੈ ਉਹ ਸਭ ਗਲਤ ਹੈ। ਰਾਮ ਰਹੀਮ ਨੇ ਹੀ ਫਤਿਹਾਬਾਦ ਦੀ ਹਨੀਪ੍ਰੀਤ ਨੂੰ ਗੋਦ ਲੈ ਕੇ ਹਨੀਪ੍ਰੀਤ ਬਣਾਇਆ ਸੀ।

PunjabKesari
ਹਨੀਪ੍ਰੀਤ ਦੇ ਪਿਤਾ ਰਾਮਾਨੰਦ ਤਨੇਜਾ ਅਤੇ ਮਾਂ ਆਸ਼ਾ ਤਨੇਜਾ ਫਤੇਹਾਬਾਦ ਦੇ ਰਹਿਣ ਵਾਲੇ ਹਨ। ਪਹਿਲਾਂ ਹਨੀਪ੍ਰੀਤ ਦਾ ਨਾਂ ਪ੍ਰਿਅੰਕਾ ਸੀ ਅਤੇ ਉਸਦੇ ਪਿਤਾ ਰਾਮ ਰਹੀਮ ਦੇ ਭਗਤ ਹਨ। ਇਸ ਲਈ ਉਨ੍ਹਾਂ ਨੇ ਸਾਰੀ ਜਾਇਦਾਦ ਵੇਚ ਦਿੱਤੀ ਅਤੇ ਡੇਰੇ 'ਚ ਹੀ ਆਪਣੀ ਦੁਕਾਨ ਚਲਾਉਣ ਲੱਗੇ। 14 ਫਰਵਰੀ 1999 'ਚ ਹਨੀਪ੍ਰੀਤ ਅਤੇ ਵਿਸ਼ਵਾਸ ਗੁਪਤਾ ਦਾ  ਸਤਸੰਗ 'ਚ ਹੀ ਵਿਆਹ ਹੋਇਆ ਸੀ। ਇਸ ਤੋਂ ਬਾਅਦ ਰਾਮ ਰਹੀਮ ਨੇ ਹਨੀਪ੍ਰੀਤ ਨੂੰ ਆਪਣੀ ਤੀਸਰੀ ਬੇਟੀ ਘੋਸ਼ਿਤ ਕਰ ਦਿੱਤਾ।

PunjabKesari
ਹਨੀਪ੍ਰੀਤ ਰਾਮ ਰਹੀਮ ਦੀ ਬਹੁਤ ਹੀ ਖਾਸ ਹੈ ਅਤੇ ਹਮੇਸ਼ਾ ਹੀ ਉਨ੍ਹਾਂ ਦੇ ਨਾਲ ਰਹਿੰਦੀ ਸੀ। ਇਸ ਦੇ ਨਾਲ ਹੀ ਉਹ ਸੋਸ਼ਲ ਮੀਡੀਆ 'ਤੇ ਵੀ ਐਕਟਿਵ ਰਹਿੰਦੀ ਸੀ। ਹਨੀਪ੍ਰੀਤ ਰਾਮ ਰਹੀਮ ਦੀਆਂ ਬਣਾਈਆਂ ਗਈਆਂ ਫਿਲਮਾਂ 'ਚ ਵੀ ਅਦਾਕਾਰੀ ਕਰ ਚੁੱਕੀ ਹੈ।


Related News