ਹੁਣ ਸਕਿਓਰਟੀ ਨੰਬਰ ਪਲੇਟ ਨਾ ਲੱਗੀ ਹੋਣ ''ਤੇ ਲੱਗੇਗਾ ਭਾਰੀ ਜੁਰਮਾਨਾ
Friday, Oct 02, 2020 - 02:39 PM (IST)
ਲੁਧਿਆਣਾ (ਰਾਮ) : ਪੰਜਾਬ ਸਰਕਾਰ ਨੇ ਇਕ ਨਵੇਂ ਮੋਟਰ ਵ੍ਹੀਕਲ ਐਕਟ ਅਨੁਸਾਰ ਹਰੇਕ ਗੱਡੀ 'ਤੇ ਹਾਈ ਸਕਿਓਰਟੀ ਨੰਬਰ ਪਲੇਟ ਲੱਗੀ ਹੋਣੀ ਜ਼ਰੂਰੀ ਹੋਵੇਗੀ। ਜਿਸ ਨੂੰ ਲਾਉਣ ਲਈ ਵਾਹਨ ਚਾਲਕਾਂ ਨੂੰ 30 ਸਤੰਬਰ ਤੱਕ ਦੀ ਸਮਾਂ ਸੀਮਾਂ ਦਿੱਤੀ ਗਈ ਸੀ, ਜੋ ਬੀਤੇ ਕੱਲ ਖ਼ਤਮ ਹੋ ਗਈ ਹੈ। ਹੁਣ ਅੱਜ ਤੋਂ ਵਾਹਨ 'ਤੇ ਹਾਈ ਸਕਿਓਰਟੀ ਨੰਬਰ ਪਲੇਟ ਨਾ ਲੱਗੀ ਹੋਣ ਦੀ ਹਾਲਤ 'ਚ ਵਾਹਨ ਚਾਲਕਾਂ ਨੂੰ ਜੁਰਮਾਨਾ ਲੱਗੇਗਾ ਅਤੇ ਉਹ ਵੀ ਚੰਗਾ ਖਾਸਾ ਪਰ ਖਾਸ ਗੱਲ ਇਹ ਹੈ ਕਿ ਦੋਪਹੀਆ ਅਤੇ ਚਾਰ-ਪਹੀਆ ਵਾਹਨ ਲਈ ਜੁਰਮਾਨੇ ਦੀ ਰਕਮ ਇਕ ਬਰਾਬਰ ਰਹੇਗੀ। ਹਾਈ ਸਕਿਓਰਟੀ ਨੰਬਰ ਪਲੇਟ ਨਾ ਲੱਗੀ ਹੋਣ ਦੀ ਹਾਲਤ 'ਚ ਪਹਿਲੀ ਵਾਰ 2000 ਰੁਪਏ ਦਾ ਜੁਰਮਾਨਾ ਕਰਦੇ ਹੋਏ ਚਿਤਾਵਨੀ ਦਿੱਤੀ ਜਾਵੇਗੀ ਅਤੇ ਉਸ ਤੋਂ ਬਾਅਦ ਵੀ ਜੇਕਰ ਕਿਸੇ ਨੇ ਨੰਬਰ ਪਲੇਟ ਨਾ ਲਗਵਾਈ ਤਾਂ ਉਸ ਤੋਂ 3000 ਰੁਪਏ ਜੁਰਮਾਨਾ ਵਸੂਲਿਆ ਜਾਵੇਗਾ। ਹਾਈ ਸਕਿਓਰਟੀ ਨੰਬਰ ਪਲੇਟ ਦਾ ਚਲਾਨ ਪੰਜਾਬ ਪੁਲਸ ਕਰੇਗੀ ਅਤੇ ਏ. ਐੱਸ. ਆਈ. ਰੈਂਕ ਤੋਂ ਹੇਠਾਂ ਦੇ ਅਧਿਕਾਰੀ ਇਹ ਚਲਾਨ ਨਹੀਂ ਕੱਟ ਸਕਣਗੇ। ਗੌਰ ਹੋਵੇ ਕਿ ਨਵੇਂ ਵਾਹਨਾਂ ਦੇ ਨਾਲ-ਨਾਲ ਪੁਰਾਣੇ ਵਾਹਨਾਂ 'ਤੇ ਇਹੀ ਨੰਬਰ ਪਲੇਟ ਲਾਈ ਜਾ ਰਹੀ ਹੈ।
ਇਹ ਵੀ ਪੜ੍ਹੋ : ਨਿੱਜੀ ਸਕੂਲਾਂ ਨੂੰ ਝਟਕਾ, ਫ਼ੀਸ ਮਾਮਲੇ 'ਤੇ ਮਾਪਿਆਂ ਨੂੰ ਵੱਡੀ ਰਾਹਤ
ਕੰਪਨੀ ਦੇ ਨਾਲ ਮੁਲਾਜ਼ਮਾਂ ਦੇ ਵਿਵਾਦ ਤੋਂ ਲੋਕ ਹੋ ਰਹੇ ਪ੍ਰੇਸ਼ਾਨ
ਉਥੇ ਐੱਚ. ਐੱਸ. ਆਰ. ਪੀ. ਕੰਪਨੀ ਵੱਲੋਂ ਸੈਕਟਰ 32 ਵਿਚ 12 ਮੁਲਾਜ਼ਮ ਇਕੱਠੇ ਕੱਢਣ ਦਾ ਮਾਮਲਾ ਗਰਮਾਉਣ ਤੋਂ ਬਾਅਦ ਨੰਬਰ ਲਗਵਾਉਣ ਵਾਲੇ ਅਰਜ਼ੀ ਕਰਤਾਵਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੌਰ ਹੋਵੇ ਕਿ ਐਗ੍ਰੋਸ ਕੰਪਨੀ ਦੇ ਮੁਲਾਜ਼ਮਾਂ ਵੱਲੋਂ ਗਲਤ ਤਰੀਕੇ ਨਾਲ ਵੀ. ਆਈ. ਪੀ. ਨੰਬਰ ਪਲੇਟ ਲਗਾਉਣ ਦਾ ਦੋਸ਼ ਲਾਇਆ ਗਿਆ ਸੀ। ਜਿਸ ਕਾਰਨ ਕੰਪਨੀ ਨੇ ਸੈਂਟਰ 'ਤੇ ਕੰਮ ਕਰਨ ਵਾਲੇ ਸਾਰੇ ਮੁਲਾਜ਼ਮਾਂ 'ਤੇ ਕਾਰਵਾਈ ਕਰਦੇ ਹੋਏ ਪੂਰੇ ਦੇ ਪੂਰੇ ਸਟਾਫ ਨੂੰ ਹੀ ਨੌਕਰੀ ਤੋਂ ਕੱਢ ਦਿੱਤਾ ਹੈ ਭਾਵੇਂਕਿ ਕੰਪਨੀ ਨੇ ਕੁੱਝ ਨਵੇਂ ਮੁਲਾਜ਼ਮ ਵੀ ਭਰਤੀ ਕੀਤੇ ਪਰ ਉਹ ਹੁਣ ਨੰਬਰ ਪਲੇਟਾਂ ਲੱਭ ਨਹੀਂ ਪਾ ਰਹੇ। ਇਸਦੇ ਕਾਰਨ ਅਰਜ਼ੀਕਰਤਾ ਲੰਮਾ ਇੰਤਜ਼ਾਰ ਕਰ ਕੇ ਬੇਰੰਗ ਮੁੜਨ ਨੂੰ ਮਜ਼ਬੂਰ ਹੋ ਰਹੇ ਹਨ।
ਇਹ ਵੀ ਪੜ੍ਹੋ : ਭਵਾਨੀਗੜ੍ਹ 'ਚ ਕਿਸਾਨਾਂ ਨੇ ਹਰਸਿਮਰਤ ਦੇ ਕਾਫ਼ਿਲੇ ਨੂੰ ਦਿਖਾਏ ਜੁੱਤੇ
ਹੁਣ ਘਰ ਬੈਠੇ ਵੀ ਲਗਵਾ ਸਕਦੇ ਹੋ ਨੰਬਰ ਪਲੇਟ
ਕੰਪਨੀ ਵੱਲੋਂ ਨੰਬਰ ਪਲੇਟ ਲਗਵਾਉਣ ਲਈ ਹੋਮ ਸਰਵਿਸ ਵੀ ਦਿੱਤੀ ਜਾ ਰਹੀ ਹੈ। ਘਰ ਬੈਠੇ ਸੁਵਿਧਾ ਲੈਣ ਲਈ www.punjabhsrp.in 'ਤੇ ਲਾਗ ਇਨ ਕਰਨਾ ਹੋਵੇਗਾ। ਉਸ ਤੋਂ ਬਾਅਦ ਕੰਪਨੀ ਦਾ ਮੁਲਾਜ਼ਮ ਤੁਹਾਡੇ ਘਰ ਆ ਕੇ ਨੰਬਰ ਪਲੇਟ ਲਗਾ ਦੇਵੇਗਾ। ਕੰਪਨੀ ਨੇ ਇਸ ਦੀ ਫੀਸ ਤੈਅ ਕਰ ਰੱਖੀ ਹੈ। ਜਿਸ ਨਾਲ ਆਨਲਾਈਨ ਜਮ੍ਹਾ ਕਰਵਾਇਆ ਜਾ ਸਕਦਾ ਹੈ। ਅਪਲਾਈ ਕਰਨ ਦੇ 4 ਕੰਮ-ਕਾਜੀ ਦਿਨਾਂ ਵਿਚ ਨੰਬਰ ਪਲੇਟ ਬਣ ਜਾਵੇਗੀ। ਜਿਸ ਦੀ ਸੂਚਨਾ ਗੱਡੀ ਮਾਲਕ ਨੂੰ ਐੱਸ. ਐੱਮ .ਐੱਸ. ਨਾਲ ਦਿੱਤੀ ਜਾਵੇਗੀ।
ਨੰਬਰ ਪਲੇਟ ਦੀ ਇੰਨੀ ਫੀਸ
ਟੂ ਵ੍ਹੀਲਰ ਦੇ 174 ਰੁਪਏ ਦੇਣੇ ਹੋਣਗੇ। ਹੋਮ ਸਰਵਿਸ ਦੇ 291 ਰੁਪਏ, ਚਾਰ ਪਹੀਆ ਵਾਹਨ ਦੇ 514 ਰੁਪਏ, ਹੋਮ ਸਰਵਿਸ 'ਤੇ 692 ਰੁਪਏ ਦੇਣੇ ਹੋਣਗੇ। ਹੈਵੀ ਵ੍ਹੀਕਲ ਲਈ 549 ਰੁਪਏ ਅਤੇ ਹੋਮ ਸਰਵਿਸ ਲਈ 720 ਰੁਪਏ ਲੱਗਣਗੇ।
ਇਹ ਵੀ ਪੜ੍ਹੋ : ਗਾਂਧੀ ਜਯੰਤੀ 'ਤੇ ਵਿਸ਼ੇਸ਼ : ਮਹਾਤਮਾ ਗਾਂਧੀ ਦੀ ਜ਼ਿੰਦਗੀ ਦੇ ਸਫਰ 'ਤੇ ਇਕ ਝਾਤ