ਚੰਡੀਗੜ੍ਹ ਦੇ ''ਸਰਕਾਰੀ ਹਸਪਤਾਲ'' ਦਾ ਕਾਰਨਾਮਾ ਕਰ ਦੇਵੇਗਾ ਹੈਰਾਨ
Monday, Apr 22, 2019 - 03:55 PM (IST)

ਚੰਡੀਗੜ੍ਹ (ਭਗਵਤ) : ਆਪਣੀ ਖੂਬਸੂਰਤੀ ਕਾਰਨ 'ਸਿਟੀ ਬਿਊਟੀਫੁੱਲ' ਦੇ ਨਾਂ ਜਾਣੇ ਜਾਂਦੇ ਚੰਡੀਗੜ੍ਹ ਸ਼ਹਿਰ ਦੇ ਸਰਕਾਰੀ ਹਸਪਤਾਲ ਦੀ 'ਡਰਟੀ ਪਿਕਚਰ' ਸਾਹਮਣੇ ਆਈ ਹੈ, ਜਿਸ ਨੂੰ ਜਾਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ। ਅਸਲ 'ਚ ਸ਼ਹਿਰ ਦੇ ਸੈਕਟਰ-16 ਸਥਿਤ ਸਰਕਾਰੀ ਹਸਪਤਾਲ 'ਚ ਮਰੀਜ਼ ਨੂੰ ਦਿੱਤੇ ਜਾਣ ਵਾਲੇ ਖਾਣੇ 'ਚੋਂ ਕੀੜੇ ਨਿਕਲੇ ਹਨ। ਜਾਣਕਾਰੀ ਮੁਤਾਬਕ ਸੈਕਟਰ-16 ਦੇ ਸਰਕਾਰੀ ਹਸਪਤਾਲ 'ਚ ਪੂਨਮ ਨਾਂ ਦੀ ਇਕ ਔਰਤ ਨੇ ਇਕ ਹਫਤਾ ਪਹਿਲਾਂ ਇਕ ਬੱਚੇ ਨੂੰ ਜਨਮ ਦਿੱਤਾ। ਪੂਨਮ ਨੂੰ ਦੁਪਹਿਰ ਸਮੇਂ ਹਸਪਤਾਲ ਵਲੋਂ ਦਿੱਤੀ ਗਈ ਖਿਚੜੀ 'ਚੋਂ ਕੀੜੇ ਨਿਕਲੇ, ਜਿਸ ਤੋਂ ਬਾਅਦ ਇਸ ਦੀ ਸ਼ਿਕਾਇਤ ਹਸਪਤਾਲ ਦੀ ਕੰਟੀਨ ਅਤੇ ਹਸਪਤਾਲ ਦੇ ਡਾਇਰੈਕਟਰ ਨੂੰ ਕੀਤੀ ਗਈ। ਦੱਸ ਦੇਈਏ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਸਗੋਂ ਇਸ ਤੋਂ ਪਹਿਲਾਂ ਵੀ ਆਪਣੀ ਇਸੇ ਤਰ੍ਹਾਂ ਦੀ ਇਕ ਵਾਇਰਲ ਵੀਡੀਓ ਕਾਰਨ ਹਸਪਤਾਲ ਵਿਵਾਦਾਂ 'ਚ ਘਿਰ ਚੁੱਕਾ ਹੈ।