ਕੋਰੋਨਾ ਦੀ ਦੂਜੀ ਲਹਿਰ ਪਹਿਲਾਂ ਨਾਲੋਂ ਜ਼ਿਆਦਾ ਗੰਭੀਰ ਹੋਵੇਗੀ, ਨਾ ਛੱਡੋ ਸਾਵਧਾਨੀ : ਸਿਹਤ ਮਾਹਿਰ

11/18/2020 5:12:13 PM

ਚੰਡੀਗੜ੍ਹ (ਪਾਲ) : ਮੰਗਲਵਾਰ ਨੂੰ ਸ਼ਹਿਰ 'ਚ 136 ਲੋਕਾਂ 'ਚ ਕੋਰੋਨਾ ਦੀ ਪੁਸ਼ਟੀ ਨਾਲ ਹੀ ਮਰੀਜ਼ਾਂ ਦਾ ਅੰਕੜਾ 16 ਹਜ਼ਾਰ ਪਾਰ ਕਰ ਗਿਆ ਹੈ। ਕਰੀਬ ਦੋ ਮਹੀਨਿਆਂ ਬਾਅਦ 24 ਘੰਟਿਆਂ ਵਿਚ ਇੰਨੇ ਜ਼ਿਆਦਾ ਲੋਕਾਂ ਵਿਚ ਕੋਰੋਨਾ ਪਾਇਆ ਗਿਆ ਹੈ। ਇਨ੍ਹਾਂ ਮਰੀਜ਼ਾਂ ਵਿਚ 81 ਪੁਰਸ਼ ਅਤੇ 55 ਜਨਾਨੀਆਂ ਹਨ। ਹੁਣ ਸ਼ਹਿਰ ਵਿਚ ਕੁਲ ਮਰੀਜ਼ਾਂ ਦੀ ਗਿਣਤੀ 16022 ਤੱਕ ਪਹੁੰਚ ਗਈ ਹੈ। ਪਿਛਲੇ 24 ਘੰਟਿਆਂ ਵਿਚ 1415 ਲੋਕਾਂ ਦੀ ਜਾਂਚ ਕੀਤੀ ਗਈ ਹੈ, ਜਦੋਂਕਿ ਹਾਲੇ 151 ਲੋਕਾਂ ਦੀ ਰਿਪੋਰਟ ਆਉਣੀ ਬਾਕੀ ਹੈ। 160 ਮਰੀਜ਼ ਠੀਕ ਹੋਕੇ ਘਰੇ ਜਾ ਚੁੱਕੇ ਹਨ ਅਤੇ ਸਰਗਰਮ ਮਾਮਲੇ 1026 ਹੋ ਗਏ ਹਨ।

ਇਹ ਵੀ ਪੜ੍ਹੋ : 'ਦਿੱਲੀ ਕਮੇਟੀ ਚੋਣਾਂ ਲਈ ਚੋਣ ਜ਼ਾਬਤਾ ਤੁਰੰਤ ਲਗਾਉਣ ਦੀ ਜਾਗੋ ਨੇ ਕੀਤੀ ਮੰਗ'

2 ਮਰੀਜ਼ਾਂ ਦੀ ਮੌਤ
ਦੋ ਮਰੀਜ਼ਾਂ ਦੀ ਮੌਤ ਵੀ ਹੋਈ ਹੈ। ਇਨ੍ਹਾਂ ਵਿਚ 61 ਸਾਲਾ ਮਰੀਜ਼ ਡੱਡੂਮਾਜਰਾ ਦਾ ਰਹਿਣ ਵਾਲਾ ਸੀ। ਉਸ ਨੂੰ ਸਾਹ ਲੈਣ ਵਿਚ ਮੁਸ਼ਕਿਲ ਸੀ। ਸੈਕਟਰ- 44 ਤੋਂ 77 ਸਾਲਾ ਬਜ਼ੁਰਗ ਨੂੰ ਡਾਇਬਿਟੀਜ਼, ਹਾਈਪਰਟੈਂਸ਼ਨ ਅਤੇ ਦਿਲ ਦੀ ਪ੍ਰੇਸ਼ਾਨੀ ਵੀ ਸੀ।

ਇਹ ਵੀ ਪੜ੍ਹੋ : ਬਾਪ ਬਣਿਆ ਹੈਵਾਨ : 1 ਸਾਲ ਤੱਕ ਜਵਾਨ ਧੀ ਨੂੰ ਬਣਾਇਆ ਹਵਸ ਦਾ ਸ਼ਿਕਾਰ

ਮੋਹਾਲੀ 'ਚ 4 ਕੋਰੋਨਾ ਮਰੀਜ਼ਾਂ ਦੀ ਮੌਤ, 84 ਨਵੇਂ ਕੇਸ
ਮੋਹਾਲੀ (ਪਰਦੀਪ) : ਕੋਰੋਨਾ ਲਾਗ ਦੀ ਬੀਮਾਰੀ (ਮਹਾਮਾਰੀ) ਦੇ ਚੱਲਦਿਆਂ ਜ਼ਿਲ੍ਹੇ ਵਿਚ ਕੋਵਿਡ-19 ਦੇ ਅੱਜ 67 ਪਾਜ਼ੇਟਿਵ ਮਰੀਜ਼ ਸਿਹਤਯਾਬ ਹੋਏ ਹਨ ਅਤੇ 84 ਨਵੇਂ ਕੇਸ ਸਾਹਮਣੇ ਆਏ ਹਨ, ਜਦਕਿ 4 ਮਰੀਜ਼ਾਂ ਦੀ ਮੌਤ ਹੋ ਗਈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਸ਼ਨਾਖਤ ਹੋਏ ਨਵੇਂ ਪਾਜ਼ੇਟਿਵ ਕੇਸਾਂ ਵਿਚ ਬੂਥਗੜ੍ਹ ਤੋਂ 1 ਕੇਸ, ਢਕੌਲੀ ਤੋਂ 14 ਕੇਸ, ਖਰੜ ਤੋਂ 1 ਕੇਸ, ਲਾਲੜੂ ਤੋਂ 5 ਕੇਸ, ਮੋਹਾਲੀ ਤੋਂ 63 ਕੇਸ ਸ਼ਾਮਲ ਹਨ। ਜ਼ਿਲ੍ਹੇ 'ਚ ਕੁੱਲ 13762 ਪਾਜ਼ੇਟਿਵ ਕੇਸ ਮਿਲੇ ਹਨ। ਹੁਣ ਤੱਕ ਕੋਵਿਡ-19 ਦੇ 12,444 ਮਰੀਜ਼ ਠੀਕ ਹੋ ਗਏ ਹਨ, 1059 ਐਕਟਿਵ ਕੇਸ ਹਨ ਅਤੇ 259 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ : ਟੋਭੇ 'ਚ ਡੁੱਬਣ ਕਾਰਣ ਬੱਚੀ ਦੀ ਮੌਤ


Anuradha

Content Editor

Related News