ਹੁਣ ਕਾਰ 'ਚ ਪਿੱਛੇ ਬੈਠੇ ਲੋਕਾਂ ਲਈ ਵੀ 'ਸੀਟ ਬੈਲਟ' ਲਾਉਣਾ ਲਾਜ਼ਮੀ ਨਹੀਂ ਤਾਂ...

09/22/2022 4:41:28 PM

ਚੰਡੀਗੜ੍ਹ (ਕੁਲਦੀਪ) : ਚੰਡੀਗੜ੍ਹ 'ਚ ਡਰਾਈਵਿੰਗ ਕਰਦੇ ਸਮੇਂ ਹੁਣ ਕਾਰ 'ਚ ਪਿਛਲੀ ਸੀਟ 'ਤੇ ਬੈਠੇ ਵਿਅਕਤੀ ਲਈ ਵੀ ਸੀਟ ਬੈਲਟ ਲਾਉਣਾ ਲਾਜ਼ਮੀ ਹੈ। ਇਸ ਨੂੰ ਜੇਕਰ ਤੁਸੀਂ ਹਲਕੇ 'ਚ ਲੈ ਰਹੇ ਹੋ ਤਾਂ ਤੁਹਾਡਾ ਇਕ ਹਜ਼ਾਰ ਰੁਪਏ ਦਾ ਚਲਾਨ ਹੋ ਸਕਦਾ ਹੈ। ਉੱਥੇ ਹੀ ਸੀਟ ਬੈਲਟ ਨਾ ਲਾਉਣ ਕਾਰਨ ਜ਼ਿੰਦਗੀ ਵੀ ਖ਼ਤਰੇ 'ਚ ਪੈ ਸਕਦੀ ਹੈ। ਚੰਡੀਗੜ੍ਹ ਟ੍ਰੈਫਿਕ ਪੁਲਸ ਵੱਲੋਂ ਲੋਕਾਂ ਨੂੰ ਇਸ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਡੈਂਟਲ ਕਾਲਜ 'ਚ ਦੰਦ ਕਢਵਾਉਣ ਆਈ ਔਰਤ ਨਾਲ ਜੋ ਭਾਣਾ ਵਰਤਿਆ, ਕਿਸੇ ਨੂੰ ਯਕੀਨ ਨਹੀਂ ਆਵੇਗਾ

ਟ੍ਰੈਫਿਕ ਪੁਲਸ ਦੇ ਇਕ ਮੁਲਾਜ਼ਮ ਨੇ ਦੱਸਿਆ ਕਿ ਅਜੇ ਪਿਛਲੀ ਸੀਟ 'ਤੇ ਸੀਟ ਬੈਲਟ ਨੂੰ ਲੈ ਕੇ ਲੋਕਾਂ 'ਚ ਜਾਗਰੂਕਤਾ ਫੈਲਾਈ ਜਾ ਰਹੀ ਹੈ ਅਤੇ ਮੋਟਰ ਵ੍ਹੀਕਲ ਐਕਟ 'ਚ ਸੋਧ ਕਰਕੇ ਪਿਛਲੀ ਸੀਟ 'ਤੇ ਸੀਟ ਬੈਲਟ ਲਾਉਣਾ ਲਾਜ਼ਮੀ ਹੋ ਚੁੱਕਾ ਹੈ। ਜਲਦ ਹੀ ਟ੍ਰੈਫਿਕ ਪੁਲਸ ਪਿਛਲੀ ਸੀਟ 'ਤੇ ਸੀਟ ਬੈਲਟ ਨਾ ਲਾਉਣ ਵਾਲਿਆਂ ਦੇ ਚਲਾਨ ਵੀ ਕੱਟਣੇ ਸ਼ੁਰੂ ਕਰ ਦੇਵੇਗੀ।

ਇਹ ਵੀ ਪੜ੍ਹੋ : ਪੰਜਾਬੀ ਯੂਨੀਵਰਸਿਟੀ ਦੇ ਮੁਲਾਜ਼ਮ ਨੇ ਫ਼ਾਹਾ ਲੈ ਕੇ ਕੀਤੀ ਖ਼ੁਦਕੁਸ਼ੀ, ਮੌਕੇ 'ਤੇ ਪੁੱਜੀ ਪੁਲਸ

ਦੱਸਣਯੋਗ ਹੈ ਕਿ ਸਰਕਾਰ ਨੇ ਅਕਤੂਬਰ, 2002 'ਚ ਹੀ ਕਾਰ ਦੀ ਪਿਛਲੀ ਸੀਟ 'ਤੇ ਬੈਠੇ ਲੋਕਾਂ ਲਈ ਸੀਟ ਬੈਲਟ ਲਾਉਣਾ ਲਾਜ਼ਮੀ ਕਰ ਦਿੱਤਾ ਸੀ, ਹਾਲਾਂਕਿ ਇਸ ਦਾ ਸਹੀ ਤਰੀਕੇ ਨਾਲ ਪਾਲਣ ਨਹੀਂ ਹੋ ਸਕਿਆ। ਸਾਲ 2019 'ਚ ਸਰਕਾਰ ਨੇ ਸੀਟ ਬੈਲਟ ਨਾ ਲਾਉਣ 'ਤੇ ਜੁਰਮਾਨਾ ਵਧਾ ਕੇ 1 ਹਜ਼ਾਰ ਰੁਪਏ ਕਰ ਦਿੱਤਾ ਸੀ ਪਰ ਇਸ ਨਾਲ ਵੀ ਹਾਲਾਤ 'ਚ ਕੋਈ ਸੁਧਾਰ ਨਹੀਂ ਹੋਇਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News