ਅਦਾਲਤ ’ਚ ਕੇਸ ਪੈਂਡਿੰਗ ਹੋਣ ਦੇ ਬਾਵਜੂਦ ਮਲਹਾਰ ਰੋਡ ’ਤੇ ਖੁੱਲ੍ਹ ਗਈ ਨਾਜਾਇਜ਼ ਤੌਰ ’ਤੇ ਬਣ ਰਹੀ ਬਿਲਡਿੰਗ ਦੀ ਸੀਲ

05/24/2024 1:49:17 PM

ਲੁਧਿਆਣਾ (ਹਿਤੇਸ਼)- ਨਗਰ ਨਿਗਮ ਅਧਿਕਾਰੀਆਂ ਵੱਲੋਂ ਨਾਜਾਇਜ਼ ਤੌਰ ’ਤੇ ਬਣ ਰਹੀਆਂ ਬਿਲਡਿੰਗਾਂ ਨੂੰ ਸਮਰਥਨ ਦੇਣ ਲਈ ਕੋਰਟ ਦੇ ਆਦੇਸ਼ ਨੂੰ ਵੀ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ। ਇਸ ਨਾਲ ਜੁੜਿਆ ਮਾਮਲਾ ਜ਼ੋਨ-ਡੀ ਦੇ ਅਧੀਨ ਆਉਂਦੇ ਮਲਹਾਰ ਰੋਡ ’ਤੇ ਸਾਹਮਣੇ ਆਇਆ ਹੈ, ਜਿੱਥੇ ਬਣ ਰਹੀ ਇਕ ਬਿਲਡਿੰਗ ਨੂੰ ਨਗਰ ਨਿਗਮ ਮੁਲਾਜ਼ਮਾਂ ਵੱਲੋਂ ਕੁਝ ਦਿਨ ਪਹਿਲਾਂ ਸੀਲ ਕੀਤਾ ਗਿਆ ਸੀ, ਜਿਸ ਦੇ ਲਈ ਕੋਰਟ ’ਚ ਕੇਸ ਹੋਣ ਦਾ ਹਵਾਲਾ ਦਿੱਤਾ ਗਿਆ ਸੀ ਪਰ ਹੁਣ ਸਾਈਟ ’ਤੇ ਫਿਰ ਤੋਂ ਬਿਲਡਿੰਗ ਬਣਾਉਣ ਦੀ ਕੰਮ ਸ਼ੁਰੂ ਹੋ ਗਿਆ ਹੈ, ਜਦਕਿ ਕੋਰਟ ’ਚ ਕੇਸ ਹਾਲੇ ਵੀ ਪੈਂਡਿੰਗ ਹੋਣ ਦੀ ਸੂਚਨਾ ਹੈ।

ਇਹ ਖ਼ਬਰ ਵੀ ਪੜ੍ਹੋ - ਲੁਧਿਆਣਾ 'ਚ ਔਰਤ ਦੀ ਸ਼ਰਮਨਾਕ ਕਰਤੂਤ! ਪਤੀ ਨਾਲ ਰਲ਼ ਕੇ ਨੌਜਵਾਨ ਨੂੰ ਪ੍ਰੇਮ ਜਾਲ 'ਚ ਫਸਾਇਆ ਤੇ ਫ਼ਿਰ...

ਇਸ ਨੂੰ ਲੈ ਕੇ ਏ. ਟੀ. ਪੀ. ਮੋਹਨ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕਈ ਦਿਨਾਂ ਤੋਂ ਇਲੈਕਸ਼ਨ ਡਿਊਟੀ ਲੱਗੀ ਹੋਈ ਹੈ ਅਤੇ ਉਨ੍ਹਾਂ ਨੂੰ ਇਸ ਸਬੰਧ ’ਚ ਜ਼ਿਆਦਾ ਜਾਣਕਾਰੀ ਨਹੀਂ ਹੈ, ਜਿਸ ਦੇ ਮੱਦੇਨਜ਼ਰ ਇੰਸਪੈਕਟਰ ਤੋਂ ਰਿਕਾਰਡ ਅਤੇ ਸਾਈਟ ਰਿਪੋਰਟ ਮੰਗੀ ਗਈ ਹੈ ਅਤੇ ਉਸ ਦੇ ਆਧਾਰ ’ਤੇ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਅੱਗ ਵਰ੍ਹਾਊ ਗਰਮੀ ਤੋਂ ਰਾਹਤ ਪਾਉਣ ਦੇ ਚੱਕਰ 'ਚ ਜਾਨ ਗੁਆ ਬੈਠੇ 2 ਵਿਦਿਆਰਥੀ, ਜਾਣੋ ਪੂਰਾ ਮਾਮਲਾ

ਇਸ ਤਰ੍ਹਾਂ ਹੋ ਰਹੀ ਨਿਯਮਾਂ ਦੀ ਉਲੰਘਣਾ

ਜਾਣਕਾਰੀ ਅਨੁਸਾਰ ਇਸ ਬਿਲਡਿੰਗ ਦੇ ਨਿਰਮਾਣ ਲਈ ਉਥੇ ਪਹਿਲਾਂ ਬਣੀ ਦੁਕਾਨ ਨੂੰ ਫਰੰਟ ਪਾਰਕਿੰਗ ਦੀ ਜਗ੍ਹਾ ਦੇ ਰੂਪ ’ਚ ਮਾਰਕ ਕੀਤਾ ਗਿਆ ਹੈ ਪਰ ਉਸ ਦੁਕਾਨ ਨੂੰ ਲੈ ਕੇ ਕੋਰਟ ’ਚ ਕੇਸ ਚੱਲ ਰਿਹਾ ਹੈ, ਜਿਸ ਨੂੰ ਕੋਈ ਨੁਕਸਾਨ ਨਾ ਪੁੱਜਣ ਦੇ ਨਿਰਦੇਸ਼ ਦਿੱਤੇ ਗਏ ਸਨ, ਜਿਸ ਦੇ ਅਾਧਾਰ ’ਤੇ ਨਗਰ ਨਿਗਮ ਵੱਲੋਂ ਪਹਿਲਾਂ ਸੀਲਿੰਗ ਦੀ ਕਾਰਵਾਈ ਕੀਤੀ ਗਈ ਅਤੇ ਹੁਣ ਲੋਕ ਸਭਾ ਚੋਣ ਦੀ ਆੜ ’ਚ ਸੀਲ ਨੂੰ ਖੋਲ੍ਹ ਦਿੱਤਾ ਗਿਆ ਹੈ, ਜਿਸ ਦੇ ਲਈ ਬਿਲਡਿੰਗ ਬ੍ਰਾਂਚ ਦੇ ਹੇਠਾਂ ਤੋਂ ਉੱਪਰ ਤੱਕ ਦੇ ਕੁਝ ਅਧਿਕਾਰੀਆਂ ਦੇ ਵਿਚਕਾਰ ਲੱਖਾਂ ਦੀ ਸੈਟਿੰਗ ਹੋਣ ਦੀ ਚਰਚਾ ਸੁਣਨ ਨੂੰ ਮਿਲ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News