ਚੂਰਾ-ਪੋਸਤ ਸਣੇ ਕਾਬੂ

Sunday, Jun 11, 2017 - 01:16 AM (IST)

ਚੂਰਾ-ਪੋਸਤ ਸਣੇ ਕਾਬੂ

ਨਿਹਾਲ ਸਿੰਘ ਵਾਲਾ,   (ਬਾਵਾ)- ਥਾਣਾ ਨਿਹਾਲ ਸਿੰਘ ਵਾਲਾ ਪੁਲਸ ਨੇ ਚੂਰਾ-ਪੋਸਤ ਸਣੇ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਸਹਾਇਕ ਥਾਣੇਦਾਰ ਬੇਅੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਬੀਤੀ ਰਾਤ ਪਿੰਡ ਪੱਤੋ ਹੀਰਾ ਸਿੰਘ ਵਾਲਾ 'ਚ ਗਸ਼ਤ ਦੌਰਾਨ ਸੁਰਜੀਤ ਸਿੰਘ ਉਰਫ ਜੀਤ ਨਿਵਾਸੀ ਜਵਾਹਰ ਸਿੰਘ ਵਾਲਾ ਨੂੰ ਸ਼ੱਕ ਦੇ ਆਧਾਰ 'ਤੇ ਕਾਬੂ ਕਰ ਕੇ ਉਸ ਕੋਲੋਂ 5 ਕਿਲੋ ਚੂਰਾ-ਪੋਸਤ ਬਰਾਮਦ ਕੀਤਾ, ਜਿਸ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।


Related News