ਸਕਾਰਪੀਓ ਪਲਟੀ, 8 ਨੌਜਵਾਨ ਜ਼ਖ਼ਮੀ

Sunday, Dec 03, 2017 - 10:16 AM (IST)

ਸਕਾਰਪੀਓ ਪਲਟੀ, 8 ਨੌਜਵਾਨ ਜ਼ਖ਼ਮੀ

ਪਠਾਨਕੋਟ (ਸ਼ਾਰਦਾ) - ਪਿੰਡ ਭਟਵਾਂ ਦੇ ਨਜ਼ਦੀਕ ਵਾਪਰੇ ਸੜਕ ਹਾਦਸੇ ਵਿਚ ਇਕ ਸਕਾਰਪੀਓ ਗੱਡੀ ਦੇ ਬੇਕਾਬੂ ਹੋ ਕੇ ਹਾਦਸਾਗ੍ਰਸਤ ਹੋਣ ਦੀ ਸੂਚਨਾ ਹੈ, ਜਿਸ ਵਿਚ ਸਵਾਰ 8 ਨੌਜਵਾਨ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ, ਜਿਥੇ ਉਨ੍ਹਾਂ ਦੀ ਪਛਾਣ ਮੋਹਿਤ ਕੁਮਾਰ (23) ਪੁੱਤਰ ਅਸ਼ਵਨੀ ਕੁਮਾਰ ਵਾਸੀ ਭੋਆ, ਹਰਸ਼ਿਤ (23) ਪੁੱਤਰ ਰਜੇਸ਼ ਕੁਮਾਰ ਵਾਸੀ ਕਠੂਆ, ਆਰੂਸ਼ ਪੁੱਤਰ ਰਾਜੇਸ਼ ਕੁਮਾਰ ਵਾਸੀ ਕਠੂਆ ਸਮੇਤ ਪੁੱਤਰ ਮਿਹਰ ਚੰਦ, ਰਾਕੇਸ਼ ਕੁਮਾਰ ਪੁੱਤਰ ਬਿਸ਼ੰਬਰ ਦਾਸ, ਵੰਸ਼ ਪੁੱਤਰ ਸੁਰੇਸ਼ ਕੁਮਾਰ, ਸ਼ਾਨੂ ਪੁੱਤਰ ਪਵਨ ਕੁਮਾਰ, ਚਾਲਕ ਗਣੇਸ਼ ਪੁੱਤਰ ਦੇਵਦੱਤ ਵੱਜੋਂ ਹੋਈ। ਹਾਦਸੇ ਸਬੰਧੀ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਜ਼ਖ਼ਮੀ ਮੋਹਿਤ ਦੀ ਭੈਣ ਦਾ ਵਿਆਹ ਕੁਝ ਦਿਨ ਪਹਿਲਾਂ ਪਿੰਡ ਭਟਵਾਂ ਵਿਚ ਹੋਇਆ ਸੀ ਤੇ ਉਕਤ ਸਾਰੇ ਨੌਜਵਾਨ ਮੋਹਿਤ ਦੀ ਭੈਣ ਦੇ ਸਹੁਰੇ ਘਰ ਮਿਲਣ ਜਾ ਰਹੇ ਸਨ ਕਿ ਰਸਤੇ ਵਿਚ ਸਕਾਰਪੀਓ ਬੇਕਾਬੂ ਹੋ ਕੇ ਪਲਟ ਗਈ।


Related News