ਅਹਿਮ ਖ਼ਬਰ : ਪੰਜਾਬ 'ਚ ਹੁਣ ਪੰਜਾਬੀ ਭਾਸ਼ਾ 'ਚ ਕਰਵਾਈ ਜਾਵੇਗੀ 'ਵਿਗਿਆਨ' ਦੀ ਪੜ੍ਹਾਈ

Wednesday, May 25, 2022 - 01:35 PM (IST)

ਅਹਿਮ ਖ਼ਬਰ : ਪੰਜਾਬ 'ਚ ਹੁਣ ਪੰਜਾਬੀ ਭਾਸ਼ਾ 'ਚ ਕਰਵਾਈ ਜਾਵੇਗੀ 'ਵਿਗਿਆਨ' ਦੀ ਪੜ੍ਹਾਈ

ਚੰਡੀਗੜ੍ਹ (ਸ਼ਰਮਾ) : ਪੰਜਾਬ 'ਚ ਹੁਣ ਵਿਦਿਆਰਥੀਆਂ ਨੂੰ ਉੱਚ ਸਿੱਖਿਆ 'ਚ ਵਿਗਿਆਨ ਦੇ ਵੱਖ-ਵੱਖ ਵਿਸ਼ਿਆਂ ਦੀ ਪੜ੍ਹਾਈ ਪੰਜਾਬੀ 'ਚ ਵੀ ਕਰਨ ਦਾ ਮੌਕਾ ਮਿਲੇਗਾ। ਵਿਗਿਆਨ ਪ੍ਰਸਾਰ (ਵੀ. ਪੀ.) ਨੇ ਵਿਗਿਆਨ ਸੰਚਾਰ, ਪ੍ਰਸਿੱਧੀ ਅਤੇ ਵਿਸਤਾਰ (ਐੱਸ. ਸੀ. ਓ. ਪੀ. ਈ.)-ਇਨ-ਇੰਡੀਅਨ ਲੈਂਗੂਏਜ਼ ਨਾਂ ਦਾ ਇਕ ਫਲੈਗਸ਼ਿਪ ਪ੍ਰਾਜੈਕਟ ਸ਼ੁਰੂ ਕੀਤਾ ਹੈ। ਇਸ ਨਾਲ ਪੰਜਾਬੀ ਸਮੇਤ ਪ੍ਰਮੁੱਖ ਭਾਸ਼ਾਵਾਂ ਵਿਚ ਵਿਗਿਆਨ ਨੂੰ ਲੋਕਾਂ ਤੱਕ ਪਹੁੰਚਾਉਣ ਯੋਗ ਅਤੇ ਪ੍ਰਸਿੱਧ ਬਣਾਉਣ ਲਈ ਪ੍ਰੋਗਰਾਮ ਹਨ।

ਇਹ ਵੀ ਪੜ੍ਹੋ : ਮੋਹਾਲੀ ਧਮਾਕਾ : ਪੁਲਸ ਇੰਟੈਲੀਜੈਂਸ ਦੇ ਹੈੱਡ ਕੁਆਰਟਰ 'ਤੇ ਰਾਕੇਟ ਲਾਂਚਰ ਚਲਾਉਣ ਵਾਲੇ ਮੁਲਜ਼ਮਾਂ ਦੀ ਹੋਈ ਪਛਾਣ

ਪੰਜਾਬ ਵਿਚ ਇਸ ਪ੍ਰੋਗਰਾਮ ਨੂੰ ਸ਼ੁਰੂ ਕਰਨ ਲਈ ਵੀ. ਪੀ. ਨੇ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ (ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ-ਪੀ. ਐੱਸ. ਸੀ. ਐੱਸ. ਟੀ.), ਪੰਜਾਬ ਸਰਕਾਰ ਦੇ ਸਾਇੰਸ ਅਤੇ ਤਕਨਾਲੋਜੀ ਵਿਭਾਗ ਦੇ ਰਾਜ ਪੱਧਰੀ ਨੋਡਲ ਵਿਭਾਗ ਅਤੇ ਪੰਜਾਬ ਸਰਕਾਰ ਦੀ ਤਕਨੀਕੀ ਬ੍ਰਾਂਚ ਵਿਗਿਆਨ, ਤਕਨਾਲੋਜੀ ਅਤੇ ਵਾਤਾਵਰਣ ਵਿਭਾਗ ਅਤੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਭਾਰਤ ਸਰਕਾਰ ਨਾਲ ਭਾਈਵਾਲੀ ਕੀਤੀ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਮੁਸਾਫ਼ਰਾਂ ਲਈ ਵੱਡੀ ਖ਼ੁਸ਼ਖ਼ਬਰੀ, ਹੁਣ ਦਿੱਲੀ ਹਵਾਈ ਅੱਡੇ ਤੱਕ ਜਾਣਗੀਆਂ ਸਰਕਾਰੀ ਬੱਸਾਂ

ਪੰਜਾਬ ਲਈ ਐੱਸ. ਸੀ. ਓ. ਪੀ. ਈ. (ਸਕੋਪ) ਪ੍ਰਾਜੈਕਟ ਨੂੰ ਅਧਿਕਾਰਿਤ ਤੌਰ ’ਤੇ ਵੀ. ਪੀ. ਅਤੇ ਪੀ. ਐੱਸ. ਸੀ. ਐੱਸ. ਟੀ. ਦੇ ਵਿਚਕਾਰ ਚੰਡੀਗੜ੍ਹ ਵਿਚ ਡਾ. ਨਕੁਲ ਪਰਾਸ਼ਰ ਡਾਇਰੈਕਟਰ ਵੀ. ਪੀ. ਅਤੇ ਡਾ. ਜਤਿੰਦਰ ਕੌਰ ਅਰੋੜਾ ਪੀ. ਐੱਸ. ਸੀ. ਐੱਸ. ਟੀ. ਦੇ ਕਾਰਜਕਾਰੀ ਨਿਰਦੇਸ਼ਕ ਵੱਲੋਂ ਦਸਤਖ਼ਤ ਕਰ ਕੇ ਸ਼ੁਰੂ ਕੀਤਾ ਗਿਆ। ਉਨ੍ਹਾਂ ਨੇ ਸਕੋਪ ਪ੍ਰਾਜੈਕਟ ਤਹਿਤ ਹਰ ਮਹੀਨੇ ਪ੍ਰਕਾਸ਼ਿਤ ਹੋਣ ਵਾਲੇ ਪੰਜਾਬੀ ਈ-ਸਾਇੰਸ ਮੈਗਜ਼ੀਨ ‘ਜਿਗਿਆਸਾ’ ਦਾ ਪਹਿਲਾ ਅੰਕ ਵੀ ਰਿਲੀਜ਼ ਕੀਤਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News