ਚੰਡੀਗੜ੍ਹ ''ਚ 9ਵੀਂ ਤੋਂ 12ਵੀਂ ਜਮਾਤ ਤੱਕ ਖੁੱਲ੍ਹੇ ਸਕੂਲ, ਮੀਂਹ ਕਾਰਨ ਘੱਟ ਪੁੱਜੇ ਬੱਚੇ

Tuesday, Jul 20, 2021 - 02:17 PM (IST)

ਚੰਡੀਗੜ੍ਹ ''ਚ 9ਵੀਂ ਤੋਂ 12ਵੀਂ ਜਮਾਤ ਤੱਕ ਖੁੱਲ੍ਹੇ ਸਕੂਲ, ਮੀਂਹ ਕਾਰਨ ਘੱਟ ਪੁੱਜੇ ਬੱਚੇ

ਚੰਡੀਗੜ੍ਹ (ਆਸ਼ੀਸ਼) : ਸ਼ਹਿਰ 'ਚ ਸੋਮਵਾਰ ਨੂੰ 9ਵੀਂ ਤੋਂ 12ਵੀਂ ਜਮਾਤ ਤੱਕ ਦੇ ਬੱਚਿਆਂ ਲਈ ਸਕੂਲ ਖੋਲ੍ਹ ਦਿੱਤੇ ਗਏ। ਮੀਂਹ ਕਾਰਨ ਪਹਿਲੇ ਦਿਨ ਘੱਟ ਹੀ ਵਿਦਿਆਰਥੀ ਮਾਪਿਆਂ ਵੱਲੋਂ ਲਿਖੇ ਗਏ ਸਹਿਮਤੀ ਪੱਤਰ ਲੈ ਕੇ ਸਕੂਲ ਪੁੱਜੇ। ਗੇਟ ’ਤੇ ਖੜ੍ਹੇ ਅਧਿਆਪਕਾਂ ਅਤੇ ਹੋਰ ਕਰਮਚਾਰੀਆਂ ਨੇ ਪਹਿਲਾਂ ਪੱਤਰ ਚੈੱਕ ਕੀਤੇ ਅਤੇ ਉਸ ਤੋਂ ਬਾਅਦ ਥਰਮਲ ਸਕ੍ਰੀਨਿੰਗ ਅਤੇ ਹੱਥ ਸੈਨੀਟਾਈਜ਼ ਕਰਵਾ ਕੇ ਬੱਚਿਆਂ ਨੂੰ ਸਕੂਲ ਵਿਚ ਦਾਖ਼ਲ ਹੋਣ ਦਿੱਤਾ ਗਿਆ।

ਦੂਜੇ ਪਾਸੇ ਸ਼ਹਿਰ ਦੇ ਨਿੱਜੀ ਸਕੂਲ ਅਜੇ ਤੱਕ ਇਸ ਗੱਲ ਦਾ ਕੋਈ ਫ਼ੈਸਲਾ ਨਹੀਂ ਲੈ ਸਕੇ ਹਨ। ਨਿੱਜੀ ਸਕੂਲ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਅਜੇ ਤੱਕ ਮਾਪਿਆਂ ਵੱਲੋਂ ਸਕੂਲ ਖੋਲ੍ਹਣ ਨੂੰ ਲੈ ਕੇ ਜਵਾਬ ਨਹੀਂ ਦਿੱਤਾ ਗਿਆ ਹੈ, ਇਸ ਲਈ ਆਨਲਾਈਨ ਹੀ ਜਮਾਤਾਂ ਚੱਲਣਗੀਆਂ।
 


author

Babita

Content Editor

Related News