ਬੀ. ਡੀ. ਐੱਸ ਸਕੂਲ ਵਿਖੇ ਸਾਲਾਨਾ ਧਾਰਮਿਕ ਸਮਾਗਮ ਕਰਵਾਇਆ

02/16/2018 3:06:40 PM

ਅਜਨਾਲਾ (ਰਮਨਦੀਪ) - ਸਥਾਨਕ ਸ਼ਹਿਰ ਦੀ ਮੁੱਖ ਦਾਣਾ ਮੰਡੀ ਨਜ਼ਦੀਕ ਸਥਿਤ ਬੀ. ਡੀ. ਐੱਸ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਰਬੱਤ ਦੇ ਭਲੇ ਲਈ ਮੈਨੇਜਿੰਗ ਡਾਇਰੈਕਟਰ ਰਘਬੀਰ ਸਿੰਘ ਢਿੱਲੋਂ ਦੇ ਨਾਲ ਸਲਾਨਾ ਧਾਰਮਿਕ ਸਮਾਗਮ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ। ਸਕੂਲ ਦੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਧਾਰਮਿਕ ਸਮਾਗਮ ਦੌਰਾਨ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਗੰ੍ਰਥੀ ਸਿੰਘ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ, ਢਾਡੀ ਭਾਈ ਮਿਲਖਾ ਸਿੰਘ ਮੌਜੀ, ਸ੍ਰੀ ਦਰਬਾਰ ਸਾਹਿਬ ਦੇ ਹਜੂਰੀ ਰਾਗੀ ਭਾਈ ਸੁਖਜੀਤ ਸਿੰਘ ਕੋਹਾੜਕਾ ਅਤੇ ਬੀ. ਡੀ. ਐੱਸ 
ਸਕੂਲ ਦੇ ਵਿਦਿਆਰਥੀਆਂ ਵੱਲੋਂ ਸੰਗਤਾਂ ਨੂੰ ਕਥਾ, ਕੀਰਤਨ ਅਤੇ ਢਾਡੀ ਵਾਰਾਂ ਰਾਹੀਂ ਗੁਰੂ ਚਰਨਾਂ ਨਾਲ ਜੋੜਿਆ। ਸਮਾਗਮ ਦੌਰਾਨ ਵਿਸ਼ੇਸ਼ ਤੌਰ 'ਤੇ ਪੁੱਜੇ ਪ੍ਰੋਫੈਸਰ ਡਾ. ਹਰਸਿੰਦਰ ਕੌਰ ਵੱਲੋਂ ਵੀ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਦਾਜ ਦਹੇਜ ਅਤੇ ਭਰੂਣ ਹੱਤਿਆ ਸਮੇਤ ਹੋਰਨਾਂ ਸਮਾਜਿਕ ਬੁਰਾਈਆਂ ਨੂੰ ਜੜ੍ਹਾਂ ਤੋਂ ਪੁੱਟਣ ਲਈ ਪ੍ਰੇਰਿਤ ਕੀਤਾ। ਅੰਤ ਵਿਚ ਮੈਨੇਜਿੰਗ ਡਾਇਰੈਕਟਰ ਰਘਬੀਰ ਸਿੰਘ ਢਿੱਲੋਂ ਵੱਲੋਂ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ, ਪ੍ਰੋਫੈਸਰ ਡਾ. ਹਰਸਿੰਦਰ ਕੌਰ ਅਤੇ ਰਾਗੀ ਢਾਡੀ ਜਥਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਅਤੇ ਸਮਾਗਮ ਨੂੰ ਸਫਲਤਾਪੂਰਵਕ ਨੇਪੜੇ ਚਾੜਨ ਲਈ ਸਮੂਹ ਸਟਾਫ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਇਸ ਸਮਾਗਮ ਵਿਚ ਐਡਵੋਕੇਟ ਸੁਮੇਲ ਸਿੰਘ ਔਲਖ, ਪ੍ਰਿੰਸੀਪਲ ਗੁਰਪ੍ਰੀਤ ਕੌਰ ਢਿੱਲੋਂ, ਕੁੰਨਣ ਸਿੰਘ, ਕਸ਼ਮੀਰ ਸਿੰਘ, ਜਸਬੀਰ ਸਿੰਘ, ਕਸ਼ਮੀਰ ਸਿੰਘ ਸ਼ਾਹ, ਮੰਗਲ ਸਿੰਘ ਭੋਏਵਾਲੀ, ਅਜੀਤ ਸਿੰਘ ਭੋਏਵਾਲੀ, ਲਖਬੀਰ ਸਿੰਘ, ਹਰਪਾਲ ਸਿੰਘ, ਹਰਭਜਨ ਸਿੰਘ, ਨਵਤੇਜ ਸਿੰਘ ਲਾਲੀ, ਸਰਪੰਚ ਸਲਵਿੰਦਰ ਸਿੰਘ ਕੋਟਲੀ, ਭਾਈ ਕਾਬਲ ਸਿੰਘ ਸ਼ਾਹਪੁਰ, ਡਾ. ਕੁਲਵੰਤ ਸਿੰਘ ਨਿੱਝਰ, ਗੁਲਜ਼ਾਰ ਸਿੰਘ ਕੋਟਲੀ, ਅਰਸ਼ਨੂਰ ਸਿੰਘ ਢਿੱਲੋਂ, ਅਰਪਨਦੀਪ ਸਿੰਘ ਢਿੱਲੋਂ, ਕਰਮਨਦੀਪ ਸਿੰਘ ਢਿੱਲੋਂ,  ਸਤਵੰਤ ਸਿੰਘ ਗੁਰਾਲਾ, ਅਵਨੀਤ ਕੌਰ, ਕੁਲਦੀਪ ਕੌਰ, ਅਮਰਦੀਪ ਸਿੰਘ, ਪਰਮਿੰਦਰ ਕੌਰ, ਗੁਰਪ੍ਰੀਤ ਸਿੰਘ, ਸੁਖਪ੍ਰੀਤ ਕੌਰ, ਹਰਵਿੰਦਰ ਕੌਰ, ਅਰੁਨਦੀਪ ਸਿੰਘ, ਸਗੁਨ ਭੋਏਵਾਲੀ, ਰੌਬਨਜੀਤ ਸਿੰਘ, ਸਮੇਤ ਸਕੂਲ ਵਿਦਿਆਰਥੀ ਅਤੇ ਇਲਾਕੇ ਭਰ ਦੀਆਂ ਸੰਗਤਾਂ ਹਾਜ਼ਰ ਸਨ।


Related News