ਸਕੂਲਾਂ ਦੀਆਂ ਕੰਧਾਂ ''ਤੇ ਇਸ਼ਤਿਹਾਰ ਲਾਉਣ ਵਾਲਿਆਂ ਨੂੰ ਲੱਗੇਗਾ ਜ਼ੁਰਮਾਨਾ

10/31/2019 4:30:33 PM

ਚੰਡੀਗੜ੍ਹ (ਨਿਆਮੀਆਂ) : ਸਿੱਖਿਆ ਵਿਭਾਗ ਵਲੋਂ ਪੰਜਾਬ ਦੇ ਸਕੂਲ ਮੁਖੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਕਿਸੇ ਵੀ ਸਕੂਲ ਦੀ ਕੰਧ 'ਤੇ ਕਿਸੇ ਤਰ੍ਹਾਂ ਦਾ ਕਮਰਸ਼ੀਅਲ ਇਸ਼ਤਿਹਾਰ ਨਹੀਂ ਲੱਗਣਾ ਚਾਹੀਦਾ। ਸਿੱਖਿਆ ਵਿਭਾਗ ਵਲੋਂ ਜਾਰੀ ਹੋਏ ਨੋਟਿਸ 'ਚ ਲਿਖਿਆ ਗਿਆ ਹੈ ਕਿ ਸਕੂਲਾਂ ਦੀਆਂ ਕੰਧਾਂ 'ਤੇ ਲੱਗੇ ਜ਼ਿਆਦਾਤਰ ਇਸ਼ਤਿਹਾਰ ਅਸ਼ਲੀਲਤਾ ਨੂੰ ਵੀ ਪ੍ਰਮੋਟ ਕਰਦੇ ਹਨ ਅਤੇ ਅਜਿਹੇ ਇਸ਼ਤਿਹਾਰ ਸਕੂਲੀ ਵਾਤਾਵਰਣ ਨੂੰ ਖਰਾਬ ਕਰਦੇ ਹਨ।

ਇਸ ਲਈ ਸਾਰੇ ਡੀ. ਈ. ਓਜ਼ ਨੂੰ ਵਿਭਾਗ ਵਲੋਂ ਹਦਾਇਤਾਂ ਹੋਈਆਂ ਹਨ ਕਿ ਤੁਰੰਤ ਆਪਣੇ ਜ਼ਿਲੇ ਦੇ ਸਕੂਲਾਂ 'ਚ ਇਸ ਹੁਕਮ ਦੀ ਪਾਲਣਾ ਕੀਤੀ ਜਾਵੇ ਅਤੇ ਜਿਹੜੇ ਵੀ ਸਕੂਲਾਂ ਦੀਆਂ ਕੰਧਾਂ 'ਤੇ ਅਜਿਹੇ ਪੋਸਟਰ ਤੇ ਇਸ਼ਤਿਹਾਰ ਮਿਲਦੇ ਹਨ, ਉਨ੍ਹਾਂ ਕੰਪਨੀਆਂ 'ਤੇ ਤੁਰੰਤ ਐਕਟ ਅਧੀਨ ਐੱਫ. ਆਈ. ਆਰ. ਦਰਜ ਕੀਤੀ ਜਾਵੇ। ਅਜਿਹਾ ਕਰਨ ਵਾਲੇ ਨੂੰ ਸਜ਼ਾ ਵੀ ਹੋ ਸਕਦੀ ਹੈ ਅਤੇ ਇਕ ਹਜ਼ਾਰ ਰੁਪਏ ਤੱਕ ਜ਼ੁਰਮਾਨਾ ਵੀ ਲੱਗ ਸਕਦਾ ਹੈ ਜਾਂ ਦੋਵੇਂ ਲਾਏ ਜਾ ਸਕਦੇ ਹਨ।


Babita

Content Editor

Related News