ਸੰਗਰੂਰ ਤੋਂ ਆਈ ਮੰਦਭਾਗੀ ਖ਼ਬਰ : ਸਕੂਲੀ ਵੈਨ ਭਿਆਨਕ ਹਾਦਸੇ ਦਾ ਸ਼ਿਕਾਰ, ਇਕ ਦੀ ਮੌਤ (ਵੀਡੀਓ)

Friday, Nov 04, 2022 - 09:12 AM (IST)

ਸੰਗਰੂਰ : ਸੰਗਰੂਰ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇੱਥੇ ਬਲੀਆ ਪਿੰਡ ਨੇੜੇ ਇਕ ਸਕੂਲੀ ਵੈਨ ਅਤੇ ਮੋਟਰਸਾਈਕਲ ਦੀ ਆਪਸ 'ਚ ਟੱਕਰ ਹੋ ਗਈ। ਇਸ ਦਰਦਨਾਕ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਉਮਰ 32 ਸਾਲਾਂ ਦੀ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ ਭਰ ਦੇ ਕਿਸਾਨਾਂ ਨੂੰ PAU ਦੀ ਸਲਾਹ, ਕਣਕ ਦਾ ਵੱਧ ਝਾੜ ਲੈਣ ਲਈ ਇਸ ਤਾਰੀਖ਼ ਤੱਕ ਕਰੋ ਬਿਜਾਈ

ਹਾਦਸਾ ਇੰਨਾ ਭਿਆਨਕ ਸੀ ਕਿ ਮੋਟਰਸਾਈਕਲ ਨਾਲ ਟਕਰਾਉਣ ਮਗਰੋਂ ਸਕੂਲੀ ਵੈਨ ਇਕ ਦਰੱਖਤ ਨਾਲ ਜਾ ਵੱਜੀ ਅਤੇ ਸਕੂਲੀ ਵੈਨ ਦੇ ਚਿੱਥੜੇ ਉੱਡ ਗਏ। ਇਸ ਵੈਨ 'ਚ ਸਕੂਲੀ ਬੱਚੇ ਮੌਜੂਦ ਨਹੀਂ ਸਨ। ਜੇਕਰ ਬੱਚੇ ਇਸ ਵੈਨ 'ਚ ਮੌਜੂਦ ਹੁੰਦੇ ਤਾਂ ਬੇਹੱਦ ਵੱਡਾ ਹਾਦਸਾ ਵਾਪਰ ਸਕਦਾ ਸੀ। ਇਸ ਹਾਦਸੇ ਮਗਰੋਂ ਸਕੂਲੀ ਬੱਚਿਆਂ ਦੇ ਮਾਪੇ ਬੁਰੀ ਤਰ੍ਹਾਂ ਘਬਰਾ ਗਏ ਹਨ।

ਇਹ ਵੀ ਪੜ੍ਹੋ : ਪੰਜਾਬ ਪੁਲਸ ਨੂੰ ਮਿਲੀ ਵੱਡੀ ਸਫ਼ਲਤਾ : 72 ਕਿੱਲੋ ਹੈਰੋਇਨ ਮਾਮਲੇ 'ਚ 3 ਹਾਈ ਪ੍ਰੋਫਾਈਲ ਨਸ਼ਾ ਤਸਕਰ ਗ੍ਰਿਫ਼ਤਾਰ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News