ਧੂਰੀ ''ਚ ਸਕੂਲ ਵੈਨ ਤੇ ਟਰੱਕ ਦੀ ਆਹਮੋ-ਸਾਹਮਣੇ ਟੱਕਰ

Monday, Nov 05, 2018 - 06:24 PM (IST)

ਧੂਰੀ ''ਚ ਸਕੂਲ ਵੈਨ ਤੇ ਟਰੱਕ ਦੀ ਆਹਮੋ-ਸਾਹਮਣੇ ਟੱਕਰ

ਧੂਰੀ (ਸੰਜੀਵ ਜੈਨ, ਦਵਿੰਦਰ) : ਧੂਰੀ-ਲੁਧਿਆਣਾ ਮੁੱਖ ਮਾਰਗ 'ਤੇ ਸਥਾਨਕ ਦੌਲਤਪੁਰ ਰੋਡ ਦੇ ਨਜ਼ਦੀਕ ਇਕ ਨਿਜੀ ਸਕੂਲ ਵੈਨ ਅਤੇ ਟਰੱਕ ਦੀ ਹੋਈ ਟੱਕਰ ਵਿਚ 8 ਸਕੂਲੀ ਬੱਚੇ ਫੱਟੜ ਹੋ ਗਏ। ਹਾਸਲ ਜਾਣਕਾਰੀ ਮੁਤਾਬਕ ਉਕਤ ਸਕੂਲ ਵੈਨ ਦਾ ਡਰਾਈਵਰ ਜਦੋਂ ਮੁੱਖ ਮਾਰਗ ਤੋਂ ਆਪਣੀ ਵੈਨ ਦੌਲਤਪੁਰ ਰੋਡ ਵੱਲ ਨੂੰ ਮੋੜ ਰਿਹਾ ਸੀ ਤਾਂ ਉਸ ਦੀ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਟੱਕਰ ਹੋ ਗਈ। ਇਸ ਹਾਦਸੇ 'ਚ ਵੈਨ 'ਚ ਸਵਾਰ 8 ਬੱਚੇ ਫੱਟੜ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਥਾਨਕ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ।

PunjabKesari
ਐਮਰਜੈਂਸੀ ਵਿਭਾਗ 'ਚ ਬੱਚਿਆਂ ਨੂੰ ਮੁੱਢਲੀ ਸਹਾਇਤਾ ਦੇ ਰਹੇ ਡਾਕਟਰਾਂ ਨੇ ਦੱਸਿਆ ਕਿ ਬੱਚਿਆਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਇਨ੍ਹਾਂ ਵਿਚੋਂ 2 ਬੱਚਿਆਂ ਨੂੰ ਚੈਕਅੱਪ ਲਈ ਪਟਿਆਲਾ ਰੈਫਰ ਕੀਤਾ ਗਿਆ ਹੈ। ਇਸ ਮੌਕੇ ਐੱਸ. ਡੀ. ਐੱਮ. ਧੂਰੀ ਦੀਪਕ ਰੁਹੇਲਾ, ਡੀ. ਐੱਸ. ਪੀ. ਆਕਾਸ਼ਦੀਪ ਸਿੰਘ ਔਲਖ ਅਤੇ ਥਾਣਾ ਸਿਟੀ ਧੂਰੀ ਦੇ ਮੁਖੀ ਮੇਜਰ ਸਿੰਘ ਵੀ ਬੱਚਿਆਂ ਦਾ ਪਤਾ ਲੈਣ ਲਈ ਹਸਪਤਾਲ ਪੁੱਜੇ। ਇਸ ਮੌਕੇ ਥਾਣਾ ਮੁਖੀ ਮੇਜਰ ਸਿੰਘ ਨੇ ਕਿਹਾ ਕਿ ਮਾਮਲੇ ਦੀ ਪੜਤਾਲ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।


Related News