ਸਕੂਲਾਂ ਦਾ ਸਮਾਂ ਬਦਲਿਆ, ਹੁਣ ਇਸ ਸਮੇਂ ਖੁੱਲ੍ਹਣਗੇ ਸਕੂਲ
Monday, Feb 10, 2025 - 10:32 AM (IST)
![ਸਕੂਲਾਂ ਦਾ ਸਮਾਂ ਬਦਲਿਆ, ਹੁਣ ਇਸ ਸਮੇਂ ਖੁੱਲ੍ਹਣਗੇ ਸਕੂਲ](https://static.jagbani.com/multimedia/2025_2image_10_32_01947835347.jpg)
ਨੈਸ਼ਨਲ ਡੈਸਕ : ਸਰਦੀਆਂ ਦੇ ਮੌਸਮ ਵਿੱਚ ਪੰਜਾਬ ਸਣੇ ਦੇਸ਼ ਭਰ ਦੇ ਲਗਭਗ ਸਾਰਿਆ ਹੀ ਸੂਬਿਆਂ ਵਿੱਚ ਸਕੂਲਾਂ ਦਾ ਸਮਾਂ ਬਦਲ ਦਿੱਤਾ ਗਿਆ ਸੀ ਪਰ ਹੁਣ ਜਾਰੀ ਹੋਏ ਤਾਜਾ ਹੁਕਮਾਂ ਵਿਚਾਲੇ ਸਕੂਲ ਲੱਗਣ ਤੇ ਬੰਦ ਹੋਣ ਦੇ ਸਮੇਂ ਵਿੱਚ ਇਕ ਵਾਰ ਫਿਰ ਤੋਂ ਤਬਦੀਲੀ ਕੁਝ ਸੂਬਿਆਂ ਅੰਦਰ ਕੀਤੀ ਗਈ ਹੈ। ਜਿਸ ਕਾਰਨ ਹੁਣ ਸਕੂਲੀ ਵਿਦਿਆਰਥੀਆਂ ਨੂੰ ਪਹਿਲਾਂ ਤੋਂ ਤੈਅ ਸਮੇਂ ਤੋਂ ਪਹਿਲਾਂ ਸਕੂਲ ਜਾਣਾ ਪਵੇਗਾ ਭਾਵ ਬਦਲੇ ਹੋਏ ਸਮੇਂ ਅਨੁਸਾਰ ਹੀ ਸਕੂਲ ਪਹੁੰਚਣਾ ਲਾਜ਼ਮੀ ਹੋਵੇਗਾ।
ਜਾਣਕਾਰੀ ਮਿਲੀ ਹੈ ਕਿ ਸੋਮਵਾਰ ਤੋਂ, ਗਵਾਲੀਅਰ ਵਿੱਚ ਸਾਰੇ ਸਰਕਾਰੀ, ਗੈਰ-ਸਰਕਾਰੀ, ਸੀਬੀਐਸਈ, ਆਈਸੀਐਸਈ ਅਤੇ ਸਰਕਾਰੀ ਮਾਨਤਾ ਪ੍ਰਾਪਤ ਸਕੂਲ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਕੰਮ ਖੁੱਲਣਗੇ। ਜ਼ਿਲ੍ਹਾ ਸਿੱਖਿਆ ਅਫ਼ਸਰ ਅਜੈ ਕਟਿਆਰ ਨੇ ਇਸ ਸਬੰਧੀ ਹੁਕਮ ਜਾਰੀ ਕੀਤੇ ਹਨ। ਜਦੋਂ ਕਿ ਜਨਵਰੀ ਦੇ ਮਹੀਨੇ ਅੱਤ ਦੀ ਠੰਢ ਕਾਰਨ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਕੇ.ਜੀ., ਨਰਸਰੀ ਜਮਾਤ 8ਵੀਂ ਜਮਾਤ ਤੋਂ ਲੈ ਕੇ ਸਵੇਰੇ 7 ਵਜੇ ਤੋਂ ਦੁਪਹਿਰ 1 ਵਜੇ ਦੀ ਥਾਂ 10 ਤੋਂ 3 ਵਜੇ ਤੱਕ ਸਕੂਲਾਂ ਦਾ ਸਮਾਂ ਬਦਲਣ ਦੇ ਹੁਕਮ ਜਾਰੀ ਕੀਤੇ ਸਨ। ਪਰ ਹੁਣ ਸਰਦੀ ਘਟਣ ਕਾਰਨ ਇਕ ਵਾਰ ਫਿਰ ਸਕੂਲਾਂ ਦਾ ਸਮਾਂ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਬਦਲ ਦਿੱਤਾ ਗਿਆ ਹੈ। ਹਾਲਾਂਕਿ, ਪ੍ਰਾਈਵੇਟ ਸਕੂਲ ਸੰਚਾਲਕ ਅਜੇ ਵੀ ਬੱਚਿਆਂ ਨੂੰ ਸਵੇਰੇ 7:30 ਤੋਂ ਦੁਪਹਿਰ 2 ਵਜੇ ਤੱਕ ਹੀ ਬੁਲਾ ਰਹੇ ਹਨ।
ਦੂਜੇ ਪਾਸੇ ਪੰਜਾਬ ਦੇ ਸਕੂਲਾਂ ਦੇ ਜੇਕਰ ਗੱਲ ਕੀਤੀ ਜਾਵੇ ਤਾਂ ਹਾਲੇ ਵੀ ਸੂਬੇ ਅੰਦਰ ਕਈ ਪ੍ਰਾਈਵੇਟ ਸਕੂਲ ਸਵੇਰੇ 9 ਵਜੇ ਤੋਂ ਖੁੱਲ ਰਹੇ ਹਨ।