ਸਕੂਲ ਲਾਇਬ੍ਰੇਰੀਅਨ ਦੀ ਅਸਾਮੀਆਂ ਲਈ ਪ੍ਰੀਖਿਆ 18 ਜੁਲਾਈ ਨੂੰ

Sunday, Jun 27, 2021 - 06:07 PM (IST)

ਸਕੂਲ ਲਾਇਬ੍ਰੇਰੀਅਨ ਦੀ ਅਸਾਮੀਆਂ ਲਈ ਪ੍ਰੀਖਿਆ 18 ਜੁਲਾਈ ਨੂੰ

ਚੰਡੀਗੜ੍ਹ : ਪੰਜਾਬ ਸਰਕਾਰ ਦੇ ਦਫਤਰ ਡਾਇਰੈਕਟਰ ਸਿੱਖਿਆ ਵਿਭਾਗ (ਸੈ.ਸਿ.) ਵਿਚ ਸਕੂਲ ਲਾਇਬ੍ਰੇਰੀਅਨ ਦੀਆਂ ਅਸਾਮੀਆਂ ਲਈ ਪ੍ਰੀਖਿਆ 18 ਜੁਲਾਈ ਨੂੰ ਲਈ ਜਾਵੇਗੀ। ਇਹ ਜਾਣਕਾਰੀ ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਦੇ ਚੇਅਰਮੈਨ ਰਮਨ ਬਹਿਲ ਨੇ ਅੱਜ ਇੱਥੇ ਦਿੱਤੀ। ਚੇਅਰਮੈਨ ਬਹਿਲ ਨੇ ਵਿਸਥਾਰ ਵਿਚ ਦੱਸਿਆ ਕਿ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ (ਸੈ.ਸਿ.) ਵਿਚ ਸਕੂਲ ਲਾਇਬ੍ਰੇਰੀਅਨ ਦੀਆਂ ਅਸਾਮੀਆਂ ਲਈ ਪ੍ਰੀਖਿਆ 18 ਜੁਲਾਈ  ਨੂੰ ਲੈਣ ਸਬੰਧੀ ਤਿਆਰੀ ਮੁਕੰਮਲ ਕਰ ਲਈ ਗਈ ਹੈ।

ਇਹ ਵੀ ਪੜ੍ਹੋ : ਰਾਜਾ ਵੜਿੰਗ ਨੇ ਫੇਸਬੁੱਕ ’ਤੇ ਸ਼ੇਅਰ ਕੀਤੀ ਅਕਾਲੀ ਆਗੂ ਵਲੋਂ ਬਣਾਈ ਵੀਡੀਓ, ਨਿਸ਼ਾਨੇ ’ਤੇ ਮਨਪ੍ਰੀਤ ਬਾਦਲ

ਲਿਖਤੀ ਪ੍ਰੀਖਿਆ ਵਿਚ ਸਫਲ ਹੋਣ ਵਾਲੇ ਉਮੀਦਵਾਰਾਂ ਦੇ ਕੌਂਸਲਿੰਗ ਦੌਰਾਨ ਵਿਦਿਅਕ ਦਸਤਾਵੇਜ਼ ਚੈੱਕ ਕਰਨ ਉਪਰੰਤ ਯੋਗ ਪਾਏ ਜਾਣ ਵਾਲੇ ਉਮੀਦਵਾਰਾਂ ਦੀ ਸਿਫਾਰਸ਼ਾਂ ਵਿਭਾਗ ਨੂੰ ਨਿਯਕਤੀ ਪੱਤਰ ਜਾਰੀ ਕਰਨ ਹਿੱਤ ਕਰ ਦਿੱਤੀਆਂ ਜਾਣਗੀਆਂ।

ਇਹ ਵੀ ਪੜ੍ਹੋ : ਵਿਰੋਧ ਦਾ ਅਨੋਖਾ ਤਰੀਕਾ, ਕੈਪਟਨ ਦੀ ਦੂਜੀ ਵੀਡੀਓ ਨੂੰ 'ਲਾਈਕਸ' ਦੇ ਬਦਲੇ ਮਿਲੇ 8 ਗੁਣਾ ਵੱਧ 'ਡਿਸ-ਲਾਈਕਸ'

ਬਹਿਲ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀ ਨਿਰਪੱਖਤਾ, ਪਾਰਦਰਸ਼ਤਾ ਅਤੇ ਘਰ-ਘਰ ਰੋਜ਼ਗਾਰ ਦੀ ਨੀਤੀ ’ਤੇ ਪਹਿਰਾ ਦਿੰਦੇ ਹੋਏ ਬੋਰਡ ਵਲੋਂ ਪ੍ਰੀਖਿਆ ਵਿਚ ਆਧੁਨਿਕ ਤਕਨੀਕ ਜਿਵੇਂ ਜੈਮਰ, ਬਾਇਓਮੈਟਰਿਕ, ਵੀਡੀਓਗ੍ਰਾਫੀ ਆਦਿ ਦੀ ਮੱਦਦ ਲਈ ਜਾਵੇਗੀ ਅਤੇ ਭਰਤੀ ਨਿਰੋਲ ਮੈਰਿਟ ’ਤੇ ਹੀ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਦਿੱਲੀ ਦਰਬਾਰ ’ਚ ਕਾਂਗਰਸੀਆਂ ਦਾ ਜਮਾਵੜਾ ਪੰਜਾਬ ਕਾਂਗਰਸ ਦਾ ਭਵਿੱਖ ਕਰੇਗਾ ਤੈਅ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News